ਜੰਮੂ-ਕਸ਼ਮੀਰ ਦੀ ਸਟੇਟ ਇਨਵੈਸਟੀਗੇਸ਼ ਏਜੰਸੀ ਨੇ ਟੈਰਰ ਫੰਡਿੰਗ ਮਾਮਲੇ ਵਿੱਚ ਐਤਵਾਰ ਨੂੰ ਦਿੱਲੀ ਸਣੇ ਕਈ ਥਾਵਾਂ ‘ਤੇ ਛਾਪੇਮਾਰੀ ਕੀਤੀ। ਖਬਰ ਹੈ ਕਿ ਐੱਸ.ਆਈ.ਏ. ਨੇ ਕੌਮੀ ਰਾਜਧਾਨੀ ਵਿੱਚ ਜੈਸ਼-ਏ-ਮੁਹੰਮਦ ਆਨ ਗ੍ਰਾਊਂਡ ਵਰਕਰਸ ਦੀਆਂ ਸਰਗਰਮੀਆਂ ਖਇਲਾਫ ਸੂਚਨਾ ‘ਤੇ ਇਹ ਕਾਰਵਾਈ ਕੀਤੀ ਹੈ।
ਸ਼ਨੀਵਾਰ ਨੂੰ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੇ ਜੰਮੂ ਅਤੇ ਕਸ਼ਮੀਰ ਵਿੱਚ ਅੱਤਵਾਦੀ ਸਾਜ਼ਿਸ਼ ਮਾਮਲੇ ਵਿੱਚ 25 ਦੋਸ਼ੀਆਂ ਖਿਲਾਫ ਚਾਰਜਸ਼ੀਟ ਦਾਇਰ ਕੀਤੀ ਹੈ। ਇਹ ਮਾਮਲਾ ਘੱਟਗਿਣਤੀਆਂ, ਨਾਗਰਿਕਾਂ, ਪ੍ਰਵਾਸੀਆਂ, ਸਰਕਾਰੀ ਅਧਿਕਾਰੀਆਂ ਤੇ ਸੁਰੱਖਿਆ ਜਵਾਨਾਂ ਦੀਆਂ ਹੱਤਿਆਵਾਂ ਨਾਲ ਜੁੜਿਆ ਹੋਇਆ ਹੈ।
ਇੱਕ ਨਿਊਜ਼ ਏਜੰਸੀ ਦੇ ਹਵਾਲੇ ਨਾਲ ਲਿਖਿਆ ਹੈ ਕਿ ਐੱਸ.ਆਈ.ਏ. ਨੇ ਐਤਵਾਰ ਨੂੰ ਦਿੱਲੀ, ਹਰਿਆਣਾ ਤੇ ਕਸ਼ਮੀਰ ਵਿੱਚ ਟੈਰਰ ਫੰਡਿੰਗ ਮਾਮਲੇ ਵਿੱਚ ਰੇਡ ਕੀਤੀ ਗਈ। ਹਾਲ ਹੀ ਵਿੱਚ ਗਠਿਤ ਐੱਸ.ਆਈ.ਏ. ਦੀਆਂ ਵੱਖ-ਵੱਖ ਟੀਮਾਂ ਦਿੱਲੀ ਦੀ ਪੰਜ, ਹਰਿਆਣਾ ਤੇ ਫਰੀਦਾਬਾਦ ਦੀ ਇੱਕ ਤੇ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਵਿੱਚ ਇੱਕ ਥਾਂ ‘ਤੇ ਅੱਤਵਾਦ ਨਾਲ ਜੁੜੇ ਮਾਮਲਿਆਂ ਦੀ ਤਲਾਸ਼ੀ ਕਰ ਰਹੀ ਹੈ।
ਸੂਤਰਾਂ ਮੁਤਾਬਕ ਐੱਸ.ਆਈ.ਏ. ਨੇ ਜਿਨ੍ਹਾਂ ਥਾਵਾਂ ‘ਤੇ ਰੇਡ ਕੀਤੀ ਹੈ, ਉਹ ਸ਼ੱਕੀ ਦੋਸ਼ੀ ਦੇ ਹਨ, ਜੋ ਅੱਤਵਾਦੀ ਸਰਗਰਮੀਆਂ ਤੇ ਹਵਾਲਾ ਜਾਂ ਅੱਤਵਾਦੀਆਂ ਨੂੰ ਟੇਰਰ ਫੰਡਿੰਗ ਵਿੱਚ ਸ਼ਾਮਲ ਰਿਹਾ ਹੈ। ਪਤਾ ਲੱਗਾ ਹੈ ਕਿ ਐੱਸ.ਆਈ.ਏ. ਨੇ ਉਨ੍ਹਾਂ ਥਾਵਾਂ ‘ਤੇ ਰੇਡ ਕੀਤੀ ਹੈ ਜਿਥੇ ਉਨ੍ਹਾਂ ਨੂੰ ਜੈਸ਼-ਏ-ਮੁਹੰਮਦ ਤੇ ਹੋਰ ਅੱਤਵਾਦੀ ਸੰਗਠਨਾਂ ਦੇ ਸਮਰਥਕਾਂ ਦੇ OGWs ਦੀਆਂ ਸਰਗਰਮੀਆਂ ਬਾਰੇ ਜਾਣਕਾਰੀ ਮਿਲੀ ਸੀ।
ਵੀਡੀਓ ਲਈ ਕਲਿੱਕ ਕਰੋ -:
“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”
ਫਰਵਰੀ 2022 ਵਿੱਚ ਐੱਸ.ਆਈ.ਏ. ਨੇ ਦੱਖਣ ਤੇ ਮੱਧ ਕਸ਼ਮੀਰ ਵਿੱਚ ਜੈਸ਼ ਦੇ 10 OGWs ਨੂੰ ਗ੍ਰਿਫਤਾਰ ਕੀਤਾ ਸੀ। ਖਾਸ ਗੱਲ ਹੈ ਕਿ ਮਾਡਿਊਲ ਦੇ ਮੈਂਬਰਾਂ ਨੂੰ ਇਸ ਤਰ੍ਹਾਂ ਵੰਡਿਆ ਗਿਆ ਸੀ ਕਿ ਜੇ ਇੱਕ ਮੈਂਬਰ ਦੀ ਪਛਾਣ ਹੋ ਜਾਂਦੀ ਹੈ ਤਾਂ ਵੱਡਾ ਨੈਟਵਰਕ ਇਸ ਨਾਲ ਪ੍ਰਭਾਵਿਤ ਨਹੀਂ ਹੋਵੇਗਾ।
ਗ੍ਰਿਫਤਾਰ ਹੋਏ ਜ਼ਿਆਦਾਤਰ ਮੈਂਬਰ ਸਕੂਲ ਤੇ ਕਾਲਜ ਦੇ ਵਿਦਿਆਰਥੀਆਂ ਨੂੰ ਨਿਯੁਕਤ ਕਰ ਰਹੇ ਸਨ, ਕਿਉਂਕਿ ਇਨ੍ਹਾਂ ਵਿੱਚੋਂ ਕਈ ਖੁਦ ਵੀ ਵਿਦਿਆਰਥੀ ਹੀ ਸਨ। ਇਹ ਜੈਸ਼ ਦੇ ਅੱਤਵਾਦੀਆਂ ਦੇ ਨੇੜਲੇ ਸੰਪਰਕ ਵਿੱਚ ਸਨ ਤੇ ਕੁਝ ਸਮੇਂ ਤੋਂ ਏਜੰਸੀ ਦੇ ਰਡਾਰ ‘ਤੇ ਸਨ।