ਸਰਦੀਆਂ ਵਿੱਚ ਅਕਸਰ ਲੋਕ ਸਿਰ ਦਰਦ ਦੀ ਸ਼ਿਕਾਇਤ ਕਰਦੇ ਹਨ। ਕਈ ਲੋਕ ਕਹਿੰਦੇ ਹਨ ਕਿ ਇਹ ਸਿਰਦਰਦ 2 ਤੋਂ 5 ਦਿਨ ਤੱਕ ਰਹਿੰਦਾ ਹੈ। ਇਸ ਲਈ ਕੁਝ ਲੋਕਾਂ ਨੂੰ ਨੀਂਦ ਤੋਂ ਜਾਗਣ ਤੋਂ ਬਾਅਦ ਜਾਂ ਬਾਹਰੋਂ ਆਉਣ ਤੋਂ ਬਾਅਦ ਸਿਰ ਦਰਦ ਹੁੰਦਾ ਹੈ। ਕਈ ਵਾਰ ਤਾਂ ਇਹ ਦਰਦ ਇੰਨਾ ਜ਼ਿਆਦਾ ਹੁੰਦਾ ਹੈ ਕਿ ਲੋਕਾਂ ਨੂੰ ਸਿਰ ਚੁੱਕਣਾ ਵੀ ਮੁਸ਼ਕਲ ਹੋ ਜਾਂਦਾ ਹੈ। ਅਜਿਹੇ ‘ਚ ਲੰਬੇ ਸਮੇਂ ਤੱਕ ਇਸ ਸਿਰਦਰਦ ਤੋਂ ਪਰੇਸ਼ਾਨ ਰਹਿਣ ਦੀ ਬਜਾਏ ਬਿਹਤਰ ਹੋਵੇਗਾ ਕਿ ਤੁਸੀਂ ਇਸ ਦੇ ਕਾਰਨਾਂ ਬਾਰੇ ਜਾਣੋ ਅਤੇ ਫਿਰ ਇਨ੍ਹਾਂ ਘਰੇਲੂ ਨੁਸਖਿਆਂ ਅਜ਼ਮਾਓ, ਤਾਂ ਜਾਣਦੇ ਹਾਂ ਸਿਰ ਵਿੱਚ ਠੰਢ ਲੱਗਣ ਦੇ ਕਾਰਨ, ਲੱਛਣ ਅਤੇ ਘਰੇਲੂ ਉਪਚਾਰ।
ਸਰਦੀਆਂ ਵਿੱਚ ਠੰਡ ਲੱਗਣ ਦੇ ਕਾਰਨ-
ਜਦੋਂ ਕੋਈ ਬੰਦਾ ਅਚਾਨਕ ਠੰਡੀ ਹਵਾ ਦੇ ਸੰਪਰਕ ਵਿੱਚ ਆਉਂਦਾ ਹੈ ਜਾਂ ਠੰਡੀ ਹਵਾ ਵਿੱਚੋਂ ਲੰਘਦਾ ਹੈ, ਤਾਂ ਬੈਰੋਮੀਟਰ ਦਾ ਦਬਾਅ ਘੱਟ ਹੋ ਜਾਂਦਾ ਹੈ। ਹਾਵ ਦੇ ਦਬਾਅ ਵਿੱਚ ਇਸ ਬਦਲਾਅ ਨਾਲ ਸਾਈਨਸ ਜਾਂ ਕੰਨ ਵਿਚ ਦਰਦ ਹੋ ਸਕਦਾ ਹੈ। ਜੇ ਠੰਡੀ ਹਵਾ ਡ੍ਰਾਈ ਹੈ, ਤਾਂ ਇਹ ਸੰਵੇਦਨਸ਼ੀਲ ਸਾਈਨਸ ਝਿੱਲੀਆਂ ਨੂੰ ਖੁਸ਼ਕ ਕਰ ਸਕਦੀ ਹੈ, ਜਿਸ ਨਾਲ ਸਿਰਦਰਦ ਤੇ ਮਾਈਗ੍ਰੇਨ ਦਾ ਦਰਦ ਹੋ ਸਕਦਾ ਹੈ। ਇਸੇ ਨੂੰ ਸਿਰ ਵਿੱਚ ਠੰਢ ਲੱਗਣਾ ਕਹਿੰਦੇ ਹਨ ਜਿਸ ਵਿੱਚ ਦਰਦ ਲੰਮੇ ਸਮੇਂਤੱਕ ਰਹਿੰਦਾ ਹੈ ਜਾਂ ਫਿਰ ਠੰਡ ਕਰਕੇ ਕਫ ਜੰਮ ਜਾਂਦਾ ਹੈ।
ਸਿਰ ‘ਚ ਠੰਢ ਲੱਗਣ ਦੇ ਲੱਛਣ
ਇਹ ਮੰਨਿਆ ਜਾਂਦਾ ਹੈ ਕਿ ਠੰਢੇ ਤਾਪਮਾਨ ਟ੍ਰਾਈਜੇਮਿਨਲ ਤੰਤ੍ਰਿਕਾ ਯਾਨੀ ਉਹ ਤੰਤ੍ਰਿਕਾ ਜੋ ਚਿਹਰੇ, ਸਿਰ, ਮੂੰਹ, ਗਲੇ ਅਤੇ ਗਰਦਨ ਦੇ ਵਧੇਰੇ ਹਿੱਸਿਆਂ ਲਈ ਸੰਵੇਦਨਾ ਦੀ ਜਾਣਕਾਰੀ ਪ੍ਰਦਾਨ ਕਰਦੀ ਹੈ, ਦੀ ਉਤੇਜਨਾ ਦਿਮਾਗ ਵਿੱਚ ਬਲੱਡ ਬੇਸੇਲਸ ਦੇ ਸੁੰਗੜਨ ਦਾ ਕਾਰਨ ਬਣਦੀ ਹੈ। ਅਜਿਹੇ ਵਿੱਚ ਲੱਛਣ ਮਹਿਸੂਸ ਹੁੰਦੇ ਹਨ ਜਿਵੇਂ-
-ਸਿਰ ਨੂੰ ਹੇਠਾਂ ਤੋਂ ਉੱਚਾ ਚੁੱਕਣ ਵੇਲੇ ਵੀ ਤੇਜ਼ ਦਰਦ ਹੋਣਾ।
– ਮੂੰਹ, ਗਲੇ ਜਾਂ ਗਰਦਨ ਦੇ ਆਲੇ ਦੁਆਲੇ ਦਰਦ।
-ਸਿਰ ਦੀਆਂ ਵੱਖ-ਵੱਖ ਕੋਸ਼ਿਕਾਵਾਂ ਵਿੱਚ ਤੇਜ਼ ਦਰਦ।
– ਕੰਨਾਂ ਦੇ ਆਲੇ-ਦੁਆਲੇ ਦਰਦ ਮਹਿਸੂਸ ਕਰਨਾ।
ਸਿਰ ਵਿੱਚ ਠੰਢ ਲੱਗਣ ਦੇ ਘਰੇਲੂ ਨੁਸਖੇ
1. ਨੱਕ ‘ਚ ਸਰ੍ਹੋਂ ਦਾ ਤੇਲ ਰੱਖੋ
ਜੇਕਰ ਤੁਹਾਨੂੰ ਤੇਜ਼ ਸਿਰ ਦਰਦ ਹੋ ਰਿਹਾ ਹੈ ਤਾਂ ਸਰ੍ਹੋਂ ਦੇ ਤੇਲ ਨੂੰ ਗਰਮ ਕਰਕੇ ਆਪਣੇ ਨੱਕ ਵਿੱਚ ਪਾਉਣਾ ਚਾਹੀਦਾ ਹੈ। ਅਜਿਹਾ ਕਰਨਾ ਤੁਹਾਡੀ ਟ੍ਰਾਈਜੇਮਿਨਲ ਤੰਤ੍ਰਿਕਾ ਯਾਨੀ ਉਹ ਤੰਤ੍ਰਿਕਾ ਜੋ ਚਿਹਰੇ, ਸਿਰ, ਮੂੰਹ, ਗਲੇ ਅਤੇ ਗਰਦਨ ਦੇ ਹਿੱਸਿਆਂ ਨੂੰ ਆਰਾਮ ਪਹੁੰਚਾਉਂਦੀ ਹੈ ਅਤੇ ਇੱਕ ਗਰਮਾਹਟ ਪੈਦਾ ਕਰਦੀ ਹੈ ਜਿਸ ਨਾਲ ਸਿਰ ਦਰਦ ਦੀ ਸਮੱਸਿਆ ਘੱਟ ਹੁੰਦੀ ਹੈ।
ਇਹ ਵੀ ਪੜ੍ਹੋ :ਰਾਮਲੀਲਾ ਮੰਚ ‘ਤੇ ਆਈ ਮੌ.ਤ, ਹਨੂੰਮਾਨ ਬਣੇ ਕਲਾਕਾਰ ਨੂੰ ਹੋਇਆ ਅਟੈਕ, ਲੋਕ ਵਜਾਉਂਦੇ ਰਹੇ ਤਾੜੀਆਂ
2. ਨਿਲਗਿਰੀ ਦੀ ਭਾਫ਼ ਲਓ
ਗਰਮ ਪਾਣੀ ਕਰੋ ਅਤੇ ਇਸ ਵਿੱਚ ਨਿਲਗਿਰੀ ਦੇ ਤੇਲ ਦੀਆਂ ਕੁਝ ਬੂੰਦਾਂ ਪਾਓ। ਹੁਣ ਇਸ ਦੀ ਭਾਫ ਲਓ। ਅਜਿਹਾ ਕਰਨਾ ਤੁਹਾਡੇ ਟ੍ਰਾਈਜੇਮਿਨਲ ਤੰਤ੍ਰਿਕਾ ਨੂੰ ਖੋਲ੍ਹਦੀ ਹੈ ਅਤੇ ਇਨ੍ਹਾਂ ਨਾਲ ਜੁੜੇ ਸਾਰੇ ਅੰਗਾਂ ਨੂੰ ਆਰਾਮ ਪਹੁੰਚਾਉਂਦੀ ਹੈ। ਇਸ ਨਾਲ ਦਰਦ ਵਿੱਚ ਤੇਜ਼ੀ ਨਾਲ ਆਰਾਮ ਮਿਲਦਾ ਹੈ।ਤਾਂ, ਜੇ ਤੁਹਾਡੇ ਸਿਰ ਵਿੱਚ ਠੰਢ ਲੱਗਣ ਦੀ ਸਮੱਸਿਆ ਹੋ ਜਾਵੇ ਤਾਂ ਤੁਰੰਤ ਤੁਸੀਂ ਘਰ ਵਿੱਚ ਹੀ ਇਹ ਉਪਾਅ ਕਰ ਸਕਦੇ ਹੋ।
(ਇਹ ਲੇਖ ਆਮ ਜਾਣਕਾਰੀ ਲਈ ਹੈ, ਕਿਰਪਾ ਕਰਕੇ ਕੋਈ ਵੀ ਉਪਾਅ ਅਪਣਾਉਣ ਤੋਂ ਪਹਿਲਾਂ ਡਾਕਟਰ ਦੀ ਸਲਾਹ ਲਓ)
ਵੀਡੀਓ ਲਈ ਕਲਿੱਕ ਕਰੋ –