ਐਲਨ ਮਸਕ ਨੇ ਅਮਰੀਕੀ ਸਮਾਰਟਫੋਨ ਨਿਰਮਾਤਾ ਕੰਪਨੀ ਐਪਲ ਅਤੇ ਓਪਨਏਆਈ ਵਿਚਕਾਰ ਸਾਂਝੇਦਾਰੀ ਦਾ ਸਖ਼ਤ ਵਿਰੋਧ ਕੀਤਾ ਹੈ। ਐਲਨ ਮਸਕ ਨੇ ਧਮਕੀ ਦਿੱਤੀ ਹੈ ਕਿ ਜੇ ਐਪਲ ਅਜਿਹਾ ਕਰਦਾ ਹੈ ਤਾਂ ਉਸ ਦੀਆਂ ਕੰਪਨੀਆਂ ‘ਚ ਐਪਲ ਦੇ ਸਮਾਰਟਫੋਨ ‘ਤੇ ਪਾਬੰਦੀ ਲਗਾ ਦਿੱਤੀ ਜਾਵੇਗੀ। ਟੇਸਲਾ ਅਤੇ ਸਪੇਸਐਕਸ ਦੇ ਸੀਈਓ ਐਲਨ ਮਸਕ ਨੇ ਐਪਲ ‘ਤੇ ਤਿੱਖਾ ਹਮਲਾ ਕੀਤਾ ਹੈ। ਉਸ ਨੇ ਇਸ ਸਾਂਝੇਦਾਰੀ ਨੂੰ ‘ਅਸਵੀਕਾਰਨਯੋਗ ਸੁਰੱਖਿਆ ਉਲੰਘਣਾ’ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਜੇ ਐਪਲ ਅਤੇ ਓਪਨ ਏਆਈ ਵਿਚਕਾਰ ਇਹ ਸਮਝੌਤਾ ਜਾਰੀ ਰਹਿੰਦਾ ਹੈ ਤਾਂ ਉਹ ਆਪਣੀਆਂ ਕੰਪਨੀਆਂ ਦੇ ਸਾਰੇ ਐਪਲ ਡਿਵਾਈਸਾਂ ‘ਤੇ ਪਾਬੰਦੀ ਲਗਾਉਣ ਲਈ ਮਜਬੂਰ ਹੋਣਗੇ।
ਮਸਕ ਨੇ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਕਈ ਪੋਸਟਾਂ ਵਿੱਚ ਯੂਜ਼ਰ ਦੀ ਜਾਣਕਾਰੀ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਪ੍ਰਗਟ ਕੀਤੀ ਹੈ। ਦੋਵਾਂ ਕੰਪਨੀਆਂ ਵਿਚਾਲੇ ਹੋਏ ਸਮਝੌਤੇ ਨੂੰ ‘ਅਸਵੀਕਾਰਨਯੋਗ ਸੁਰੱਖਿਆ ਉਲੰਘਣਾ’ ਦੱਸਦਿਆਂ ਉਨ੍ਹਾਂ ਕਿਹਾ ਕਿ ਮੈਂ ਨਹੀਂ ਚਾਹੁੰਦਾ ਕਿ ਇਹ ਡੀਲ ਹੋਵੇ।
ਐਪਲ ਨੇ 10 ਜੂਨ ਨੂੰ ਆਪਣੇ ਸਲਾਨਾ ਡਿਵੈਲਪਰ ਇਵੈਂਟ (WWDC 2024) ਦੇ ਮੁੱਖ ਭਾਸ਼ਣ ਵਿੱਚ ChatGPT ਚੈਟਬੋਟ ਨੂੰ ਆਪਣੇ ਡਿਵਾਈਸਾਂ ਵਿੱਚ ਲਿਆਉਣ ਲਈ OpenAI ਨਾਲ ਇੱਕ ਸਹਿਯੋਗ ਦਾ ਐਲਾਨ ਕੀਤਾ। ਐਪਲ ਦੇ ਸੀਈਓ ਟਿਮ ਕੁੱਕ ਨੇ ਐਲਾਨ ਕੀਤਾ ਕਿ ਓਪਨਏਆਈ ਨੂੰ ਐਪਲ ਆਈਓਐਸ 18 ਵਿੱਚ ਜੋੜਿਆ ਜਾਵੇਗਾ। ਅਪਡੇਟ ਦੇ ਹਿੱਸੇ ਵਜੋਂ ਸਿਰੀ ਓਪਨਏਆਈ ਦੇ ਪ੍ਰਸਿੱਧ ਚੈਟਜੀਪੀਟੀ ਚੈਟਬੋਟ ਦੀ ਵਰਤੋਂ ਕਰ ਸਕਦੀ ਹੈ। ਐਪਲ ਨੇ ਕਿਹਾ ਕਿ ਯੂਜ਼ਰ ਨੂੰ ਚੈਟਜੀਪੀਟੀ ਨਾਲ ਆਪਣੇ ਸਵਾਲ ਸਾਂਝੇ ਕਰਨ ਦੀ ਇਜਾਜ਼ਤ ਮੰਗੀ ਜਾਵੇਗੀ, ਪਰ ਉਨ੍ਹਾਂ ਦੀਆਂ ਬੇਨਤੀਆਂ ਅਤੇ ਜਾਣਕਾਰੀ ਨੂੰ ਲੌਗ ਨਹੀਂ ਕੀਤਾ ਜਾਵੇਗਾ। ਐਪਲ ਅਤੇ ਓਪਨਏਆਈ ਵਿਚਾਲੇ ਇਸ ਡੀਲ ਨੂੰ ਲੈ ਕੇ ਐਲਨ ਮਸਕ ਨੇ ਕੰਪਨੀ ‘ਤੇ ਯੂਜ਼ਰਸ ਦੀ ਜਾਣਕਾਰੀ ਸਾਂਝੀ ਕਰਨ ਦਾ ਦੋਸ਼ ਲਗਾਇਆ ਹੈ।
ਆਈਫੋਨ, ਆਈਪੈਡ ਅਤੇ ਮੈਕ ਲਈ ਐਪਲ ਇੰਟੈਲੀਜੈਂਸ ਨੂੰ ਪੇਸ਼ ਕਰਦੇ ਹੋਏ, ਕੁੱਕ ਨੇ ਇੱਕ ਪੋਸਟ ਵਿੱਚ ਲਿਖਿਆ ਇਸ ਟਵੀਟ ਦੇ ਜਵਾਬ ਵਿੱਚ ਐਲਨ ਮਸਕ ਨੇ ਕਿਹਾ, “ਮੈਂ ਇਹ ਨਹੀਂ ਚਾਹੁੰਦਾ। “ਜਾਂ ਤਾਂ ਇਸ ਭਿਆਨਕ ਸਪਾਈਵੇਅਰ ਨੂੰ ਬੰਦ ਕਰੋ ਜਾਂ ਮੇਰੀਆਂ ਕੰਪਨੀਆਂ ਦੇ ਕੰਪਲੈਕਸ ਤੋਂ ਸਾਰੇ ਐਪਲ ਡਿਵਾਈਸਾਂ ‘ਤੇ ਪਾਬੰਦੀ ਲਗਾ ਦਿੱਤੀ ਜਾਵੇਗੀ।”
ਇਹ ਵੀ ਪੜ੍ਹੋ : ਮੂਸੇਵਾਲਾ ਦੇ ਜਨਮਦਿਨ ਮੌਕੇ ਹਵੇਲੀ ਪਹੁੰਚੇ ਪਾਲ ਸਿੰਘ ਸਮਾਓ, ਨਿੱਕੇ ਸਿੱਧੂ ਤੇ ਪਰਿਵਾਰ ਨਾਲ ਕੱਟਿਆ ਕੇਕ
ਮਸਕ ਨੇ ਕਿਹਾ, “ਇਹ ਸਪੱਸ਼ਟ ਤੌਰ ‘ਤੇ ਬੇਤੁਕਾ ਹੈ ਕਿ ਐਪਲ ਇੰਨਾ ਸਮਾਰਟ ਨਹੀਂ ਹੈ ਕਿ ਉਹ ਆਪਣਾ AI ਬਣਾ ਸਕੇ, ਫਿਰ ਵੀ ਕਿਸੇ ਤਰ੍ਹਾਂ ਇਹ ਯਕੀਨੀ ਕਰਨ ਵਿਚ ਸਮਰੱਥ ਹੈ ਕਿ OpenAI ਤੁਹਾਡੀ ਸੁਰੱਖਿਆ ਅਤੇ ਸੀਕ੍ਰੇਸੀ ਦੀ ਰੱਖਿਆ ਕਰੇਗਾ!
ਆਪਣੇ ਟਵੀਟ ਵਿਚ ਉਨ੍ਹਾਂ ਨੇ ਫਾਲੋਅਰਸ ਨੂੰ ਕਿਹਾ, ”ਐਪਲ ਨੂੰ ਇਸ ਗੱਲ ਦਾ ਕੋਈ ਅੰਦਾਜ਼ਾ ਨਹੀਂ ਹੈ ਕਿ OpenAI ਨੂੰ ਤੁਹਾਡਾ ਡਾਟਾ ਸੌਂਪਣ ਤੋਂ ਬਾਅਦ ਅਸਲ ਵਿਚ ਕੀ ਹੋ ਰਿਹਾ ਹੈ, ਉਹ ਤੁਹਾਨੂੰ ਧੋਖਾ ਦੇ ਰਹੇ ਹੈ।”
ਵੀਡੀਓ ਲਈ ਕਲਿੱਕ ਕਰੋ -: