US President Trump: ਵਾਸ਼ਿੰਗਟਨ: ਅਮਰੀਕਾ ਵਿੱਚ ਕੋਰੋਨਾ ਵਾਇਰਸ ਮਹਾਂਮਾਰੀ ਦੇ ਲਗਾਤਾਰ ਵਧਣ ਕਾਰਨ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਚੀਨ ਦੇ ਪ੍ਰਤੀ ਗੁੱਸਾ ਵੱਧਦਾ ਜਾ ਰਿਹਾ ਹੈ। ਅਮਰੀਕੀ ਸਿਹਤ ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਉਹ ਮਹਾਂਮਾਰੀ ‘ਤੇ ਪੂਰੀ ਤਰ੍ਹਾਂ ਕੰਟਰੋਲ ਕਰਨ ਪਾਉਣ ਦੀ ਸਥਿਤੀ ਵਿੱਚ ਨਹੀਂ ਹਨ । ਇਸ ਸਬੰਧੀ ਟਰੰਪ ਨੇ ਮੰਗਲਵਾਰ ਨੂੰ ਇੱਕ ਟਵੀਟ ਵੀ ਕੀਤਾ। ਜਿਸ ਵਿੱਚ ਉਹ ਲਿਖਿਆ ਕਿ ਜਿਵੇਂ-ਜਿਵੇਂ ਮੈਂ ਪੂਰੀ ਦੁਨੀਆ ਵਿੱਚ ਮਹਾਂਮਾਰੀ ਦਾ ਭਿਆਨਕ ਰੂਪ ਫੈਲਦੇ ਹੋਏ ਦੇਖ ਰਿਹਾ ਹਾਂ ਜਿਸ ਵਿੱਚ ਅਮਰੀਕਾ ਨੂੰ ਮਹਾਂਮਾਰੀ ਨਾਲ ਹੋਇਆ ਭਾਰੀ ਨੁਕਸਾਨ ਵੀ ਸ਼ਾਮਿਲ ਹੈ, ਦੇ ਨਾਲ ਚੀਨ ਵਿਰੁੱਧ ਮੇਰਾ ਗੁੱਸਾ ਵੱਧਦਾ ਜਾ ਰਿਹਾ ਹੈ ।
ਕੋਰੋਨਾ ਵਾਇਰਸ ਦੇ ਗਲੋਬਲ ਮਹਾਂਮਾਰੀ ਲਈ ਟਰੰਪ ਬੀਜਿੰਗ ਨੂੰ ਦੋਸ਼ੀ ਠਹਿਰਾਉਂਦੇ ਰਹੇ ਹਨ । ਦੋਹਾਂ ਦੇਸ਼ਾਂ ਵਿਚਾਲੇ ਜਾਰੀ ਵਪਾਰ ਯੁੱਧ ਦੇ ਵਿੱਚ ਕੋਰੋਨਾ ਵਾਇਰਸ ਦੀ ਮਹਾਂਮਾਰੀ ਨੇ ਤਣਾਅ ਹੋਰ ਵਧਾ ਦਿੱਤਾ ਹੈ । ਅਮਰੀਕਾ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ । ਛੂਤਕਾਰੀ ਬੀਮਾਰੀਆਂ ਦੇ ਮਾਹਰ ਡਾਕਟਰ ਐਨਥਨੀ ਫੌਸੀ ਨੇ ਮੰਗਲਵਾਰ ਨੂੰ ਕਾਂਗਰਸ ਨੂੰ ਦੱਸਿਆ ਕਿ ਚੀਜ਼ਾਂ ਗਲਤ ਦਿਸ਼ਾ ਵਿੱਚ ਅੱਗੇ ਵੱਧ ਰਹੀਆਂ ਹਨ । ਸਾਫ ਤੌਰ ‘ਤੇ ਅਸੀਂ ਇਸ ਤੇ ਕੰਟਰੋਲ ਕਰ ਪਾਉਣ ਦੀ ਸਥਿਤੀ ਵਿੱਚ ਨਹੀਂ ਹਾਂ।
ਉਹਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਪ੍ਰਸ਼ਾਸਨ ਅਤੇ ਜਨਤਾ ਮਹਾਂਮਾਰੀ ਦੀ ਰੋਕਥਾਮ ਦੇ ਲਈ ਜ਼ਰੂਰੀ ਕਦਮ ਚੁੱਕਣ ਵਿੱਚ ਅਸਫਲ ਰਹਿੰਦੀ ਹੈ ਤਾਂ ਅਮਰੀਕਾ ਵਿੱਚ ਰੋਜ਼ਾਨਾ 1 ਲੱਖ ਮਾਮਲੇ ਸਾਹਮਣੇ ਆ ਸਕਦੇ ਹਨ । ਚੀਨ ਟਰੰਪ ਪ੍ਰਸ਼ਾਸਨ ‘ਤੇ ਮਹਾਂਮਾਰੀ ਦਾ ਰਾਜਨੀਤੀਕਰਨ ਲਗਾਉਣ ਦਾ ਦੋਸ਼ ਲਗਾਉਂਦਾ ਹੈ । ਚੀਨ ਨੇ ਕਿਹਾ ਸੀ ਕਿ ਅਮਰੀਕਾ ਆਪਣੇ ਇੱਥੇ ਫੈਲੀ ਮਹਾਂਮਾਰੀ ਨੂੰ ਨਾ ਸੰਭਾਲ ਪਾਉਣ ਦੇ ਕਾਰਨ ਲੋਕਾਂ ਦਾ ਧਿਆਨ ਭਟਕਾਉਣ ਲਈ ਅਜਿਹੇ ਦੋਸ਼ ਲਗਾਉਂਦਾ ਹੈ ।
ਉੱਥੇ ਹੀ ਦੂਜੇ ਪਾਸੇ ਅਮਰੀਕੀ ਅਧਿਕਾਰੀਆਂ ਨੇ ਚੀਨ ਨੂੰ ਪਾਰਦਰਸ਼ਿਤਾ ਵਰਤਣ ਦੀ ਮੰਗ ਕੀਤੀ ਹੈ । ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਚੀਨ ਨਾਲ ਸਾਰੇ ਸਬੰਧ ਤੋੜਨ ਤੱਕ ਦੀ ਧਮਕੀ ਦੇ ਚੁੱਕੇ ਹਨ । ਟਰੰਪ ਨੇ ਕਿਹਾ ਸੀ ਕਿ ਚੀਨ ਨਾਲ ਸਬੰਧ ਖਤਮ ਕਰਨ ਨਾਲ ਅਮਰੀਕਾ ਨੂੰ ਫਾਇਦਾ ਹੀ ਹੋਵੇਗਾ।