ਇਨ੍ਹੀਂ ਦਿਨੀਂ ਬ੍ਰਿਟੇਨ ਦੀ ਰਹਿਣ ਵਾਲੀ ਇੱਕ ਕੁੜੀ ਮੀਡੀਆ ਅਤੇ ਸੋਸ਼ਲ ਮੀਡੀਆ ਦੋਹਾਂ ‘ਤੇ ਚਰਚਾ ‘ਚ ਹੈ। ਚਰਚਾ ‘ਚ ਰਹਿਣ ਦਾ ਕਾਰਨ ਵੀ ਅਜੀਬ ਹੈ। ਦਰਅਸਲ ਇਸ ਲੜਕੀ ਨੇ ਆਪਣੀ ਮਾਂ ਦੇ ਡਾਕਟਰ ‘ਤੇ ਇਹ ਕਹਿ ਕੇ ਕੇਸ ਦਰਜ ਕਰਵਾਇਆ ਸੀ ਕਿ ਉਸ ਦੀ ਲਾਪ੍ਰਵਾਹੀ ਕਾਰਨ ਉਹ ਜਨਮ ਤੋਂ ਹੀ ਦਿਵਿਆਂਗ ਹੈ। ਇਹ ਕੇਸ ਜਿੱਤਣ ਤੋਂ ਬਾਅਦ ਲੜਕੀ ਨੂੰ ਕਰੋੜਾਂ ਰੁਪਏ ਦਾ ਹਰਜਾਨਾ ਮਿਲਿਆ ਹੈ।
ਯੂਕੇ ਵਿੱਚ ਰਹਿਣ ਵਾਲੀ 20 ਸਾਲ ਦੀ ਏਵੀ ਟੂੰਬਸ ਦਿਵਿਆਂਗ ਹੈ । ਏਵੀ ਨੇ ਆਪਣੀ ਮਾਂ ਦੇ ਡਾਕਟਰ ‘ਤੇ ਕੇਸ ਕੀਤਾ ਸੀ। ਇਸ ਵਿੱਚ ਉਸ ਨੇ ਦੋਸ਼ ਲਾਇਆ ਸੀ ਕਿ ਉਸ ਡਾਕਟਰ ਦੀ ਅਣਗਹਿਲੀ ਕਾਰਨ ਉਹ ਦਿਵਿਆਂਗ ਪੈਦਾ ਹੋਈ ਹੈ ਅਤੇ ਉਸ ਦਾ ਜਿਊਣਾ ਮੁਸ਼ਕਲ ਹੋ ਗਿਆ ਹੈ। ਸੋਸ਼ਲ ਮੀਡੀਆ ‘ਤੇ ਲੋਕਾਂ ਨੇ ਇਸ ਲੜਕੀ ਤੋਂ ਅਜਿਹਾ ਕਰਨ ਦਾ ਕਾਰਨ ਪੁੱਛਿਆ। ਇਸ ‘ਤੇ ਉਸ ਨੇ ਦੱਸਿਆ ਕਿ ਉਸ ਦਾ ਜਨਮ ਸਾਲ 2001 ‘ਚ ਲਿਪੋਮਾਈਲੋਮੇਨਿੰਗੋਸੇਲੇ ਨਾਲ ਹੋਇਆ ਸੀ। ਇਹ ਇੱਕ ਤਰ੍ਹਾਂ ਦੀ ਵਿਕਲਾਂਗਤਾ ਹੈ। ਇਸਨੂੰ ਮੈਡੀਕਲ ਸਾਇੰਸ ਵਿੱਚ ਸਪਾਈਨਾ ਬਿਫਿਡਾ ਵੀ ਕਿਹਾ ਜਾਂਦਾ ਹੈ।
ਵੀਡੀਓ ਲਈ ਕਲਿੱਕ ਕਰੋ -:
CM ਚੰਨੀ ਦਾ EXLUSIVE INTERVIEW “ਵਿਰੋਧੀਆਂ ਨੂੰ ਜਵਾਬ, ਕਿਹਾ “ਮੈਂ ਕਿਸੇ ਦੀ COPY ਨੀ ਕਰਦਾ, ਆਪਣੀ ਚਾਲ ਚੱਲਦਾ!”
ਏਵੀ ਨੇ ਦੱਸਿਆ ਕਿ ਉਸ ਦੀ ਮਾਂ ਦੇ ਡਾਕਟਰ ਫਿਲਿਪ ਮਿਸ਼ੇਲ ਨੇ ਉਸ ਦੇ ਜਨਮ ਤੋਂ ਪਹਿਲਾਂ ਮਾਂ ਨੂੰ ਸਹੀ ਦਵਾਈ ਦੀ ਸਲਾਹ ਨਹੀਂ ਦਿੱਤੀ ਸੀ। ਇਸ ਦੇ ਨਤੀਜੇ ਵਜੋਂ ਉਹ ਦਿਵਿਆਂਗ ਪੈਦਾ ਹੋਈ ਸੀ। ਏਵੀ ਦਾ ਕਹਿਣਾ ਹੈ ਕਿ ਡਾਕਟਰ ਨੂੰ ਪਤਾ ਸੀ ਕਿ ਗਰਭ ਵਿੱਚ ਪਲ ਰਿਹਾ ਬੱਚਾ ਦਿਵਿਆਂਗ ਹੋਵੇਗਾ। ਅਜਿਹੇ ‘ਚ ਜੇਕਰ ਉਹ ਚਾਹੁੰਦਾ ਤਾਂ ਉਸ ਨੂੰ ਜੰਮਣ ਤੋਂ ਰੋਕ ਸਕਦਾ ਸੀ ਪਰ ਉਸ ਨੇ ਅਜਿਹਾ ਵੀ ਨਹੀਂ ਕੀਤਾ। ਡਾਕਟਰਾਂ ਦੀਆਂ ਇਨ੍ਹਾਂ ਲਾਪਰਵਾਹੀਆਂ ਕਾਰਨ ਮੇਰਾ ਜਿਊਣਾ ਮੁਸ਼ਕਲ ਹੈ। ਇਸੇ ਲਈ ਉਸ ਨੇ ਹਰਜਾਨੇ ਦੀ ਮੰਗ ਕੀਤੀ ਸੀ।