ਸ਼੍ਰੀ ਰਾਮ ਲੱਲਾ ਦੇ ਦਰਸ਼ਨਾਂ ਲਈ ਅਯੁੱਧਿਆ ਜਾਣ ਵਾਲੇ ਸ਼ਰਧਾਲੂਆਂ ਲਈ ਖੁਸ਼ਖਬਰੀ ਹੈ। ਦਰਅਸਲ, ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ (IRCTC) ਨੇ ਅਯੁੱਧਿਆ ਧਾਮ ਯਾਤਰਾ ਭਾਰਤ ਗੌਰਵ ਸਪੈਸ਼ਲ ਟੂਰਿਸਟ ਟਰੇਨ ਚਲਾਉਣ ਦਾ ਫੈਸਲਾ ਕੀਤਾ ਹੈ। ਰੀਜਨਲ ਮੈਨੇਜਰ ਸੁਖਵਿੰਦਰ ਸਿੰਘ ਨੇ ਦੱਸਿਆ ਹੈ ਕਿ 5 ਜੁਲਾਈ ਨੂੰ ਪਠਾਨਕੋਟ, ਜਲੰਧਰ, ਲੁਧਿਆਣਾ ਵਾਇਆ ਚੰਡੀਗੜ੍ਹ ਤੋਂ ਸਪੈਸ਼ਲ ਟੂਰਿਸਟ ਟਰੇਨ ਚਲਾਈ ਜਾਵੇਗੀ। ਇਸ ਵਿੱਚ 7 ਰਾਤਾਂ ਅਤੇ 8 ਦਿਨ ਸ਼ਾਮਲ ਹਨ। ਇਸ ਦੇ ਨਾਲ ਹੀ ਸੈਲਾਨੀਆਂ ਨੂੰ 5 ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਲਿਜਾਇਆ ਜਾਵੇਗਾ। ਇਸ ਪੈਕੇਜ ਲਈ ਆਈ.ਆਰ.ਸੀ.ਟੀ.ਸੀ. ਨੇ ਬੁਕਿੰਗ ਸ਼ੁਰੂ ਕਰ ਦਿੱਤੀ ਹੈ। ਯਾਤਰੀਆਂ ਨੂੰ ਨਾਸ਼ਤਾ, ਦੁਪਹਿਰ ਦਾ ਖਾਣਾ ਅਤੇ ਰਾਤ ਦਾ ਖਾਣਾ ਮੁਹੱਈਆ ਕਰਵਾਇਆ ਜਾਵੇਗਾ, ਜਿਸ ਲਈ ਕੋਈ ਵਾਧੂ ਖਰਚਾ ਨਹੀਂ ਲਿਆ ਜਾਵੇਗਾ।
ਆਈ.ਆਰ.ਸੀ.ਟੀ.ਸੀ. ਟਰੇਨ ਦੇ ਸਾਰੇ ਡੱਬੇ ਥਰਡ ਏ.ਸੀ. ਲਗਾਏ ਜਾਣਗੇ, ਜਿਸ ਵਿਚ ਦੋ ਸ਼੍ਰੇਣੀਆਂ ਰੱਖੀਆਂ ਗਈਆਂ ਹਨ। ਇਹ ਟ੍ਰੇਨ ਅੰਬਾਲਾ ਕੈਂਟ, ਕੁਰੂਕਸ਼ੇਤਰ, ਪਾਣੀਪਤ, ਸੋਨੀਪਤ ਅਤੇ ਦਿੱਲੀ ਤੋਂ ਹਰਿਦੁਆਰ ਦੇ ਰਸਤੇ ਚੱਲੇਗੀ। ਇਸ ਵਿੱਚ ਹਰਿਦੁਆਰ, ਰਿਸ਼ੀਕੇਸ਼, ਵਾਰਾਣਸੀ, ਅਯੁੱਧਿਆ ਧਾਮ ਅਤੇ ਪ੍ਰਯਾਗਰਾਜ ਦੇ ਵਿਸ਼ੇਸ਼ ਤੀਰਥ ਸਥਾਨ ਵੀ ਸ਼ਾਮਲ ਹਨ।
ਇਹ ਵੀ ਪੜ੍ਹੋ : ਦਿੱਲੀ ‘ਚ ਪਾਰਾ 50 ਤੋਂ ਪਾਰ, ਉੱਤੋਂ ਪਾਣੀ ਦੇ ਸੰਕਟ ਨੇ ਮਚਾਇਆ ਹਾਹਾਕਾਰ!
ਭਾਰਤ ਦਰਸ਼ਨ ਟਰੇਨ ਵਿੱਚ ਸਫਰ ਕਰਨ ਦੇ ਫਾਇਦੇ
■ ਕੰਫਰਟ ਕੈਚਾਗਰੀ ਵਿੱਚ ਏ.ਸੀ. ਅਤੇ ਮਿਆਰੀ ਸ਼੍ਰੇਣੀ ਵਿੱਚ ਨਾਨ ਏ.ਸੀ. ਕਮਰਾ।
■ ਭਾਰਤ ਦਰਸ਼ਨ ਟਰੇਨ ਵਿੱਚ ਥਰਡ ਏ.ਸੀ. ਪੱਕੀ ਟਿਕਟ।
■ ਰੇਲ ਯਾਤਰੀਆਂ ਦੀ ਯਾਤਰਾ ਦੌਰਾਨ ਉਨ੍ਹਾਂ ਲਈ ਰਿਹਾਇਸ਼ ਦਾ ਪ੍ਰਬੰਧ।
■ ਯਾਤਰਾ ਦੌਰਾਨ ਆਵਾਜਾਈ ਦੀ ਸਹੂਲਤ।
■ ਕਈ ਛੋਟੇ ਸਟੇਸ਼ਨਾਂ ਤੋਂ ਬੋਰਡਿੰਗ ਅਤੇ ਡੀਬੋਰਡਿੰਗ ਸੁਵਿਧਾਵਾਂ।
■ ਹਰ ਕੋਚ ਵਿੱਚ ਸੁਰੱਖਿਆ ਗਾਰਡ ਤਾਇਨਾਤ ਹੈ।
■ ਯਾਤਰਾ ਤੋਂ ਬਾਅਦ LTA ਸਰਟੀਫਿਕੇਟ ਜਾਰੀ ਕੀਤਾ ਜਾਵੇਗਾ।
■ IRCTC ਇਸਦੀ ਵੈੱਬਸਾਈਟ ਅਤੇ ਏਜੰਟਾਂ ਤੋਂ ਬੁਕਿੰਗ ਦੀ ਸਹੂਲਤ।
■ IRCTC ਬੁਕਿੰਗ ਦੀ ਸਹੂਲਤ ਸੈਕਟਰ-34 ਸਥਿਤ ਮੁੱਖ ਦਫਤਰ ਵਿਖੇ ਵੀ ਉਪਲਬਧ ਹੈ।
ਵੀਡੀਓ ਲਈ ਕਲਿੱਕ ਕਰੋ -: