ਭਾਰਤੀ ਫੌਜ ਦੀ ਸਿੱਖ ਰੈਜੀਮੈਂਟ ਦੇ ਹਵਲਦਾਰ ਵਰਿੰਦਰ ਸਿੰਘ ਨੇ ਇੱਕ ‘ਮਲਟੀਪਰਪਜ਼ ਔਕਟੋਕਪਟਰ’ ਤਿਆਰ ਕੀਤਾ ਹੈ ਜੋਕਿ ਨਾ ਸਿਰਫ਼ ਨਿਗਰਾਨੀ ਆਪਰੇਸ਼ਨ ਕਰ ਸਕਦਾ ਹੈ, ਸਗੋਂ ਗ੍ਰੇਨੇਡ ਸੁੱਟਣ, ਏਕੇ-47 ਵਰਗੇ ਹਥਿਆਰਾਂ ਅਤੇ ਲੌਜਿਸਟਿਕਸ ਆਪ੍ਰੇਸ਼ਨਾਂ ਨਾਲ ਗੋਲੀਬਾਰੀ ਕਰਕੇ ਨਿਸ਼ਾਨੇ ‘ਤੇ ਹਵਾਈ ਹਮਲੇ ਕਰਨ ਵਰਗੇ ਹੋਰ ਕੰਮਾਂ ਲਈ ਵੀ ਵਰਤਿਆ ਜਾ ਸਕਦਾ ਹੈ। ਉਸ ਦੀਆਂ ਪ੍ਰਾਪਤੀਆਂ ਲਈ ਹੌਲਦਾਰ ਵਰਿੰਦਰ ਸਿੰਘ ਨੂੰ ਇਸ ਸਾਲ ਭਾਰਤ ਦੇ ਰਾਸ਼ਟਰਪਤੀ ਵੱਲੋਂ ਵਿਸ਼ਿਸ਼ਟ ਸੇਵਾ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ 22ਵੀਂ ਬਟਾਲੀਅਨ ਦੇ ਸਿੱਖ ਰੈਜੀਮੈਂਟ ਹਵਲਦਾਰ ਵਰਿੰਦਰ ਸਿੰਘ ਨੇ ਦੱਸਿਆ ਕਿ ਕਿ ਇਸ ਡਰੋਨ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਹ ਵੱਡੀ ਮਾਤਰਾ ਵਿੱਚ ਸਾਮਾਨ ਨੂੰ ਇੱਕ ਥਾਂ ਤੋਂ ਦੂਜੀ ਥਾਂ ਤੱਕ ਪਹੁੰਚਾ ਸਕਦਾ ਹੈ। ਉਸ ਨੇ ਕਿਹਾ ਕਿ ਇਸ ਡਰੋਨ ਦੀ ਮਦਦ ਨਾਲ ਦੂਰ-ਦੁਰਾਡੇ ਦੀਆਂ ਪੋਸਟਾਂ ‘ਤੇ ਸਮਾਨ ਤੇ ਰਾਸ਼ਨ ਨੂੰ ਪਹੁੰਚਾਇਆ ਜਾ ਸਕਦਾ ਹੈ। ਬਰਫੀਲੇ ਇਲਾਕਿਆਂ ਵਿੱਚ ਐਵਲਾਂਚ ਦੌਰਾਨ ਰਸਤੇ ਕੱਟ ਜਾਂਦੇ ਹਨ। ਇਸ ਦੌਰਾਨ ਉਥੇ ਜਵਾਨਾਂ ਨੂੰ ਜ਼ਰੂਰੀ ਸਾਮਾਨ ਪਹੁੰਚਾਉਣ ਲਈ ਆਰਮੀ ਨੂੰ ਕੋਈ ਨਾ ਕੋਈ ਜ਼ਰੀਆ ਚਾਹੀਦਾ ਹੁੰਦਾ ਹੈ, ਉਸ ਵੇਲੇ ਇਸ ਡਰੋਨ ਨਾਲ ਕਾਫੀ ਸਹਾਇਤਾ ਮਿਲ ਸਕਦੀ ਹੈ।
ਹੌਲਦਾਰ ਵਰਿੰਦਰ ਸਿੰਘ ਨੇ ਅੱਗੇ ਦੱਸਿਆ ਕਿ ਹੁਣ ਤੱਕ ਦੇ ਡਰੋਨਾਂ ਵਿੱਚ ਸਮਾਨ ਲਿਜਾਣ ਦੀ ਸਮਰੱਥਾ ਕਾਫੀ ਘੱਟ ਹੈ, ਜਿਸ ਨਾਲ ਅਸੀਂ 5-10 ਕਿਲੋਗ੍ਰਾਮ ਤੱਕ ਹੀ ਸਮਾਨ ਲਿਜਾ ਸਕਦੇ ਸੀ ਪਰ ਇਸ ਡਰੋਨ ਦੀ ਮਦਦ ਨਾਲ 25-30 ਕਿਲੋ ਤੱਕ ਸਾਮਾਨ ਲਿਜਾਇਆ ਜਾ ਸਕਦਾ ਹੈ।
ਇਹ ਵੀ ਪੜ੍ਹੋ : ਕਿਸਾਨ ਅੰਦੋਲਨ-2, ਹਰਿਆਣਾ ਦੇ ਇਨ੍ਹਾਂ ਇਲਾਕਿਆਂ ‘ਚ ਇੰਟਰਨੈੱਟ ਕੱਲ੍ਹ ਤੱਕ ਬੰਦ, 15 ਜ਼ਿਲ੍ਹਿਆਂ ‘ਚ ਲੱਗੀ ਧਾਰਾ 144
ਸਿੱਖ ਜਵਾਨ ਨੇ ਦੱਸਿਆ ਕਿ ਇਹ ਇੱਕ ਹਥਿਆਰਬੰਦ ਡਰੋਨ ਵੀ ਹੈ। ਇਸ ਦੇ ਉਪਰ ਚਾਰ ਹੈਂਡ ਗ੍ਰੇਨੇਡ, ਰਾਈਫਲ ਦੀ ਮਦਦ ਨਾਲ ਦੁਸ਼ਮਣ ਨੂੰ ਪੂਰਾ ਨਿਸ਼ਾਨੇ ‘ਤੇ ਮਾਰ ਸੁੱਟਿਆ ਜਾ ਸਕਦਾ ਹੈ, ਜੋਕਿ ਆਰਮੀ ਲਈ ਇੱਕ ਵਰਦਾਨ ਸਿੱਧ ਹੋਵੇਗਾ।
ਵੀਡੀਓ ਲਈ ਕਲਿੱਕ ਕਰੋ –