ਪਟਿਆਲਾ ਝੜਪ ਮਗਰੋਂ ਜ਼ਿਲ੍ਹੇ ਵਿੱਚ ਲਾਈਆਂ ਪਾਬੰਦੀਆਂ ਦੌਰਾਨ ਪ੍ਰਸ਼ਾਸਨ ਵੱਲੋਂ ਇੰਟਰਨੈੱਟ ਸੇਵਾ ਨੂੰ ਵੀ ਬੰਦ ਕਰ ਦਿੱਤਾ ਗਿਆ ਸੀ। ਹੁਣ ਇਥੇ ਹਾਲਾਤ ਕੰਟਰੋਲ ਵਿੱਚ ਹਨ, ਜਿਸ ਕਰਕੇ ਇੰਟਰਨੈੱਟ ਸੇਵਾ ਨੂੰ ਦੋ ਘੰਟੇ ਪਹਿਲਾਂ ਹੀ ਭਾਵ 4 ਵਜੇ ਤੋਂ ਬਹਾਲ ਕਰ ਦਿੱਤਾ ਗਿਆ ਹੈ।
ਜ਼ਿਲ੍ਹੇ ਵਿੱਚ ਕਾਨੂੰਨ ਵਿਵਸਥਾ ਤੇ ਸ਼ਾਂਤੀ ਨੂੰ ਬਹਾਲ ਕਰਨ ਲਈ 9.30 ਤੋਂ ਸ਼ਾਮ 6 ਵਜੇ ਤੱਕ ਇੰਟਰਨੈੱਟ ਬੰਦ ਕਰਨ ਦਾ ਹੁਕਮ ਦਿੱਤਾ ਗਿਆ ਸੀ, ਤਾਂਜੋ ਸੋਸ਼ਲ ਮੀਡੀਆ ਜਿਵੇਂ ਵ੍ਹਾਟਸਐਪ, ਟਵਿੱਟਰ ਜਾਂ ਫੇਸਬੁੱਕ ਰਾਹੀਂ ਮਾਹੌਲ ਨੂੰ ਵਿਗਾੜਿਆ ਨਾ ਜਾ ਸਕੇ। ਹੁਣ ਮੁੱਖ ਗ੍ਰਹਿ ਸਕੱਤਰ ਅਨੁਰਾਗ ਵਰਮਾ ਨੇ ਇੰਟਰਨੈੱਟ ਸੇਵਾ ਨੂੰ 4 ਵਜੇ ਹੀ ਬਹਾਲ ਕਰਨ ਦੇ ਹੁਕਮ ਦੇ ਦਿੱਤੇ ਹਨ।
ਸ਼ੁੱਕਰਵਾਰ ਨੂੰ ਪਟਿਆਲਾ ‘ਚ ਖਾਲਿਸਤਾਨ ਵਿਰੋਧੀ ਮਾਰਚ ਨੂੰ ਲੈ ਕੇ ਹਿੰਦੂ ਤੇ ਸਿੱਖ ਜਥੇਬੰਦੀਆਂ ਦੇ ਲੋਕ ਆਹਮੋ-ਸਾਹਮਣੇ ਆ ਗਏ। ਹਿੰਦੂ ਜਥੇਬੰਦੀਆਂ ਮਾਰਚ ਕੱਢਣ ਦੀ ਤਿਆਰੀ ਕਰ ਰਹੀਆਂ ਸਨ। ਇਸ ਦੌਰਾਨ ਕੁਝ ਜਥੇਬੰਦੀਆਂ ਨੇ ਉਨ੍ਹਾਂ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਇਸ ਕਾਰਨ ਮਾਹੌਲ ਇੰਨਾ ਖਰਾਬ ਹੋ ਗਿਆ ਕਿ ਦੋਵਾਂ ਧਿਰਾਂ ਵਿਚਾਲੇ ਇੱਟਾਂ-ਪੱਥਰ ਵੀ ਚੱਲੇ।
ਦਰਅਸਲ ਇੱਥੇ ਸ਼ਿਵ ਸੈਨਾ ਨੇ ਖਾਲਿਸਤਾਨ ਖਿਲਾਫ ਪੁਤਲਾ ਫੂਕਣ ਦੀ ਤਿਆਰੀ ਕੀਤੀ ਹੋਈ ਸੀ। ਇਹ ਪਤਾ ਲੱਗਦਿਆਂ ਹੀ ਖਾਲਿਸਤਾਨ ਸਮਰਥਕਾਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਉਥੇ ਪੁਲਿਸ ਨੇ ਉਨ੍ਹਾਂ ਨੂੰ ਰੋਕ ਕੇ ਵਾਪਸ ਭੇਜ ਦਿੱਤਾ। ਉਧਰ ਸਿੱਖ ਜਥੇਬੰਦੀਆਂ ਦੇ ਮੈਂਬਰ ਤਲਵਾਰਾਂ ਲੈ ਕੇ ਕਾਲੀ ਮਾਤਾ ਮੰਦਰ ਪੁੱਜੇ। ਦੋਵਾਂ ਧਿਰਾਂ ਵਿਚਕਾਰ ਕਾਫੀ ਇੱਟ-ਪੱਥਰ ਚੱਲ ਰਹੇ ਸਨ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਇਸੇ ਦੇ ਮੱਦੇਨਜ਼ਰ ਪਟਿਆਲਾ ਵਿੱਚ ਬੀਤੀ ਸ਼ਾਮ ਕਰਫ਼ਿਊ ਵੀ ਲਾ ਦਿੱਤਾ ਗਿਆ ਸੀ, ਇਸ ਦੇ ਨਾਲ ਅੱਜ ਸਵੇਰੇ ਇੰਟਰਨੈੱਟ ਸੇਵਾ ਵੀ ਬੰਦ ਕਰ ਦਿੱਤੀ ਗਈ ਸੀ। ਮੁੱਖ ਮੰਤਰੀ ਮਾਨ ਦੇ ਹੁਕਮਾਂ ਮਗਰੋਂ ਸ਼ਿਵ ਸੈਨਾ ਦੇ ਬਰਖਾਸਤ ਕੀਤੇ ਗਏ ਆਗੂ ਹਰੀਸ਼ ਸਿੰਗਲਾ ਨੂੰ ਇਸ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ।