ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਪਹੁੰਚ ਦੇਸ਼ ਹੀ ਨਹੀਂ ਵਿਦੇਸ਼ਾਂ ਵਿੱਚ ਵੀ ਸੀ। ਅਜਿਹੇ ਹੀ ਉਸ ਦੇ ਇੱਕ ਕੋਰੀਆਈ ਪ੍ਰਸ਼ੰਸਕ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ‘ਚ ਉਹ ਮੂਸੇਵਾਲਾ ਦਾ ਗੀਤ ਗਾ ਰਿਹਾ ਹੈ। ਗੀਤ ਪੰਜਾਬੀ ਵਿੱਚ ਹੋਣ ਦੇ ਬਾਵਜੂਦ ਵੀ ਉਹ ਸਹੀ ਸ਼ਬਦਾਂ ਵਿੱਚ ਅਤੇ ਮੂਸੇਵਾਲਾ ਦੇ ਅੰਦਾਜ਼ ਵਿੱਚ ਗਾ ਰਿਹਾ ਹੈ।
ਇਸ ਗੀਤ ਦੇ ਰਾਹੀਂ ਇੱਕ ਕੋਰੀਆਈ ਪ੍ਰਸ਼ੰਸਕ ਨੇ ਮੂਸੇਵਾਲਾ ਨੂੰ ਇੱਕ ਹੈਪੀ ਬਰਥਡੇ ਲੈਜੇਂਡ ਲਿਖਿਆ। ਇਸ ਨੂੰ ਮੂਸੇਵਾਲਾ ਨੂੰ ਸ਼ਰਧਾਂਜਲੀ ਵਜੋਂ ਦੇਖਿਆ ਜਾ ਰਿਹਾ ਹੈ।
ਅਮਰੀਕਾ ਦੇ ਨਿਊਯਾਰਕ ਸ਼ਹਿਰ ਦੇ ਟਾਈਮ ਸਕੁਏਅਰ ਵਿਖੇ ਵੀ ਮੂਸੇਵਾਲਾ ਨੂੰ ਸ਼ਰਧਾਂਜਲੀ ਦਿੱਤੀ ਗਈ। ਉਥੇ ਮੂਸੇਵਾਲਾ ਦੀ ਤਸਵੀਰ ਦਿਖਾਈ ਗਈ। ਉਨ੍ਹਾਂ ਦੇ ਵੀਡੀਓ ਚਲਾਉਣ ਦੇ ਨਾਲ-ਨਾਲ ਹਿੱਟ ਗੀਤ ਵੀ ਚਲਾਏ ਗਏ।
ਦੱਸ ਦੇਈਏ ਕਿ ਸਿੱਧੂ ਮੂਸੇਵਾਲਾ ਨੂੰ ਯਾਦ ਕਰਕੇ ਨਾਈਜੀਰੀਆ ਦਾ ਮਸ਼ਹੂਰ ਰੈਪਰ ਬਰਨਾ ਬੁਆਏ ਰੋ ਪਿਆ। ਉਹ ਲਾਈਵ ਸ਼ੋਅ ਦੌਰਾਨ ਮੂਸੇਵਾਲਾ ਨੂੰ ਯਾਦ ਕਰਕੇ ਰੋਣ ਲੱਗ ਪਿਆ। ਮੂਸੇਵਾਲਾ ਦੇ ਸਿਗਨੇਚਰ ਸਟਾਈਲ ਵਿੱਚ ਉਸ ਨੂੰ ਸ਼ਰਧਾਂਜਲੀ ਵੀ ਦਿੱਤੀ।
ਦੱਸ ਦੇਈਏ ਕਿ ਮਾਨਸਾ ਦੇ ਜਵਾਹਰਕੇ ਵਿੱਚ 29 ਮਈ ਨੂੰ ਸਿੱਧੂ ਮੂਸੇਵਾਲਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਉਸ ਵੇਲੇ ਉਹ ਥਾਰ ਦੀ ਜੀਪ ਵਿੱਚ ਕਿਸੇ ਰਿਸ਼ਤੇਦਾਰ ਨੂੰ ਮਿਲਣ ਜਾ ਰਿਹਾ ਸੀ। ਮੂਸੇਵਾਲਾ ਦੇ ਗੰਨਮੈਨ ਨਾਲ ਨਹੀਂ ਸਨ।
ਫਿਰ ਸ਼ਾਰਪ ਸ਼ੂਟਰਾਂ ਨੇ ਉਸ ਨੂੰ ਕੋਰੋਲਾ ਅਤੇ ਬੋਲੈਰੋ ਗੱਡੀਆਂ ਨਾਲ ਘੇਰ ਲਿਆ ਅਤੇ ਉਸ ਦਾ ਕਤਲ ਕਰ ਦਿੱਤਾ। ਉਦੋਂ ਤੋਂ ਹੀ ਪੰਜਾਬੀ ਗਾਇਕੀ ਨੂੰ ਦੁਨੀਆਂ ਦੇ ਕੋਨੇ-ਕੋਨੇ ਤੋਂ ਉਨ੍ਹਾਂ ਦੇ ਆਪਣੇ ਅੰਦਾਜ਼ ਵਿੱਚ ਯਾਦ ਕਰਕੇ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: