ਰੂਸ ਨਾਲ ਜੰਗ ਦਾ ਹੱਲ ਕੱਢਣ ਲਈ ਅਮਰੀਕਾ ਆਏ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਹੁਣ ਟਰੰਪ ਨਾਲ ਮੁਸੀਬਤ ਮੁੱਲ ਲੈ ਲਈ ਹੈ। ਵ੍ਹਾਈਟ ਹਾਊਸ ‘ਚ ਬੈਠਕ ਤੋਂ ਬਾਅਦ ਪ੍ਰੈੱਸ ਕਾਨਫਰੰਸ ‘ਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਜ਼ੇਲੇਂਸਕੀ ਵਿਚਾਲੇ ਤਿੱਖੀ ਬਹਿਸ ਹੋਈ, ਜਿਸ ਤੋਂ ਬਾਅਦ ਟਰੰਪ ਕਾਫੀ ਗੁੱਸੇ ‘ਚ ਨਜ਼ਰ ਆਏ। ਹੁਣ ਜ਼ੇਲੇਂਸਕੀ ਨੇ ਟਰੰਪ ਨਾਲ ਬਹਿਸ ਤੋਂ ਬਾਅਦ ਬਿਆਨ ਦਿੰਦੇ ਹੋਏ ਕਿਹਾ ਕਿ ਉਹ ਇਸ ਲਈ ਮੁਆਫੀ ਨਹੀਂ ਮੰਗਣਗੇ।
ਦਰਅਸਲ ਅੱਜ ਵ੍ਹਾਈਟ ਹਾਊਸ ‘ਚ ਬੈਠਕ ਤੋਂ ਬਾਅਦ ਪ੍ਰੈੱਸ ਕਾਨਫਰੰਸ ‘ਚ ਟਰੰਪ ਅਤੇ ਜ਼ੇਲੇਂਸਕੀ ਵਿਚਾਲੇ ਰੂਸ ਨਾਲ ਜੰਗ ਨੂੰ ਲੈ ਕੇ ਤਿੱਖੀ ਬਹਿਸ ਹੋਈ। ਟਰੰਪ ਨੇ ਕਿਹਾ ਕਿ ਜ਼ੇਲੇਂਸਕੀ ਜੰਗਬੰਦੀ ਨੂੰ ਸਵੀਕਾਰ ਨਾ ਕਰਕੇ ਲੱਖਾਂ ਲੋਕਾਂ ਦੀਆਂ ਜਾਨਾਂ ਨਾਲ ਖੇਡ ਰਹੇ ਹਨ। ਟਰੰਪ ਨੇ ਇਹ ਵੀ ਕਿਹਾ ਕਿ ਜ਼ੇਲੇਂਸਕੀ ਤੀਜੇ ਵਿਸ਼ਵ ਯੁੱਧ ‘ਤੇ ਜੂਆ ਖੇਡ ਰਹੇ ਹਨ ਅਤੇ ਅਖੀਰ ਰੂਸ ਨਾਲ ਸਮਝੌਤਾ ਕਰਨਾ ਪਵੇਗਾ।
ਇਸ ਦਾ ਜਵਾਬ ਦਿੰਦਿਆਂ ਜ਼ੇਲੇਂਸਕੀ ਨੇ ਕਿਹਾ ਕਿ ਸਾਨੂੰ ਜੰਗਬੰਦੀ ਦੀ ਲੋੜ ਨਹੀਂ ਹੈ। ਟਰੰਪ ਨੇ ਇਸ ‘ਤੇ ਕਿਹਾ ਕਿ ਜ਼ੇਲੇਂਸਕੀ ਨੇ ਵਾਸ਼ਿੰਗਟਨ ‘ਚ ਅਮਰੀਕਾ ਦਾ ਅਪਮਾਨ ਕੀਤਾ ਹੈ, ਹੁਣ ਉਹ ਇੱਥੇ ਤਾਂ ਹੀ ਵਾਪਸ ਆ ਸਕਦੇ ਹਨ ਜਦੋਂ ਉਹ ਸ਼ਾਂਤੀ ਲਈ ਤਿਆਰ ਹਨ।
