ਰੂਸ ਅਤੇ ਯੂਕਰੇਨ ਵਿਚਾਲੇ ਇਸ ਸਮੇਂ ਭਿਆਨਕ ਜੰਗ ਚੱਲ ਰਹੀ ਹੈ। ਰੂਸ ਦੇ ਹਮਲੇ ਤੋਂ ਨਾਰਾਜ਼ ਦੁਨੀਆ ਦੇ ਸਾਰੇ ਦੇਸ਼ਾਂ ਨੇ ਉਸ ‘ਤੇ ਸਖਤ ਪਾਬੰਦੀਆਂ ਲਗਾ ਦਿੱਤੀਆਂ ਹਨ । ਸ਼ਨੀਵਾਰ ਨੂੰ ਯੂਟਿਊਬ ਨੇ ਵੀ ਰੂਸ ਦੀ ਮਲਕੀਅਤ ਵਾਲੇ ਮੀਡੀਆ ਆਉਟਲੇਟ RT ਅਤੇ ਹੋਰ ਰੂਸੀ ਚੈਨਲਾਂ ‘ਤੇ ਵੀ ਪਾਬੰਦੀ ਲਗਾ ਦਿੱਤੀ ਹੈ । ਇਨ੍ਹਾਂ ਪਾਬੰਦੀਆਂ ਦੇ ਤਹਿਤ ਰੂਸੀ ਚੈਨਲ ਹੁਣ ਯੂਟਿਊਬ ਰਾਹੀਂ ਕਮਾਈ ਨਹੀਂ ਕਰ ਸਕਣਗੇ।
ਅਸਾਧਾਰਨ ਹਾਲਾਤਾਂ ਦਾ ਹਵਾਲਾ ਦਿੰਦੇ ਹੋਏ ਯੂਟਿਊਬ ਨੇ ਕਿਹਾ ਹੈ ਕਿ ਉਨ੍ਹਾਂ ਦੇ ਪਲੇਟਫਾਰਮ ‘ਤੇ ਕਈ ਚੈਨਲਾਂ ਕਾਰਨ ਮੋਨੇਟਾਈਜੇਸ਼ਨ ਰੁੱਕ ਰਹੀ ਹੈ, ਜਿਸ ਕਾਰਨ ਉਹ ਕਈ ਚੈਨਲਾਂ ‘ਤੇ ਪਾਬੰਦੀ ਲਗਾ ਰਹੇ ਹਨ, ਜਿਨ੍ਹਾਂ ਵਿੱਚ ਰੂਸ ਦੇ ਕਈ ਚੈਨਲ ਸ਼ਾਮਿਲ ਹਨ । ਯੂਟਿਊਬ ਦੇ ਬੁਲਾਰੇ ਫਰਸ਼ਾਦ ਸ਼ਾਦਲੂ ਨੇ ਕਿਹਾ ਕਿ ਪ੍ਰਭਾਵਿਤ ਚੈਨਲਾਂ ਦੇ ਵੀਡੀਓ ਵੀ ਸੁਝਾਅ ਵਿੱਚ ਨਹੀਂ ਦਿਖਾਈ ਦੇਣਗੇ । ਉਸਨੇ ਕਿਹਾ ਕਿ ਯੁੱਧ ਦੇ ਵਿਚਕਾਰ ਯੂਕਰੇਨ ਸਰਕਾਰ ਦੀ ਬੇਨਤੀ ਦੇ ਕਾਰਨ ਹੁਣ ਆਰਟੀ ਅਤੇ ਹੋਰ ਚੈਨਲਾਂ ਦਾ ਯੂਕਰੇਨ ਵਿੱਚ ਪ੍ਰਸਾਰਣ ਨਹੀਂ ਕੀਤਾ ਜਾਵੇਗਾ।
ਇਹ ਵੀ ਪੜ੍ਹੋ: ਯੂਕਰੇਨ ਦੇ ਰਾਸ਼ਟਰਪਤੀ ਦੀ ਅਮਰੀਕਾ ਨੂੰ ਦੋ-ਟੁਕ, ‘ਭੱਜਾਂਗਾ ਨਹੀਂ, ਮਦਦ ਕਰਨੀ ਹੈ ਤਾਂ ਹਥਿਆਰ ਦਿਓ’
ਦੱਸ ਦੇਈਏ ਕਿ ਯੂਕਰੇਨ ਦੇ ਡਿਜ਼ੀਟਲ ਟਰਾਂਸਫਾਰਮੇਸ਼ਨ ਮੰਤਰੀ ਮਾਈਖਾਈਲੋ ਫੇਡੋਰੋਵ ਨੇ ਸ਼ਨੀਵਾਰ ਨੂੰ ਯੂਟਿਊਬ ਨਾਲ ਸੰਪਰਕ ਕਰ ਕੇ ਰੂਸੀ ਚੈਨਲਾਂ ਨੂੰ ਬਲੌਕ ਕਰਨ ਦੀ ਮੰਗ ਕੀਤੀ ਸੀ । ਫੇਡੋਰੋਵ ਨੇ ਟਵੀਟ ਲਿਖਿਆ ਸੀ ਕਿ ਯੂਟਿਊਬ ਨੂੰ ਰੂਸ 24, TASS, RIA Novosti ਵਰਗੇ ਰੂਸੀ ਚੈਨਲਾਂ ਨੂੰ ਬਲਾਕ ਕਰਨਾ ਚਾਹੀਦਾ ਹੈ।’ ਇਸ ਤੋਂ ਪਹਿਲਾਂ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ਨੇ ਰੂਸੀ ਮੀਡੀਆ ਚੈਨਲਾਂ ‘ਤੇ ਪਾਬੰਦੀ ਲਗਾਉਣ ਦਾ ਐਲਾਨ ਕੀਤਾ ਸੀ। ਇਹ ਪਾਬੰਦੀ ਪੂਰੀ ਦੁਨੀਆ ਵਿੱਚ ਲਗਾਈ ਗਈ ਹੈ। ਯਾਨੀ ਦੁਨੀਆ ਭਰ ਦੇ ਲੋਕ ਹੁਣ ਫੇਸਬੁੱਕ ‘ਤੇ ਰੂਸ ਦਾ ਮੀਡੀਆ ਚੈਨਲ ਨਹੀਂ ਦੇਖ ਸਕਣਗੇ । ਫੇਸਬੁੱਕ ਨੇ ਕਿਹਾ ਹੈ ਕਿ ਰੂਸੀ ਚੈਨਲ ਨਾ ਤਾਂ ਪ੍ਰਚਾਰ ਕਰ ਸਕਣਗੇ ਅਤੇ ਨਾ ਹੀ ਕਮਾਈ ਕਰ ਸਕਣਗੇ। ਯੂਕਰੇਨ ਨਾਲ ਜੰਗ ਤੋਂ ਬਾਅਦ ਰੂਸ ਵਿੱਚ ਸੋਸ਼ਲ ਮੀਡੀਆ ਸਾਈਟਾਂ ਕਰੈਸ਼ ਹੋ ਗਈਆਂ ਹਨ। ਫੇਸਬੁੱਕ, ਇੰਸਟਾਗ੍ਰਾਮ ਅਤੇ ਟਵਿੱਟਰ ਕਰੈਸ਼ ਹੋ ਗਏ ਹਨ। ਲੋਕਾਂ ਨੂੰ ਇਨ੍ਹਾਂ ਸੋਸ਼ਲ ਮੀਡੀਆ ਪਲੇਟਫਾਰਮਾਂ ਦੀ ਵਰਤੋਂ ਕਰਨ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਗੌਰਤਲਬ ਹੈ ਕਿ ਰੂਸ ਅਤੇ ਯੂਕਰੇਨ ਵਿਚਾਲੇ ਭਿਆਨਕ ਯੁੱਧ ਚੱਲ ਰਿਹਾ ਹੈ। ਯੂਕਰੇਨ ਵਿੱਚ ਚਾਰੇ ਪਾਸੇ ਤਬਾਹੀ ਦਾ ਮੰਜ਼ਰ ਹੈ। ਰੂਸ, ਯੂਕਰੇਨ ‘ਤੇ ਮਿਜ਼ਾਈਲਾਂ ਨਾਲ ਹਮਲੇ ਕੀਤੇ ਜਾ ਰਹੇ ਹਨ। ਦੋਵਾਂ ਪਾਸਿਆਂ ਤੋਂ ਇੱਕ ਦੂਜੇ ਦੀ ਫੌਜ ਨੂੰ ਮਾਰਨ ਦੇ ਦਾਅਵੇ ਕੀਤੇ ਜਾ ਰਹੇ ਹਨ। ਇਸ ਦੌਰਾਨ ਕਈ ਦੇਸ਼ਾਂ ਨੇ ਯੂਕਰੇਨ ਨੂੰ ਮਦਦ ਦੀ ਪੇਸ਼ਕਸ਼ ਕੀਤੀ ਹੈ। ਅਮਰੀਕਾ, ਬ੍ਰਿਟੇਨ ਸਮੇਤ 28 ਦੇਸ਼ ਯੂਕਰੇਨ ਨੂੰ ਮੈਡੀਕਲ ਸਪਲਾਈ ਦੇ ਨਾਲ ਫੌਜੀ ਸਹਾਇਤਾ ਦੇਣ ਲਈ ਸਹਿਮਤ ਹੋਏ ਹਨ। ਇਸ ਦੇ ਨਾਲ ਹੀ ਇਨ੍ਹਾਂ ਦੇਸ਼ਾਂ ਨੇ ਯੂਕਰੇਨ ਨੂੰ ਹਥਿਆਰ ਦੇਣ ਦੀ ਗੱਲ ਵੀ ਕੀਤੀ ਹੈ।
ਵੀਡੀਓ ਲਈ ਕਲਿੱਕ ਕਰੋ -: