US wishes good friend India: ਭਾਰਤ ਅੱਜ 74ਵਾਂ ਆਜ਼ਾਦੀ ਦਿਹਾੜਾ ਮਨਾ ਰਿਹਾ ਹੈ। ਇਸ ਮੌਕੇ ਦੇਸ਼-ਦੁਨੀਆ ਤੋਂ ਵਧਾਈ ਦੇਣ ਦਾ ਸਿਲਸਿਲਾ ਜਾਰੀ ਹੈ। ਅਮਰੀਕਾ ਨੇ ਵੀ ਭਾਰਤੀਆਂ ਨੂੰ ਜਸ਼ਨ-ਏ-ਆਜ਼ਾਦੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਹਨ। ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪਿਓ ਨੇ ਭਾਰਤੀਆਂ ਨੂੰ ਉਨ੍ਹਾਂ ਦੇ 74ਵੇਂ ਆਜ਼ਾਦੀ ਦਿਹਾੜੇ ‘ਤੇ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਅਮਰੀਕਾ ਅਤੇ ਭਾਰਤ ਵਿਚਾਲੇ ਦੋਸਤੀ ਅਤੇ ਸਾਂਝੇ ਲੋਕਤੰਤਰੀ ਪਰੰਪਰਾਵਾਂ ਦੇ ਕਾਰਨ ਨੇੜਲੇ ਸਬੰਧ ਹਨ।
ਵਿਦੇਸ਼ ਮੰਤਰੀ ਪੋਂਪਿਓ ਨੇ ਆਜ਼ਾਦੀ ਦਿਹਾੜੇ ਮੌਕੇ ‘ਤੇ ਭਾਰਤ ਨੂੰ ਵਧਾਈ ਦਿੰਦੇ ਹੋਏ ਸ਼ੁੱਕਰਵਾਰ ਨੂੰ ਆਪਣੇ ਸੰਦੇਸ਼ ਵਿੱਚ ਕਿਹਾ,’ਅਮਰੀਕੀ ਸਰਕਾਰ ਅਤੇ ਅਮਰੀਕੀ ਲੋਕਾਂ ਵੱਲੋਂ ਮੈਂ ਭਾਰਤ ਦੇ ਲੋਕਾਂ ਨੂੰ ਉਨ੍ਹਾਂ ਦੇ ਆਜ਼ਾਦੀ ਦਿਹਾੜੇ ‘ਤੇ ਸ਼ੁੱਭਕਾਮਨਾਵਾਂ ਦਿੰਦਾ ਹਾਂ । ਭਾਰਤ ਨੇ ਜਦੋਂ ਤੋਂ 73 ਸਾਲ ਪਹਿਲਾਂ ਆਜ਼ਾਦੀ ਪ੍ਰਾਪਤ ਕੀਤੀ ਸੀ, ਉਦੋਂ ਤੋਂ ਅਮਰੀਕਾ ਅਤੇ ਭਾਰਤ ਦੇ ਦੋਸਤੀ ਅਤੇ ਸਾਂਝੇ ਲੋਕਤੰਤਰੀ ਪਰੰਪਰਾਵਾਂ ਕਾਰਨ ਨੇੜਲੇ ਸਬੰਧ ਹਨ।’
ਉਨ੍ਹਾਂ ਕਿਹਾ ਕਿ ਸਮੇਂ ਦੇ ਨਾਲ ਇਹ ਰਿਸ਼ਤੇ ਸਮੁੱਚੀ ਵਿਸ਼ਵਵਿਆਪੀ ਰਣਨੀਤਕ ਭਾਈਵਾਲੀ ਤੱਕ ਪਹੁੰਚਣ ਲਈ ਵਿਕਸਤ ਹੋਏ ਹਾਂ । ਦੋਨਾਂ ਦੇਸ਼ਾਂ ਵਿਚਾਲੇ 21ਵੀਂ ਸਦੀ ਵਿੱਚ ਵਿਸ਼ਵਵਿਆਪੀ ਸੁਰੱਖਿਆ ਅਤੇ ਖੁਸ਼ਹਾਲੀ ਦੇ ਮਹੱਤਵਪੂਰਣ ਮਾਮਲਿਆਂ ‘ਤੇ ਨੇੜਲੇ ਸੰਬੰਧ ਹਨ । ਉਨ੍ਹਾਂ ਕਿਹਾ ਕਿ ਅਮਰੀਕਾ ਅਤੇ ਭਾਰਤ ਰੱਖਿਆ, ਅੱਤਵਾਦ ਵਿਰੋਧੀ, ਵਪਾਰ, ਨਿਵੇਸ਼, ਊਰਜਾ, ਵਾਤਾਵਰਣ, ਸਿਹਤ ਸੰਭਾਲ, ਖੇਤੀਬਾੜੀ, ਵਿਗਿਆਨ ਅਤੇ ਤਕਨਾਲੋਜੀ, ਸਿੱਖਿਆ, ਪੁਲਾੜ, ਸਮੁੰਦਰਾਂ ਅਤੇ ਹੋਰ ਕਈ ਮਾਮਲਿਆਂ ਵਿੱਚ ਮਿਲ ਕੇ ਕੰਮ ਕਰ ਰਹੇ ਹਨ।
ਪੋਂਪਿਓ ਨੇ ਕਿਹਾ, ‘ਜਿਵੇਂ ਕਿ ਮੈਂ ਇਸ ਸਾਲ ਦੇ ਸ਼ੁਰੂ ਵਿੱਚ ਕਿਹਾ ਸੀ, ਅਮਰੀਕਾ ਅਤੇ ਭਾਰਤ ਇੱਕ ਦੂਜੇ ਨੂੰ ਮਹਾਨ ਬਹੁਲਤਾਵਾਦੀ ਲੋਕਤੰਤਰ, ਗਲੋਬਲ ਸ਼ਕਤੀਆਂ ਅਤੇ ਚੰਗੇ ਦੋਸਤ ਦੇ ਰੂਪ ਵਿੱਚ ਵੇਖਦੇ ਹਨ । ਮੈਂ ਭਾਰਤ ਦੇ ਲੋਕਾਂ ਨੂੰ ਆਜ਼ਾਦੀ ਦਿਹਾੜੇ ਦੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ।’