US Election Results 2020: ਵਾਸ਼ਿੰਗਟਨ: ਅਮਰੀਕੀ ਚੋਣਾਂ 2020 ਵਿੱਚ ਵੋਟਿੰਗ ਖ਼ਤਮ ਹੋ ਗਈ ਹੈ ਅਤੇ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ। ਰਾਸ਼ਟਰਪਤੀ ਅਤੇ ਰਿਪਬਲੀਕਨ ਉਮੀਦਵਾਰ ਡੋਨਾਲਡ ਟਰੰਪ ਨੇ ਵਧੀਆ ਸ਼ੁਰੂਆਤ ਕਰ ਇੰਡੀਆਨਾ ਵਿੱਚ ਜਿੱਤ ਨਾਲ ਸ਼ੁਰੂਆਤ ਕੀਤੀ ਹੈ। ਇਹ ਰਾਜ ਉਪ-ਰਾਸ਼ਟਰਪਤੀ ਮਾਈਕ ਪੈਂਸ ਦਾ ਘਰੇਲੂ ਰਾਜ ਹੈ ਅਤੇ ਆਮ ਤੌਰ ‘ਤੇ ਰਿਪਬਲੀਕਨ ਪਾਰਟੀ ਦੀ ਹੀ ਜਿੱਤ ਹੁੰਦੀ ਹੈ। ਹਾਲਾਂਕਿ, 2008 ਵਿੱਚ ਬਰਾਕ ਓਬਾਮਾ ਨੇ ਨਜ਼ਦੀਕੀ ਜਿੱਤ ਪ੍ਰਾਪਤ ਕੀਤੀ ਸੀ। ਇੰਡੀਆਨਾ ਵਿੱਚ 11 ਕਾਲਜ ਦੀਆਂ ਵੋਟਾਂ ਹਨ ਜੋ ਹੁਣ ਟਰੰਪ ਦਾ ਹਿੱਸਾ ਮੰਨੀਆਂ ਜਾਂਦੀਆਂ ਹਨ।
ਅਮਰੀਕਾ ਵਿੱਚ ਰਿਕਾਰਡ ਤੋੜ ਵੋਟਿੰਗ ਦੀ ਗੱਲ ਹੋ ਰਹੀ ਹੈ । ਫਲੋਰੀਡਾ ਯੂਨੀਵਰਸਿਟੀ ਦੇ ਪ੍ਰੋਫੈਸਰ ਮਾਈਕਲ ਮੈਕਡੋਨਲਡ ਦਾ ਕਹਿਣਾ ਹੈ ਕਿ ਓਰੇਗਨ ਅਮਰੀਕਾ ਦਾ ਪੰਜਵਾਂ ਸੂਬਾ ਬਣ ਗਿਆ ਹੈ, ਜਿੱਥੇ 2016 ਦੀਆਂ ਵੋਟਾਂ ਨਾਲੋਂ ਵਧੇਰੇ ਵੋਟਾਂ ਪਈਆਂ ਹਨ । ਟੈਕਸਾਸ, ਹਵਾਈ, ਮੋਂਟਾਨਾ, ਵਾਸ਼ਿੰਗਟਨ ਅਤੇ ਹੁਣ ਓਰੇਗਨ ਅਜਿਹੇ ਹਨ ਜਿੱਥੇ ਵੋਟਰਾਂ ਦਾ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ । ਟੈਕਸਾਸ ਵਿੱਚ ਟਰੰਪ ਅਤੇ ਬਿਡੇਨ ਵਿਚਾਲੇ ਨਜ਼ਦੀਕੀ ਲੜਾਈ ਦੱਸੀ ਜਾ ਰਹੀ ਹੈ। ਮੋਨਟਾਨਾ ਵਿੱਚ ਸੈਨੇਟ ਦੀ ਲੜਾਈ ਵੀ ਦਿਲਚਸਪ ਹੈ। 10 ਕਰੋੜ ਅਮਰੀਕੀ ਨਾਗਰਿਕਾਂ ਨੇ ਸ਼ੁਰੂਆਤੀ ਵੋਟਿੰਗ ਵਿੱਚ ਵੋਟ ਦਿੱਤੀ ਹੈ ਅਤੇ ਲੱਖਾਂ ਅਜੇ ਵੀ ਕਰ ਰਹੇ ਹਨ।
ਦੱਸ ਦੇਈਏ ਕਿ ਅਮਰੀਕਾ ਦੇ ਕਈ ਹਿੱਸਿਆਂ ਵਿੱਚ ਵੋਟਰਾਂ ਨੂੰ ਸਵੈਚਾਲਤ ਫ਼ੋਨ ਕਾਲਾਂ ਕੀਤੀਆਂ ਗਈਆਂ ਅਤੇ ਉਨ੍ਹਾਂ ਨੂੰ ਕਿਹਾ ਗਿਆ ਕਿ ਅੱਜ ਵੋਟ ਨਾ ਪਾਉਣ । ਅਧਿਕਾਰੀਆਂ ਨੇ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਜਿਹੀਆਂ ਫੋਨ ਕਾਲਾਂ ਨਾ ਸੁਣਨ ਅਤੇ ਉਨ੍ਹਾਂ ਨੂੰ ਵੋਟਿੰਗ ਵਿੱਚ ਹਿੱਸਾ ਲੈਣ ਲਈ ਕਿਹਾ ਹੈ । ਦੂਜੇ ਪਾਸੇ, ਉੱਤਰੀ ਕੈਰੋਲਿਨਾ ਦੇ ਚੋਣ ਨਤੀਜੇ ਘੱਟੋ-ਘੱਟ 45 ਮਿੰਟ ਦੇਰੀ ਨਾਲ ਆਉਣਗੇ ਕਿਉਂਕਿ ਚਾਰ ਪੋਲਿੰਗ ਸਟੇਸ਼ਨਾਂ ‘ਤੇ ਸਵੇਰੇ ਦੇਰ ਨਾਲ ਵੋਟਿੰਗ ਸ਼ੁਰੂ ਹੋਈ । ਇਹ ਤਕਨੀਕੀ ਸਮੱਸਿਆ ਕਾਰਨ ਹੋਇਆ ਹੈ।
ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਜੋ ਬਿਡੇਨ ਅਜੇ ਵੀ ਬਹੁਤ ਅੱਗੇ ਹਨ, ਪਰ ਪ੍ਰਮੁੱਖ ਰਾਜਾਂ ਵਿੱਚ ਰਿਪਬਲੀਕਨ ਪਾਰਟੀ ਦੇ ਡੋਨਲਡ ਟਰੰਪ ਨਾਲ ਨੇੜਲਾ ਮੁਕਾਬਲਾ ਹੈ । ਇਸ ਵਾਰ ਚੋਣਾਂ ਕਾਫ਼ੀ ਗੁੰਝਲਦਾਰ ਹਨ। ਦੋਵੇਂ ਉਮੀਦਵਾਰ ਟਰੰਪ ਅਤੇ ਬਿਡੇਨ ਦਾ ਚੋਣਾਂ ਦੇ ਦਿਨ ਦਾ ਦੌਰਾ ਜਾਰੀ ਹੈ। ਟਰੰਪ RNC ਸਟਾਫ ਤੋਂ ਅਲਿੰਗਟਨ ਅਤੇ ਵਰਜੀਨੀਆ ਵਿੱਚ ਮਿਲਣ ਗਏ, ਜਦੋਂ ਕਿ ਬਿਡੇਨ ਆਪਣੇ ਬਚਪਨ ਦੇ ਹੋਮ ਟਾਊਨ ਸਕਰੈਂਟਨ ਅਤੇ ਪੈਨਸਿਲਵੇਨੀਆ ਗਏ।