ਭਾਰਤੀ ਟੀਮ ਦੇ ਸਪਿਨਰ ਕੁਲਦੀਪ ਯਾਦਵ ਨੇ ਐਤਵਾਰ ਨੂੰ ਦੱਖਣੀ ਅਫਰੀਕਾ ਖਿਲਾਫ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਦੋ ਵਿਕਟਾਂ ਲੈ ਕੇ ਇਕ ਖਾਸ ਉਪਲੱਬਧੀ ਹਾਸਲ ਕੀਤੀ। ਕੁਲਦੀਪ ਨੇ ਆਪਣੇ ਅੰਤਰਰਾਸ਼ਟਰੀ ਕਰੀਅਰ ‘ਚ 250 ਵਿਕਟਾਂ ਪੂਰੀਆਂ ਕਰ ਲਈਆਂ ਹਨ। ਕੋਲਕਾਤਾ ਦੇ ਈਡਨ ਗਾਰਡਨ ‘ਚ ਖੇਡੇ ਗਏ ਮੈਚ ‘ਚ ਉਸ ਨੇ ਦੱਖਣੀ ਅਫਰੀਕਾ ਦੇ ਮਾਰਕੋ ਜੈਨਸਨ ਅਤੇ ਲੁੰਗੀ ਐਨਗਿਡੀ ਦਾ ਵਿਕਟ ਲਿਆ।
ਦੱਸ ਦੇਈਏ ਕਿ ਵਿਸ਼ਵ ਕੱਪ 2023 ਦੇ 37ਵੇਂ ਮੈਚ ਵਿੱਚ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਨਿਰਧਾਰਤ 50 ਓਵਰਾਂ ਵਿੱਚ 5 ਵਿਕਟਾਂ ਗੁਆ ਕੇ 326 ਦੌੜਾਂ ਬਣਾਈਆਂ। ਜਵਾਬ ‘ਚ ਦੱਖਣੀ ਅਫਰੀਕਾ ਦੀ ਪੂਰੀ ਟੀਮ 27.1 ਓਵਰਾਂ ‘ਚ 83 ਦੌੜਾਂ ‘ਤੇ ਆਲ ਆਊਟ ਹੋ ਗਈ। ਕੁਲਦੀਪ ਯਾਦਵ ਨੇ ਮੈਚ ਵਿੱਚ 5.1 ਓਵਰਾਂ ਵਿੱਚ ਇੱਕ ਮੇਡਨ ਸਮੇਤ 7 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ।
ਕੁਲਦੀਪ ਯਾਦਵ ਨੇ ਆਪਣੇ ਕਰੀਅਰ ਦੇ 138ਵੇਂ ਮੈਚ ਵਿੱਚ 250 ਵਿਕਟਾਂ ਪੂਰੀਆਂ ਕੀਤੀਆਂ। ਉਸ ਦੀ ਔਸਤ ਸਿਰਫ 22.62 ਸੀ ਅਤੇ ਉਸ ਦਾ ਸਰਵੋਤਮ ਗੇਂਦਬਾਜ਼ੀ ਪ੍ਰਦਰਸ਼ਨ 25 ਦੌੜਾਂ ਦੇ ਕੇ ਛੇ ਵਿਕਟਾਂ ਸੀ। ਕੁਲਦੀਪ ਨੇ ਇਹ ਪ੍ਰਦਰਸ਼ਨ 12 ਜੁਲਾਈ 2018 ਨੂੰ ਨਾਟਿੰਘਮ ਵਿੱਚ ਇੰਗਲੈਂਡ ਖਿਲਾਫ ਕੀਤਾ ਸੀ।ਕੁਲਦੀਪ ਯਾਦਵ ਅੰਤਰਰਾਸ਼ਟਰੀ ਕ੍ਰਿਕਟ ਵਿੱਚ 250 ਜਾਂ ਇਸ ਤੋਂ ਵੱਧ ਵਿਕਟਾਂ ਲੈਣ ਵਾਲੇ 19ਵੇਂ ਭਾਰਤੀ ਗੇਂਦਬਾਜ਼ ਬਣ ਗਏ ਹਨ।
ਇਹ ਵੀ ਪੜ੍ਹੋ : ਵੈਸਟਇੰਡੀਜ਼ ਟੀਮ ਨੂੰ ਵੱਡਾ ਝਟਕਾ ! ਇਸ ਦਿਗੱਜ ਖਿਡਾਰੀ ਨੇ ਇੰਟਰਨੈਸ਼ਨਲ ਕ੍ਰਿਕਟ ਤੋਂ ਲਿਆ ਸੰਨਿਆਸ
