ਸੈਲੂਨ ਮਾਲਕ ਨੂੰ ਵਿਦੇਸ਼ੀ ਨੰਬਰ ਤੋਂ ਫੋਨ ਕਰਕੇ ਡੇਢ ਲੱਖ ਦੀ ਫਿਰੌਤੀ ਮੰਗਣ ਦੇ ਦੋਸ਼ ਵਿਚ ਪੁਲਿਸ ਨੇ ਕੱਪਲ ਖਿਲਾਫ ਕੇਸ ਦਰਜ ਕਰਕੇ ਦੋਸ਼ੀ ਪਤੀ ਨੂੰ ਗ੍ਰਿਫਤਾਰ ਕਰ ਲਿਆ ਹੈ। ਮੁਲਜ਼ਮ ਨੂੰ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ‘ਤੇ ਲਵੇਗੀ। ਦੋਸ਼ੀ ਨੂੰ ਕੁਝ ਸਾਲ ਪਹਿਲਾਂ ਸਪੇਨ ਸਰਕਾਰ ਨੇ ਡਿਪੋਰਟ ਕਰਕੇ ਵਾਪਸ ਇੰਡੀਆ ਭੇਜਿਆ ਸੀ।
ਐੱਸਪੀਡੀ ਅਜੇ ਰਾਜ ਸਿੰਘ ਨੇ ਦੱਸਿਆ ਕਿ ਲਗਭਗ 5 ਦਿਨ ਪਹਿਲਾਂ ਨਿਊ ਟਾਊਨ ਖੇਤਰ ਵਿਚ ਸੈਲੂਨ ਚਲਾਉਣ ਵਾਲੇ ਦਯਾਨੰਦ ਸੈਨ ਨੂੰ ਵ੍ਹਟਸਐਪ ‘ਤੇ ਵਿਦੇਸ਼ੀ ਨੰਬਰ ਤੋਂ ਮੈਸੇਜ ਕਰਕੇ ਡੇਢ ਲੱਖ ਦੀ ਫਿਰੌਤੀ ਮੰਗੀ ਸੀ। ਬਾਅਦ ਵਿਚ ਫੋਨ ਕਰਕੇ ਧਮਕੀ ਦਿੱਤੀ ਸੀ ਕਿ ਉਹ ਸੰਗਰੂਰ ਜੇਲ੍ਹ ਤੋਂ ਬੋਲ ਰਿਹਾ ਹੈ। ਜੇਕਰ ਪੈਸੇ ਨਾ ਦਿੱਤੇ ਤਾਂ ਨਤੀਜੇ ਭੁਗਤਣੇ ਪੈਣਗੇ। ਸੈਲੂਨ ਸੰਚਾਲਕ ਨੇ ਇਸ ਦੀ ਸ਼ਿਕਾਇਤ ਐੱਸਐੱਸਪੀ ਨੂੰ ਦੇ ਦਿੱਤੀ ਸੀ।
ਐੱਸਐੱਸਪੀ ਵੱਲੋਂ ਐੱਸਪੀਡੀ, ਡੀਐੱਸਪੀ, ਸਿਟੀ ਥਾਣਾ ਸਿਟੀ ਸਾਊਥ, ਸੀਆਈਏ ਤੇ ਸਾਈਬਰ ਸੈੱਲ ਨੂੰ ਵਿਦੇਸ਼ੀ ਨੰਬਰ ਤੋਂ ਆਈ ਕਾਲ ਨੂੰ ਟ੍ਰੇਸ ਕਰਨ ਤੇ ਮੁਲਜ਼ਮਾਂ ਨੂੰ ਤਲਾਸ਼ਣ ਦੇ ਨਿਰਦੇਸ਼ ਦਿੱਤੇ। ਪੁਲਿਸ ਵੱਲੋਂ ਜਾਂਚ ਦੌਰਾਨ ਮੈਸੇਜ ਤੇ ਫੋਨ ਕਰਨ ਵਾਲੇ ਗੁਰਵਿੰਦਰ ਸਿੰਘ ਵਾਸੀ ਕੋਰਟ ਮੁਹੰਮਦ ਖਾਂ ਜ਼ਿਲ੍ਹਾ ਤਰਨਤਾਰਨ ਫਿਰੌਤੀ ਦੇ ਡੇਢ ਲੱਖ ਰੁਪਏਲੈਣ ਨਿਊ ਟਾਊਨ ਪਹੁੰਚਿਆ ਜਿਵੇਂ ਹੀ ਉਹ ਸੈਲੂਨ ਮਾਲਕ ਕੋਲ ਪੈਸੇ ਲੈਣ ਲੱਗਾ ਤਾਂ ਟੀਮ ਨੇ ਉਸ ਨੂੰ ਦਬੋਚ ਲਿਆ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਗੁਰਵਿੰਦਰ ਸਿੰਘ ਤੇ ਉਸ ਦੀ ਪਤਨੀ ਹਰਜੀਤ ਕੌਰ ਖਿਲਾਫ ਧਾਰਾ 387, 506 ਤਹਿਤ 5 ਜਨਵਰੀ ਨੂੰ ਥਾਣਾ ਸਿਟੀ ਸਾਊਥ ਵਿਚ ਕੇਸ ਦਰਜ ਕਰ ਲਿਆ ਗਿਆ ਹੈ। ਦੋਸ਼ੀ ਹਰਜੀਤ ਕੌਰ ਪਿਛਲੇ 5 ਸਾਲ ਤੋਂ ਸੈਲੂਮ ਮਾਲਕ ਦੀ ਗਾਹਕ ਸੀ। ਵਿਆਹ ਸਮੇਂ ਹਰਜੀਤ ਨੂੰ ਤਿਆਰ ਹੋਣ ਲਈ ਸੈਲੂਨ ਪਹੁੰਚੀ ਸੀ। ਸੈਲੂਨ ਮਾਲਕ ਕੋਲ ਕਾਫੀ ਗਾਹਕਾਂ ਦੀ ਭੀੜ ਹੋਣ ਕਾਰਨ ਉਹ ਹਰਜੀਤ ਕੌਰ ਨੂੰ ਸਹੀ ਤਰੀਕੇ ਨਾਲ ਅਟੈਂਡ ਨਹੀਂ ਕਰ ਸਕਿਆ ਜਿਸ ਕਾਰਨ ਉਸ ਦੇ ਮਨ ਵਿਚ ਸੈਲੂਨ ਮਾਲਕ ਖਿਲਾਫ ਗੁੱਸਾ ਸੀ।
ਇਹ ਵੀ ਪੜ੍ਹੋ : ਭੂਚਾਲ ਨਾਲ ਤਬਾਹ ਹੋਏ ਤੁਰਕੀ ਵੱਲ ਭਾਰਤ ਨੇ ਵਧਾਇਆ ਮਦਦ ਦਾ ਹੱਥ, ਜਲਦ ਭੇਜੀ ਜਾਵੇਗੀ ਰਾਹਤ ਸਮੱਗਰੀ
ਗੁਰਵਿੰਦਰ ਸਿੰਘ ਨੇ ਆਪਣੀ ਪਤਨੀ ਹਰਜੀਤ ਕੌਰ ਦੇ ਮੋਬਾਈਲ ਫੋਨ ਤੋਂ ਸੈਲੂਨ ਸੰਚਾਲਕ ਨੂੰ ਫਿਰੌਤੀ ਲਈ ਮੈਸੇਜ ਭੇਜਿਆ ਸੀ। ਮੁਲਜ਼ਮ ਹਰਜੀਤ ਕੌਰ ਦੀ ਗ੍ਰਿਫਤਾਰੀ ਲਈ ਪੁਲਿਸ ਵੱਲੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਦੂਜੇ ਪਾਸੇ ਮੁਲਜ਼ਮ ਦੇ ਕਿਸੇ ਗੈਂਗਸਟਰਾਂ ਨਾਲ ਸਬੰਧਾਂ ਦੀ ਵੀ ਪੁਲਿਸ ਡੂੰਘਾਈ ਨਾਲ ਜਾਂਚ ਕਰ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: