ਅਮਰੀਕਾ ਵਿੱਚ ਡੋਨਾਲਡ ਟਰੰਪ ਪ੍ਰਸ਼ਾਸਨ ਨੇ ਕ੍ਰਿਸਮਸ ‘ਤੇ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਅਮਰੀਕਾ ਛੱਡਣ ਲਈ ਇੱਕ ਆਫਰ ਦਿੱਤਾ ਹੈ। ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਬਾਹਰ ਕੱਢਣ ਨੂੰ ਲੈ ਕੇ ਅਮਰੀਕਾ ਦ ਹੋਮਲੈਂਡ ਸੁਰੱਖਿਆ ਵਿਭਾਗ ਇਹ ਆਫਰ ਲੈ ਕੇ ਆਇਆ ਹੈ। ਇਸ ਦੇ ਤਹਿਤ ਕੋਈ ਗੈਰ-ਕਾਨੂੰਨੀ ਇਸ ਸਾਲ ਦੇ ਅਖੀਰ ਤੱਕ ਖੁਦ ਅਮਰੀਕਾ ਛੱਡਣ ਲਈ ਰਾਜੀ ਹੁੰਦਾ ਹੈ ਤਾਂ ਉਸ ਨੂੰ 3,000 ਡਾਲਰ (ਕਰੀਬ 2,70,738) ਦਿੱਤੇ ਜਾਣਗੇ, ਨਾਲ ਹੀ ਉਨ੍ਹਾਂ ਦੇ ਟਿਕਟ ਦ ਖਰਚਾ ਵੀ ਅਮਰੀਕੀ ਸਰਕਾਰ ਚੁੱਕੇਗੀ।
ਵਿਭਾਗ ਨੇ ਇੱਕ ਬਿਆਨ ਜਾਰੀ ਕੀਤਾ, “ਸਾਲ ਦੇ ਅਖੀਰ ਤੱਕ CBP (ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ) ਹੋਮ ਐਪ ‘ਤੇ ਖੁਦ ਨੂੰ ਦੇਸ਼ ਨਿਕਾਲੇ ਲਈ ਰਜਿਸਟਰ ਕਰਨ ਵਾਲੇ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਇੱਕ ਮੁਫਤ ਵਾਪਸੀ ਟਿਕਟ ਅਤੇ 3,000 ਡਾਲਰ ਦਾ ਸਟਾਈਪੇਂਡ ਵੀ ਦਿੱਤਾ ਜਾਵੇਗਾ। ਇਸ ਐਪ ਰਾਹੀਂ ਰਜਿਸਟਰ ਕਰਨ ਵਾਲਿਆਂ ਵਿਚੋਂ ਜੇ ਕੋਈ ਦੇਸ਼ ਨਹੀਂ ਛੱਡ ਪਾਉਂਦਾ ਹੈ ਤਾਂ ਉਨ੍ਹਾਂ ਨੂੰ ਸਜਾ ਜਾਂ ਜੁਰਮਾਨੇ ਵਿਚ ਮਾਫੀ ਦਿੱਤੀ ਜਾਵਗੀ।’

ਟਰੰਪ ਪ੍ਰਸ਼ਾਸਨ ਨੇ ਮਈ ਵਿੱਚ ਇਸੇ ਤਰ੍ਹਾਂ ਦੇ ਸਟਾਈਪੈਂਡ ਦਾ ਐਲਾਨ ਕੀਤਾ ਸੀ। ਇਹ ਕਦਮ ਦੇਸ਼ ਨਿਕਾਲੇ ਦੀ ਪ੍ਰਕਿਰਿਆ ਨੂੰ ਤੇਜ਼ ਕਰਨ ਲਈ ਚੁੱਕਿਆ ਗਿਆ ਸੀ।
DHS ਦੇ ਬਿਆਨ ਵਿੱਚ ਅੱਗੇ ਕਿਹਾ ਗਿਆ ਹੈ, “CBP Home ਐਪ ਰਾਹੀਂ ਸਵੈ-ਦੇਸ਼ ਨਿਕਾਲਾ ਸਭ ਤੋਂ ਵਧੀਆ ਤੋਹਫ਼ਾ ਹੈ ਜੋ ਇੱਕ ਗੈਰ-ਕਾਨੂੰਨੀ ਪ੍ਰਵਾਸੀ ਇਸ ਛੁੱਟੀਆਂ ਦੇ ਸੀਜ਼ਨ ਵਿੱਚ ਆਪਣੇ ਆਪ ਨੂੰ ਅਤੇ ਆਪਣੇ ਪਰਿਵਾਰਾਂ ਨੂੰ ਦੇ ਸਕਦਾ ਹੈ। ਇਹ ਇੱਕ ਤੇਜ਼, ਮੁਫ਼ਤ ਅਤੇ ਆਸਾਨ ਪ੍ਰਕਿਰਿਆ ਹੈ। ਬਸ ਐਪ ਨੂੰ ਡਾਊਨਲੋਡ ਕਰੋ, ਆਪਣੀ ਜਾਣਕਾਰੀ ਭਰੋ ਅਤੇ DHS ਬਾਕੀ ਕੰਮ ਸੰਭਾਲ ਲਏਗਾ। DHS ਤੁਹਾਡੀ ਘਰ ਵਾਪਸੀ ਦੀ ਯਾਤਰਾ ਦਾ ਪ੍ਰਬੰਧ ਕਰੇਗਾ ਅਤੇ ਤੁਹਾਡੀਆਂ ਟਿਕਟਾਂ ਦਾ ਭੁਗਤਾਨ ਕਰੇਗਾ।”
ਇਸ ਨੇ ਇਹ ਵੀ ਚੇਤਾਵਨੀ ਦਿੱਤੀ ਕਿ ਗੈਰ-ਕਾਨੂੰਨੀ ਪ੍ਰਵਾਸੀ ਜੋ ਇਸ ਵਿਸ਼ੇਸ਼ ਆਫਰ ਦਾ ਫਾਇਦਾ ਨਹੀਂ ਉਠਾਉਂਦੇ ਹਨ, ਉਨ੍ਹਾਂ ਕੋਲ ਸਿਰਫ਼ ਇੱਕ ਬਦਲ ਹੈ: ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ, ਦੇਸ਼ ਨਿਕਾਲਾ ਦਿੱਤਾ ਜਾਵੇਗਾ ਅਤੇ ਕਦੇ ਵੀ ਸੰਯੁਕਤ ਰਾਜ ਵਾਪਸ ਨਹੀਂ ਆ ਸਕਣਗੇ।
ਇਹ ਵੀ ਪੜ੍ਹੋ : ਸ਼ਰਵਣ ਸਿੰਘ ਨੂੰ ਮਿਲੇਗਾ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ, ‘ਆਪ੍ਰੇਸ਼ਨ ਸਿੰਦੂਰ’ ਦੌਰਾਨ ਫੌਜੀ ਜਵਾਨਾਂ ਦੀ ਕੀਤੀ ਸੀ ਸੇਵਾ
ਹੋਮਲੈਂਡ ਸਿਕਿਓਰਿਟੀ ਸੈਕਟਰੀ ਕ੍ਰਿਸਟੀ ਨੋਏਮ ਨੇ ਇੱਕ ਬਿਆਨ ਵਿੱਚ ਕਿਹਾ ਕਿ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਇਸ “ਤੋਹਫ਼ੇ” ਦਾ ਫਾਇਦਾ ਉਠਾਉਣਾ ਚਾਹੀਦਾ ਹੈ ਅਤੇ ਆਪਣੇ ਆਪ ਸੰਯੁਕਤ ਰਾਜ ਛੱਡ ਦੇਣਾ ਚਾਹੀਦਾ ਹੈ, ਕਿਉਂਕਿ “ਜੇ ਉਹ ਅਜਿਹਾ ਨਹੀਂ ਕਰਦੇ, ਤਾਂ ਅਸੀਂ ਉਨ੍ਹਾਂ ਨੂੰ ਲੱਭ ਲਵਾਂਗੇ, ਉਨ੍ਹਾਂ ਨੂੰ ਗ੍ਰਿਫਤਾਰ ਕਰਾਂਗੇ, ਅਤੇ ਉਹ ਕਦੇ ਵਾਪਸ ਨਹੀਂ ਆਉਣਗੇ।”
DHS ਮੁਤਾਬਕ 1.9 ਮਿਲੀਅਨ ਗੈਰ-ਕਾਨੂੰਨੀ ਪ੍ਰਵਾਸੀ ਸਵੈ-ਇੱਛਾ ਨਾਲ ਸੰਯੁਕਤ ਰਾਜ ਛੱਡ ਚੁੱਕੇ ਹਨ। ਉਨ੍ਹਾਂ ਵਿੱਚੋਂ ਹਜ਼ਾਰਾਂ ਨੇ ਜਨਵਰੀ 2025 ਤੋਂ ‘CBP Home’ ਦੀ ਵਰਤੋਂ ਕੀਤੀ ਹੈ।
ਵੀਡੀਓ ਲਈ ਕਲਿੱਕ ਕਰੋ -:
























