ਅੱਜ (ਸ਼ੁੱਕਰਵਾਰ ਨੂੰ) ਰੂਸ-ਯੂਕਰੇਨ ਯੁੱਧ ਦਾ 44ਵਾਂ ਦਿਨ ਹੈ। ਇਸ ਦੌਰਾਨ ਖਬਰ ਹੈ ਕਿ ਰੂਸ ਨੇ ਯੂਕਰੇਨ ਦੇ ਕ੍ਰਾਮੇਟੋਰਸਕ ਰੇਲਵੇ ਸਟੇਸ਼ਨ ‘ਤੇ ਹਮਲਾ ਕੀਤਾ ਹੈ। ਜਿਸ ‘ਚ 30 ਲੋਕਾਂ ਦੀ ਮੌਤ ਹੋ ਗਈ ਹੈ ਅਤੇ 100 ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ ਹਨ।
ਯੂਕਰੇਨ ਦੇ ਕਈ ਸ਼ਹਿਰਾਂ ‘ਤੇ ਵੱਡੇ ਹਮਲੇ ਅਜੇ ਵੀ ਜਾਰੀ ਹਨ। ਕਿਤੇ ਡਰੋਨਾਂ ਨਾਲ ਤੇ ਕਿਤੇ ਮਿਜ਼ਾਈਲਾਂ ਨਾਲ ਲਗਾਤਾਰ ਹਮਲੇ ਹੋ ਰਹੇ ਹਨ। ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਦੇ ਅਨੁਸਾਰ ਬੋਰੋਡਯੰਕਾ ਵਿੱਚ ਸਥਿਤੀ ਬਹੁਤ ਮਾੜੀ ਹੈ, ਜਦੋਂ ਕਿ ਰੂਸ ਲਈ ਇੱਕ ਵੱਡਾ ਝਟਕਾ ਇਹ ਹੈ ਕਿ ਉਸਨੂੰ ਯੂਐਨਐਚਆਰਸੀ ਤੋਂ ਬਾਹਰ ਕਰ ਦਿੱਤਾ ਗਿਆ ਹੈ।
ਰੂਸੀ ਹਮਲਿਆਂ ਵਿੱਚ ਯੂਕਰੇਨ ਦੇ ਕਈ ਸ਼ਹਿਰ ਪੂਰੀ ਤਰ੍ਹਾਂ ਤਬਾਹ ਹੋ ਗਏ ਹਨ ਅਤੇ ਹਰ ਪਾਸੇ ਤਬਾਹੀ ਦੇ ਨਿਸ਼ਾਨ ਹਨ। ਹੋਸਟੋਮੇਲ ਵੀ ਇੱਕ ਅਜਿਹਾ ਸ਼ਹਿਰ ਹੈ ਜੋ ਖੰਡਰ ਵਿੱਚ ਬਦਲ ਗਿਆ ਹੈ। ਰੂਸੀ ਹਮਲਿਆਂ ਵਿੱਚ ਕਈ ਰਿਹਾਇਸ਼ੀ ਇਲਾਕੇ ਤਬਾਹ ਹੋ ਗਏ ਹਨ। ਇਸ ਦੌਰਾਨ ਯੂਕਰੇਨ ਨੇ ਦਾਅਵਾ ਕੀਤਾ ਹੈ ਕਿ ਰੂਸ ਦੇ 18,900 ਸੈਨਿਕ, 698 ਟੈਂਕ, 1891 ਜੰਗੀ ਵਾਹਨ, 332 ਤੋਪਖਾਨੇ, 108 ਵੱਡੇ ਰਾਕੇਟ ਸਿਸਟਮ, 55 ਏਅਰ ਡਿਫੈਂਸ ਸਿਸਟਮ, 150 ਮਿਲਟਰੀ ਏਅਰਕਰਾਫਟ ਅਤੇ 76 ਫਿਊਲ ਟੈਂਕ ਨਸ਼ਟ ਕੀਤੇ ਗਏ ਹਨ, ਜਦੋਂ ਕਿ ਰੂਸ ਨੇ ਯੂਕਰੇਨ ਦੇ ਫੌਜੀ ਬੇਸ, 201 ਫੌਜੀ ਟਿਕਾਣਿਆਂ ਦਾ ਦਾਅਵਾ ਕੀਤਾ ਹੈ।
p>ਵੀਡੀਓ ਲਈ ਕਲਿੱਕ ਕਰੋ -:
“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”