ਅਨਿਲ ਕੁੰਬਲੇ ਇਸ ਸੂਚੀ ‘ਚ ਸਿਖਰ ‘ਤੇ ਹਨ, ਜਿਨ੍ਹਾਂ ਨੇ ਕੁੱਲ 953 ਵਿਕਟਾਂ ਲਈਆਂ ਹਨ। ਕੁੰਬਲੇ ਤੋਂ ਇਲਾਵਾ ਰਵੀਚੰਦਰਨ ਅਸ਼ਵਿਨ (717), ਹਰਭਜਨ ਸਿੰਘ (707), ਕਪਿਲ ਦੇਵ (687), ਜ਼ਹੀਰ ਖਾਨ (597), ਜਵਾਗਲ ਸ੍ਰੀਨਾਥ (551), ਰਵਿੰਦਰ ਜਡੇਜਾ (544), ਮੁਹੰਮਦ ਸ਼ਮੀ (440), ਇਸ਼ਾਂਤ ਸ਼ਰਮਾ (434), ਅਜੀਤ ਅਗਰਕਰ (349), ਜਸਪ੍ਰੀਤ ਬੁਮਰਾਹ (346), ਇਰਫਾਨ ਪਠਾਨ (301), ਭੁਵਨੇਸ਼ਵਰ ਕੁਮਾਰ (294), ਵੈਂਕਟੇਸ਼ ਪ੍ਰਸਾਦ (292), ਉਮੇਸ਼ ਯਾਦਵ (288), ਰਵੀ ਸ਼ਾਸਤਰੀ (280), ਮਰਹੂਮ ਬਿਸ਼ਨ ਸਿੰਘ ਬੇਦੀ ( 273) ਅਤੇ ਮਨੋਜ ਪ੍ਰਭਾਕਰ (253) ਨੇ ਅੰਤਰਰਾਸ਼ਟਰੀ ਕ੍ਰਿਕਟ ਵਿੱਚ 250 ਜਾਂ ਇਸ ਤੋਂ ਵੱਧ ਵਿਕਟਾਂ ਲਈਆਂ ਹਨ।
ਜੇਕਰ ਕੁਲਦੀਪ ਯਾਦਵ ਦੇ ਕਰੀਅਰ ਦੀ ਗੱਲ ਕਰੀਏ ਤਾਂ ਉਸ ਨੇ ਹੁਣ ਤੱਕ ਅੱਠ ਟੈਸਟਾਂ ‘ਚ 34 ਵਿਕਟਾਂ ਲਈਆਂ ਹਨ, ਜਿਸ ‘ਚ ਇਕ ਪਾਰੀ ‘ਚ ਉਸ ਦਾ ਸਰਵੋਤਮ ਗੇਂਦਬਾਜ਼ੀ ਪ੍ਰਦਰਸ਼ਨ 40 ਦੌੜਾਂ ‘ਤੇ ਪੰਜ ਵਿਕਟਾਂ ਸਨ। ਇਸ ਦੇ ਨਾਲ ਹੀ ਸਪਿਨਰ ਕੁਲਦੀਪ ਨੇ 98 ਵਨਡੇ ਮੈਚਾਂ ‘ਚ 25.40 ਦੀ ਔਸਤ ਨਾਲ 164 ਵਿਕਟਾਂ ਲਈਆਂ। ਇਸ ‘ਚ ਉਸ ਦਾ ਸਰਵੋਤਮ ਪ੍ਰਦਰਸ਼ਨ 25 ਦੌੜਾਂ ‘ਤੇ ਛੇ ਵਿਕਟਾਂ ਲੈਣ ਦਾ ਰਿਹਾ। ਕੁਲਦੀਪ ਨੇ 32 ਟੀ-20 ਅੰਤਰਰਾਸ਼ਟਰੀ ਮੈਚਾਂ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ ਅਤੇ 14.57 ਦੀ ਔਸਤ ਨਾਲ 52 ਵਿਕਟਾਂ ਲਈਆਂ। ਇਸ ਫਾਰਮੈਟ ‘ਚ ਉਸ ਦਾ ਸਰਵੋਤਮ ਪ੍ਰਦਰਸ਼ਨ 24 ਦੌੜਾਂ ‘ਤੇ ਪੰਜ ਵਿਕਟਾਂ ਲੈਣ ਦਾ ਰਿਹਾ।
ਵੀਡੀਓ ਲਈ ਕਲਿੱਕ ਕਰੋ : –