ਇੱਕ ਨਿਊਜ਼ ਚੈਨਲ ਨਾਲ ਇੱਕ ਇੰਟਰਵਿਊ ਵਿੱਚ, ਜ਼ੇਲੇਂਸਕੀ ਨੇ ਟਰੰਪ ਨਾਲ ਆਪਣੇ ਸੌਦੇ ਲਈ ਮੁਆਫੀ ਮੰਗਣ ਤੋਂ ਇਨਕਾਰ ਕਰ ਦਿੱਤਾ। ਹਾਲਾਂਕਿ, ਜ਼ੇਲੇਂਸਕੀ ਨੇ ਅਫਸੋਸ ਪ੍ਰਗਟ ਕੀਤਾ ਅਤੇ ਸਵੀਕਾਰ ਕੀਤਾ ਕਿ ਜੋ ਵੀ ਹੋਇਆ ਉਹ ਦੋਵਾਂ ਪੱਖਾਂ ਦੇ ਸਬੰਧਾਂ ਲਈ ਚੰਗਾ ਨਹੀਂ ਸੀ।
ਜ਼ੇਲੇਂਸਕੀ ਨੇ ਕਿਹਾ ਕਿ ਜੇ ਅਮਰੀਕਾ ਆਪਣਾ ਸਮਰਥਨ ਵਾਪਸ ਲੈ ਲੈਂਦਾ ਹੈ ਤਾਂ ਯੂਕਰੇਨ ਨੂੰ ਰੂਸ ਤੋਂ ਬਚਾਉਣਾ ਸਾਡੇ ਲਈ ਮੁਸ਼ਕਲ ਹੋਵੇਗਾ। ਉਨ੍ਹਾਂ ਨੇ ਅਫਸੋਸ ਜਤਾਇਆ ਕਿ ਅਮਰੀਕੀ ਰਾਸ਼ਟਰਪਤੀ ਨਾਲ ਉਨ੍ਹਾਂ ਦਾ ਟਕਰਾਅ ਟੈਲੀਵਿਜ਼ਨ ‘ਤੇ ਹਰ ਕਿਸੇ ਨੇ ਦੇਖਿਆ। ਉਨ੍ਹਾਂ ਕਿਹਾ ਕਿ ਮੈਂ ਮੁਆਫੀ ਨਹੀਂ ਮੰਗਾਂਗਾ, ਪਰ ਮੈਂ ਅਮਰੀਕੀ ਲੋਕਾਂ ਦਾ ਸਨਮਾਨ ਕਰਦਾ ਹਾਂ। ਮੈਨੂੰ ਯਕੀਨ ਹੈ ਕਿ ਅਸੀਂ ਕੁਝ ਵੀ ਬੁਰਾ ਨਹੀਂ ਕੀਤਾ ਹੈ।
ਇਹ ਵੀ ਪੜ੍ਹੋ : ਤਰਨ ਤਾਰਨ : ਸੁੱਤੇ ਪਰਿਵਾਰ ‘ਤੇ ਡਿੱਗੀ ਛੱਤ, ਹਾਦਸੇ ‘ਚ 3 ਬੱਚਿਆਂ ਸਣੇ 5 ਦੀ ਗਈ ਜਾਨ
ਇਸ ਦੇ ਨਾਲ ਹੀ ਟਰੰਪ ਨਾਲ ਬਹਿਸ ਤੋਂ ਬਾਅਦ ਜ਼ੇਲੇਂਸਕੀ ਨੇ ਖਣਿਜ ਸਮਝੌਤੇ ‘ਤੇ ਦਸਤਖਤ ਵੀ ਨਹੀਂ ਕੀਤੇ। ਇਕ ਸੀਨੀਅਰ ਅਮਰੀਕੀ ਅਧਿਕਾਰੀ ਨੇ ਕਿਹਾ ਕਿ ਟਰੰਪ ਨੇ ਕਿਸੇ ਵੀ ਸਮਝੌਤੇ ਤੋਂ ਇਨਕਾਰ ਨਹੀਂ ਕੀਤਾ ਹੈ। ਇੱਕ ਨਿਊਜ਼ ਏਜੰਸੀ ਮੁਤਾਬਕ ਜ਼ੇਲੇਂਸਕੀ ਨੇ ਟਰੰਪ ਦੀ ਬਹਿਸ ਤੋਂ ਤੁਰੰਤ ਬਾਅਦ ਵ੍ਹਾਈਟ ਹਾਊਸ ਛੱਡ ਦਿੱਤਾ। ਟਰੰਪ ਅਤੇ ਜ਼ੇਲੇਂਸਕੀ ਦੀ ਬੈਠਕ ਤੋਂ ਬਾਅਦ ਸਾਂਝੀ ਪ੍ਰੈੱਸ ਕਾਨਫਰੰਸ ਹੋਣੀ ਸੀ ਪਰ ਇਸ ਨੂੰ ਰੱਦ ਕਰ ਦਿੱਤਾ ਗਿਆ।
ਵੀਡੀਓ ਲਈ ਕਲਿੱਕ ਕਰੋ -:
