ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ‘ਆਪ’ ਉਮੀਦਵਾਰ ਲਾਲਜੀਤ ਸਿੰਘ ਭੁੱਲਰ ਨੇ ਪੱਟੀ ਹਲਕੇ ਵਿੱਚ ਇੱਕ ਰੈਲੀ ਦੌਰਾਨ ਸਾਬਕਾ ਕਾਂਗਰਸੀ ਵਿਧਾਇਕ ਬਾਰੇ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ, ਜਿਸ ਮਗਰੋਂ ਵਿਵਾਦ ਖੜ੍ਹਾ ਹੋ ਗਿਆ ਹੈ, ਜਿਸ ਦਾ ਵੀਡੀਓ ਵੀ ਵਾਇਰਲ ਹੋ ਗਿਆ। ਇਸ ਮਗਰੋਂ ਮੰਤਰੀ ਭੁੱਲਰ ਨੇ ਆਪਣੀ ਸ਼ਬਦਾਵਲੀ ਲਈ ਲਾਈਵ ਹੋ ਕੇ ਮੁਆਫੀ ਮੰਗੀ ਹੈ।
ਉਨ੍ਹਾਂ ਕਿਹਾ ਕਿ ਉਹ ਕਿਸੇ ਭਾਈਚਾਰੇ ਬਾਰੇ ਨਹੀਂ ਬੋਲ ਰਹੇ। ਸਾਰੀਆਂ ਬਰਾਦਰੀਆਂ ਮੇਰੇ ਪਰਿਵਾਰਾਂ ਵਾਂਗ ਹਨ। ਉਨ੍ਹਾਂ ਦੇ ਸ਼ਬਦ ਸਾਬਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਲਈ ਹੀ ਸਨ। ਉਨ੍ਹਾਂ ਕਿਹਾ ਇਹ ਸਾਬਕਾ ਐੱਮ.ਐੱਲ.ਏ. ਮੇਰੇ ਬਾਰੇ ਤੇ ਮੇਰੇ ਬੱਚਿਆਂ ਬਾਰੇ ਨਾਜਾਇਜ਼ ਗੱਲਾਂ ਕਰਦਾ ਹੈ ਤਾਂ ਮੇਰੇ ਕੋਲੋਂ ਜਜ਼ਬਾਤੀ ਹੋ ਕੇ ਉਹ ਗੱਲਾਂ ਮੂੰਹੋਂ ਨਿਕਲ ਗਈਆਂ। ਮੈਂ ਹੱਥ ਜੋੜ ਕੇ ਆਪਣੇ ਭਰਾਵਾਂ ਤੋਂ ਮਾਫੀ ਮੰਗਦਾਂ ਹਾਂ। ਸਾਰੇ ਭਾਈਚਾਰਿਆਂ ਦੇ ਲੋਕ ਮੇਰੇ ਪਰਿਵਾਰਾਂ ਵਾਂਗ ਹਨ ਜੇ ਕਿਸੇ ਨੂੰ ਠੇਸ ਪਹੁੰਚੀ ਹੈ ਤਾਂ ਮੈਂ ਸਿਰ ਝੁਕਾ ਕੇ ਮਾਫੀ ਮੰਗਦਾ ਹਾਂ।
ਇਹ ਵੀ ਪੜ੍ਹੋ : ਕਿਸਾਨਾਂ ਵੱਲੋਂ ਸੂਬੇ ‘ਚ BJP ਦਾ ਵਿਰੋਧ ਜਾਰੀ, ਹੰਸ ਰਾਜ ਹੰਸ ਮਗਰੋਂ ਘੇਰਿਆ ਦਿਨੇਸ਼ ਬੱਬੂ ਨੂੰ
ਦੱਸ ਦੇਈਏ ਕਿ ਕਿ ਬੀਤੇ ਦਿਨੀਂ ਲਾਲਜੀਤ ਸਿੰਘ ਭੁੱਲਰ ਨੇ ਮਾਹੀ ਰਿਜ਼ੋਰਟ ਇਲਾਕੇ ਵਿੱਚ ਕੁਝ ਭਾਈਚਾਰਿਆਂ ਖਿਲਾਫ਼ ਟਿੱਪਣੀ ਕਰ ਗਏ, ਇਸ ਤੋਂ ਬਾਅਦ ਪੰਜਾਬ ਭਰ ‘ਚ ਕਈ ਥਾਵਾਂ ‘ਤੇ ਭਾਈਚਾਰੇ ਦੇ ਲੋਕਾਂ ‘ਚ ਗੁੱਸਾ ਤੇ ਪ੍ਰਦਰਸ਼ਨ ਦੇਖਣ ਨੂੰ ਮਿਲੇ।
ਵੀਡੀਓ ਲਈ ਕਲਿੱਕ ਕਰੋ -: