ਕਪੂਰਥਲਾ ਦੇ ਰਹਿਣ ਵਾਲੇ ਇੱਕ ਨਾਇਬ ਤਹਿਸੀਲਦਾਰ ਨੇ UPSC ਦੀ ਪ੍ਰੀਖਿਆ ਵਿੱਚ 174ਵਾਂ ਰੈਂਕ ਹਾਸਲ ਕੀਤਾ ਹੈ। ਹੁਣ ਉਹ ਆਈਪੀਐਸ ਅਫਸਰ ਬਣੇਗਾ। ਯੂਪੀਐਸਸੀ ਦੀ ਪ੍ਰੀਖਿਆ ਪਾਸ ਕਰਨ ਵਾਲੇ ਨਾਇਬ ਤਹਿਸੀਲਦਾਰ ਬਾਬਾ ਬਕਾਲਾ ਗੌਰਵ ਉੱਪਲ ਦਾ ਕਹਿਣਾ ਹੈ ਕਿ ਮਨ ਵਿੱਚ ਮਜ਼ਬੂਤ ਵਿਸ਼ਵਾਸ ਅਤੇ ਸਖ਼ਤ ਮਿਹਨਤ ਨਾਲ ਹਰ ਟੀਚਾ ਹਾਸਲ ਕੀਤਾ ਜਾ ਸਕਦਾ ਹੈ।
ਗੌਰਵ ਉੱਪਲ ਮੌਜੂਦਾ ਤੌਰ ‘ਤੇ ਪੰਜਾਬ ਦੇ ਬਾਬਾ ਬਕਾਲਾ ਵਿਚ ਬਤੌਰ ਨਾਇਬ ਤਹਿਸੀਲਦਾਰ ਹਨ। ਹਾਲ ਹੀ ਵਿਚ UPSC ਦੇ ਨਤੀਜੇ ਵਿਚ ਉਨ੍ਹਾਂ ਨੇ 174 ਰੈਂਕ ਹਾਸਲ ਕੀਤੀ ਹਨ, ਜਿਸ ਨਾਲ ਉਨ੍ਹਾਂ ਦੇ ਘਰ ਵਿਚ ਖੁਸ਼ੀ ਦਾ ਮਾਹੌਲ ਹੈ। ਹਰ ਜਾਣੂ ਅਤੇ ਰਿਸ਼ਤੇਦਾਰ ਉਨ੍ਹਾਂ ਨੂੰ ਅਤੇ ਪਰਿਵਾਰ ਨੂੰ ਵਧਾਈ ਦੇ ਰਿਹਾ ਹੈ।
ਨਾਇਬ ਤਹਿਸਲੀਦਾਰ ਗੌਰਵ ਉੱਪਲ ਪੁੱਤਰ ਰਾਜੇਸ਼ ਕੁਮਾਰ ਉੱਲ ਨਿਵਾਸੀ ਕਪੂਰਥਲਾ ਨੇ ਦਿੱਲੀ ਨਾਲ ਬੀਟੈੱਕ ਦੀ ਪੜ੍ਹਾਈ ਕਰਨ ਤੋਂ ਬਾਅਦ ਨੋਇਡਾ ਵਿਚ ਇੱਕ ਸਾਲ ਤੱਕ ਨੌਕਰੀ ਵੀ ਕੀਤੀ, ਪਰ ਉਨ੍ਹਾਂ ਨੇ ਆਪਣਏ UPSC ਦੇ ਟੀਚੇ ਨੂੰ ਹਾਸਲ ਕਰਨ ਲਈ ਲਗਾਤਾਰ ਕੋਸ਼ਿਸ਼ ਜਾਰੀ ਰਖੇ। ਹਾਲਾਂਕਿ ਉਨ੍ਹਾਂ ਨੇ ਸਾਲ 2021 ਅਤੇ 2022 ਵਿਚ ਪਹਿਲਾਂ ਵੀ ਦੋ ਵਾਰ UPSC ਦੇ ਐਗਜ਼ਾਮ ਦਿੱਤੇ ਸਨ, ਪਰ ਸਫਲਤਾ ਹੱਥ ਨਹੀਂ ਲੱਗੀ ਸੀ, ਹੁਣ ਤੀਜੀ ਕੋਸ਼ਿਸ਼ ਵਿਚ ਉਹ ਸਫਲ ਹੋ ਗਏ ਹਨ। ਉਨ੍ਹਾਂ ਨੇ ਕਿਹਾ ਕਿ ਜੌਬ ਦੇ ਨਾਲ-ਨਾਲ ਉਨ੍ਹਾਂ ਨੇ ਪੜ੍ਹਾਈ ਲਗਾਤਾਰ ਜਾਰੀ ਰੱਖੀ।
ਇਹ ਵੀ ਪੜ੍ਹੋ : ਰੋਜ਼ਾਨਾ 1 ਇਲਾਇਚੀ ਚਬਾਉਣ ਦੇ ਹਨ ਕਈ ਫਾਇਦੇ, ਸਿਹਤ ਨਾਲ ਜੁੜੀਆਂ ਕਈ ਸਮੱਸਿਆਵਾਂ ਹੁੰਦੀਆਂ ਹਨ ਦੂਰ
UPSC ‘ਚ 174 ਰੈਂਕ ਹਾਸਲ ਕਰਨ ਵਾਲੇ ਗੌਰਵ ਉੱਪਲ ਨੇ ਦੱਸਿਆ ਕਿ ਉਨ੍ਹਾਂ ਨੂੰ ਗ੍ਰਹਿ ਵਿਭਾਗ ਦੇ ਇੰਟੈਲੀਜੈਂਸ ਬਿਊਰੋ ਵਿਚ ਇੰਸਪੈਕਟਰ ਦੀਨੌਕਰੀ ਵੀ ਮਿਲ ਗਈ ਸੀ ਅਤੇ ਕੁਝ ਸਮਾਂ ਇਹ ਨੌਕਰੀ ਵੀ ਕੀਤੀ। ਜਿਸ ਤੋਂ ਬਾਅਦ ਪਿਛਲੇ ਦਿਨੀਂ ਪੰਜਾਬ ਵਿਚ ਨਾਇਬ ਤਹਿਸੀਲਦਾਰਾਂ ਦੀ ਭਰਤੀ ਲਈ ਖਾਸ ਟ੍ਰੇਨਿੰਗ ਪ੍ਰੀਖਿਆ ਵਿਚ ਸ਼ਾਮਲ ਹੋਏ ਅਤੇ ਜਨਵਰੀ 2024 ਵਿਚ ਉਨ੍ਹਾਂ ਨੇ ਨਾਇਬ ਤਹਿਸੀਲਦਾਰ ਬਾਬਾ ਬਕਾਲਾ ਵਜੋੰ ਆਪਣਾ ਅਹੁਦਾ ਸੰਭਾਲ ਲਿਆ।
ਪਰ ਉਨ੍ਹਾਂ ਦਾ ਟੀਚਾ ਸੀ ਕਿ IPS ਅਧਿਕਾਰੀ ਬਣ ਕੇ ਦੇਸ਼ ਦੀ ਸੇਵਾ ਕਰੋ। ਇਸ ਟੀਚੇ ਲਈ ਪਰਿਵਾਰ ਦੇ ਹਰ ਮੈਂਬਰ ਨੇ ਉਨ੍ਹਾਂ ਨੂੰ ਹਮੇਸ਼ਾ ਉਤਸ਼ਾਹਿਤ ਕੀਤਾ। UPSC ਕਲੀਅਰ ਤੋਂ ਬਾਅਦ ਜਲਦੀ ਹੀ ਉਹ IPS ਅਧਿਕਾਰੀ ਵਜੋਂ ਤਾਇਨਾਤ ਹੋ ਕੇ ਜਨਤਾ ਦੀ ਸੇਵਾ ਕਰਨਗੇ।
ਵੀਡੀਓ ਲਈ ਕਲਿੱਕ ਕਰੋ -: