ਸੀਨੀਅਰ ਮਹਿਲਾ ਪੱਤਰਕਾਰ ਜਯੋਤੀ ਮਲਹੋਤਰਾ ਨੂੰ ‘ਦਿ ਟ੍ਰਿਬਿਊਨ’ ਦੀ ਮੁੱਖ ਸੰਪਾਦਕ ਬਣਾਇਆ ਗਿਆ ਹੈ। ਜਯੋਤੀ ਮਲਹੋਤਰਾ ਰਾਜੇਸ਼ ਰਾਮਚੰਦਰਨ ਦੀ ਜ਼ਿੰਮੇਵਾਰੀ 14 ਮਈ ਨੂੰ ਸੰਭਾਲਣਗੇ।
ਦੱਸਿਆ ਜਾ ਰਿਹਾ ਹੈ ਕਿ ‘ਦਿ ਟ੍ਰਿਬਿਊਨ’ ਦੇ 145 ਸਾਲਾਂ ਦੇ ਇਤਿਹਾਸ ‘ਚ ਇਹ ਪਹਿਲੀ ਵਾਰ ਹੋਵੇਗਾ ਕਿ ਕਿਸੇ ਮਹਿਲਾ ਪੱਤਰਕਾਰ ਨੇ ਅਖਬਾਰ ਦੀ ਮੁੱਖ ਸੰਪਾਦਕ ਦਾ ਅਹੁਦਾ ਸੰਭਾਲਿਆ ਹੋਵੇ।
ਜਯੋਤੀ ਮਲਹੋਤਰਾ ਕੋਲ ਪ੍ਰਿੰਟ ਅਤੇ ਟੈਲੀਵਿਜ਼ਨ ਦੋਵਾਂ ਫਾਰਮੈਟਾਂ ਵਿੱਚ ਕੰਮ ਕਰਨ ਦਾ ਤਜਰਬਾ ਹੈ। ਉਹ ਦੁਨੀਆ ਭਰ ਦੇ ਨਿਊਜ਼ ਪਬਲਿਸ਼ਰਾਂ ਲਈ ਕਾਲਮ ਲਿਖ ਰਹੇ ਹਨ।
ਜਯੋਤੀ ਮਲਹੋਤਰਾ ਪਿਛਲੇ ਪੈਂਤੀ ਸਾਲ ਤੋਂ ਵੱਧ ਸਮੇਂ ਤੋਂ ਪੱਤਰਕਾਰੀ ਵਿੱਚ ਸਰਗਰਮ ਹਨ। ਉਹ ਦਿ ਪ੍ਰਿੰਟ ਨਾਲ ਸਲਾਹਕਾਰ ਸੰਪਾਦਕ ਵਜੋਂ ਕੰਮ ਕਰ ਰਹੇ ਸਨ। ਉਹ ਭਾਰਤ ਦੀ ਵਿਦੇਸ਼ ਨੀਤੀ ‘ਤੇ ਕਾਲਮ ਲਿਖਣ ਦੇ ਨਾਲ-ਨਾਲ ਭਾਰਤੀ ਰਾਜਨੀਤੀ ਅਤੇ ਵਿਦੇਸ਼ੀ ਮਾਮਲਿਆਂ ‘ਤੇ ਦੋ ਵੀਡੀਓ ਸ਼ੋਅ ਐਂਕਰਿੰਗ ਕਰ ਰਹੇ ਹਨ।
ਇਹ ਵੀ ਪੜ੍ਹੋ : ਬਾਕੀ ਪਾਰਟੀਆਂ ਪ੍ਰਚਾਰ ‘ਚ ਜੁਟੀਆਂ, BJP ਨੇ ਅਜੇ ਤੱਕ 4 ਸੀਟਾਂ ‘ਤੇ ਨਹੀਂ ਐਲਾਨੇ ਉਮੀਦਵਾਰ!
ਪਹਿਲਾਂ, ਮਲਹੋਤਰਾ ਨੇ ਭਾਰਤ ਅਤੇ ਵਿਦੇਸ਼ਾਂ ਵਿੱਚ ਵੱਖ-ਵੱਖ ਭਾਸ਼ਾਵਾਂ ਵਿੱਚ ਕਈ ਮੀਡੀਆ ਆਉਟਲੈਟਾਂ ਨਾਲ ਕੰਮ ਕੀਤਾ ਹੈ, ਜਿਸ ਵਿੱਚ ਦਿ ਇੰਡੀਅਨ ਐਕਸਪ੍ਰੈਸ, ਦਿ ਟਾਈਮਜ਼ ਆਫ਼ ਇੰਡੀਆ ਅਤੇ ਬੀਬੀਸੀ ਸ਼ਾਮਲ ਹਨ।
ਵੀਡੀਓ ਲਈ ਕਲਿੱਕ ਕਰੋ -: