ਜਰਮਨੀ ਦੇ ਡਸੇਲਡੋਰਫ ਸ਼ਹਿਰ ਵਿੱਚ ਸੋਮਵਾਰ ਨੂੰ ਵਿਸ਼ਵ ਯੁੱਧ 2 ਦਾ ਟਾਈਮ ਬੰਬ ਮਿਲਿਆ ਹੈ। ਇਸ ਤੋਂ ਬਾਅਦ ਸ਼ਹਿਰ ਦੇ 13 ਹਜ਼ਾਰ ਲੋਕਾਂ ਨੂੰ ਅਸਥਾਈ ਤੌਰ ‘ਤੇ ਘਰ ਛੱਡਣ ਦੇ ਆਦੇਸ਼ ਦਿੱਤੇ ਗਏ ਹਨ। ਅਮਰੀਕਾ ਵਿੱਚ ਬਣੇ ਇਸ ਬੰਬ ਦਾ ਭਾਰ 500 ਕਿਲੋ ਹੈ। DW ਮੁਤਾਬਕ ਪੁਲਿਸ, ਫਾਇਰ ਬ੍ਰਿਗੇਡ ਅਤੇ ਬੰਬ ਦਸਤੇ ਮੌਕੇ ‘ਤੇ ਮੌਜੂਦ ਹਨ ਅਤੇ ਬੰਬ ਨੂੰ ਨਕਾਰਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਜਾਣਕਾਰੀ ਅਨੁਸਾਰ ਇਹ ਬੰਬ ਚਿੜੀਆਘਰ ਦੇ ਨੇੜੇ ਕੰਮ ਕਰ ਰਹੇ ਕਰਮਚਾਰੀਆਂ ਨੂੰ ਮਿਲਿਆ ਸੀ। ਇਸ ਤੋਂ ਬਾਅਦ ਇਸ ਦੇ ਆਲੇ-ਦੁਆਲੇ ਦੇ 500 ਮੀਟਰ ਦੇ ਖੇਤਰ ਤੋਂ ਲੋਕਾਂ ਨੂੰ ਹਟਾ ਦਿੱਤਾ ਗਿਆ ਅਤੇ ਸੜਕਾਂ ਨੂੰ ਬੰਦ ਕਰ ਦਿੱਤਾ ਗਿਆ। ਲੋਕਾਂ ਨੂੰ ਸ਼ਹਿਰ ਦੇ 2 ਸਕੂਲਾਂ ਵਿੱਚ ਸ਼ਿਫਟ ਕਰ ਦਿੱਤਾ ਗਿਆ। ਇਸ ਦੇ ਨਾਲ ਹੀ ਸ਼ਹਿਰ ਵਿੱਚੋਂ ਲੰਘਣ ਵਾਲੀਆਂ ਲੰਬੀ ਦੂਰੀ ਦੀਆਂ ਗੱਡੀਆਂ ਦੇ ਰੂਟ ਬਦਲ ਦਿੱਤੇ ਗਏ। ਇਸ ਤੋਂ ਇਲਾਵਾ ਲੋਕਲ ਬੱਸ ਅਤੇ ਟਰਾਮ ਸੇਵਾਵਾਂ ਨੂੰ ਵੀ ਰੋਕ ਦਿੱਤਾ ਗਿਆ।
ਦੱਸ ਦੇਈਏ ਕਿ ਜਰਮਨੀ ਦੇ ਕਈ ਸ਼ਹਿਰਾਂ ‘ਚ ਅਜਿਹੇ ਬੰਬ ਕੰਸਟਰੱਕਸ਼ਨ ਸਾਈਟਾਂ ‘ਤੇ ਕੰਮ ਦੌਰਾਨ ਮਿਲੇ ਹਨ। ਇਸ ਤੋਂ ਪਹਿਲਾਂ 2021 ਵਿੱਚ, ਮਿਊਨਿਖ ਵਿੱਚ ਵੀ ਦੂਜੇ ਵਿਸ਼ਵ ਯੁੱਧ ਦੇ ਦੌਰ ਦਾ ਇੱਕ ਬੰਬ ਧਮਾਕਾ ਹੋਇਆ ਸੀ, ਜਿਸ ਵਿੱਚ 4 ਲੋਕ ਜ਼ਖਮੀ ਹੋ ਗਏ ਸਨ ਅਤੇ 2020 ਵਿੱਚ ਵੀ, ਫ੍ਰੈਂਕਫਰਟ ਵਿੱਚ ਇੱਕ ਬ੍ਰਿਟਿਸ਼ ਬੰਬ ਮਿਲਣ ਤੋਂ ਬਾਅਦ, ਲਗਭਗ 13,000 ਲੋਕਾਂ ਨੂੰ ਅਸਥਾਈ ਤੌਰ ‘ਤੇ ਆਪਣੇ ਘਰ ਛੱਡਣੇ ਪਏ ਸਨ।
ਇਹ ਵੀ ਪੜ੍ਹੋ : ਲੁਧਿਆਣਾ ‘ਚ 28 ਲੱਖ ਦੀ ਲੁੱਟ ਦਾ ਮਾਮਲਾ ਸੁਲਝਿਆ: ਦੋਵੇਂ ਦੋਸ਼ੀ ਦਿੱਲੀ ਤੋਂ ਗ੍ਰਿਫਤਾਰ, 15.22 ਲੱਖ ਬਰਾਮਦ
2017 ‘ਚ ਫਰੈਂਕਫਰਟ ‘ਚ ਹੀ 1400 ਕਿਲੋ ਦਾ ਬੰਬ ਮਿਲਿਆ ਸੀ, ਜਿਸ ਤੋਂ ਬਾਅਦ ਕਰੀਬ 65 ਹਜ਼ਾਰ ਲੋਕਾਂ ਨੂੰ ਆਪਣਾ ਘਰ ਛੱਡਣਾ ਪਿਆ ਸੀ। ਦੂਜੇ ਵਿਸ਼ਵ ਯੁੱਧ ਦੌਰਾਨ, 1940 ਅਤੇ 1945 ਦੇ ਵਿਚਕਾਰ, ਯੂਐਸ ਅਤੇ ਯੂਕੇ ਏਅਰਫੋਰਸ ਨੇ ਯੂਰਪ ਉੱਤੇ ਲਗਭਗ 2.7 ਮਿਲੀਅਨ ਟਨ ਬੰਬ ਸੁੱਟੇ। ਇਨ੍ਹਾਂ ਵਿੱਚੋਂ ਅੱਧੇ ਤੋਂ ਵੱਧ ਬੰਬ ਜਰਮਨੀ ਵਿੱਚ ਡਿੱਗੇ ਸਨ।
ਵੀਡੀਓ ਲਈ ਕਲਿੱਕ ਕਰੋ -: