ਅਮਰਨਾਥ ਗੁਫ਼ਾ ਕੋਲ ਬੱਦਲ ਫੱਟਣ ਨਾਲ ਮੌਤਾਂ ਦੀ ਗਿਣਤੀ 10 ਤੱਕ ਪਹੁੰਚ ਗਈ ਹੈ, ਜਦਕਿ ਕਈ ਲੋਕ ਲਾਪਤਾ ਦੱਸੇ ਜਾ ਰਹੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਘਟਨਾ ‘ਤੇ ਦੁੱਖ ਪ੍ਰਗਟਾਇਆ ਤੇ ਜੰਮੂ-ਕਸ਼ਮੀਰ ਦੇ LG ਨਾਲ ਗੱਲ ਕੀਤੀ।
ਪੀ.ਐੱਮ. ਮੋਦੀ ਨੇ ਟਵੀਟ ਕਰਕੇ ਕਿਹਾ ਕਿਹਾ ਕਿ ਮੈਂ ਮਨੋਜ ਸਿਨ੍ਹਾ ਜੀ ਨਾਲ ਗੱਲ ਕੀਤੀ ਹੈ ਤੇ ਸਥਿਤੀ ਦਾ ਜਾਇਜ਼ਾ ਲਿਆ। ਬਚਾਅ ਤੇ ਰਾਹਤ ਕਾਰਜ ਜਾਰੀ ਹੈ। ਪ੍ਰਭਾਵਿਤਾਂ ਨੂੰ ਹਰ ਸੰਭਵ ਮਦਦ ਕੀਤੀ ਜਾ ਰਹੀ ਹੈ। NDRF ਦੇ ਡੀਜੀ ਨੇ ਆਪਣੇ ਬਿਆਨ ਵਿੱਚ ਸਾਫ ਕਰ ਦੱਤਾ ਹੈ ਕਿ ਬੱਦਲ ਫਟਣ ਨਾਲ ਹੁਣ ਤੱਕ 10 ਲੋਕਾਂ ਦੀ ਮੌਤ ਹੋ ਗਈ ਹੈ।
NDRF ਚੀਫ ਅਤੁਲ ਕਰਵਾਲ ਨੇ ਦੱਸਿਆ ਕਿ ਅਮਰਨਾਥ ਗੁਫਾ ਦੀ ਹੇਠਲੀ ਪਹੁੰਚ ਵਿੱਚ ਸ਼ਾਮ ਲਗਭਗ 5.30 ਵਜੇ ਬੱਦਲ ਫਟਣ ਦੀ ਸੂਚਨਾ ਮਿਲੀ ਸੀ। ਸਾਡੀ ਇੱਕ ਟੀਮ ਗੁਫਾ ਦੇ ਕੋਲ ਤਾਇਨਾਤ ਰਹਿੰਦੀ ਹੈ, ਉਹ ਟੀਮ ਤੁਰੰਤ ਬਚਾਅ ਕਾਰਜ ਵਿੱਚ ਲੱਗ ਗਈ ਸੀ। ਉਥੇ ਮੌਜੂਦ ਸਾਡੇ ਲੋਕਾਂ ਮੁਤਾਬਕ 10 ਲੋਕਾਂ ਦੀ ਮੌਤ ਦੀ ਖਬਰ ਹੈ ਅਤੇ 3 ਨੂੰ ਉਥੋਂ ਜਿਊਂਦੇ ਕੱਢਿਆ ਗਿਆ ਹੈ। ਇਥੇ ਬੱਦਲ ਫਟਣ ਨਾਲ ਪਾਣੀ ਦੇ ਤੇਜ਼ ਵਹਾਅ ਵਿੱਚ ਤਿੰਨ ਲੰਗਰ ਸਣੇ ਕਈ ਟੈਂਟ ਰੁਖ ਗਏ। ਘਟਨਾ ਮਗਰੋਂ ਅਮਰਨਾਥ ਯਾਤਰਾ ਨੂੰ ਰੋਕ ਦਿੱਤਾ ਗਿਆ ਹੈ।
ਦੂਜੇ ਪਾਸੇ ਹਾਦਸੇ ਤੋਂ ਬਾਅਦ ਕੇਂਰੀ ਮੰਰੀ ਗ੍ਰਹਿ ਮੰਤਰੀ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ ਕਿ ਬਾਬਾ ਅਮਰਨਾਥ ਦੀ ਗੁਫਾ ਕੋਲ ਬੱਦਲ ਫਟਣ ਨਾਲ ਆਏ ਹੜ੍ਹ ਸੰਬੰਧੀ ਮੈਂ ਉਪਰਾਜਪਾਲ ਮਨੋਜ ਸਿਨ੍ਹਾ ਨਾਲ ਗੱਲ ਕੀਤੀ ਤੇ ਹਾਲਾਤ ਦੀ ਜਾਣਕਾਰੀ ਲਈ ਹੈ। NDR, CRPF, BSF ਤੇ ਸਥਾਨਕ ਪ੍ਰਸ਼ਾਸਨ ਬਚਾਅ ਕਾਰਜ ਵਿੱਚ ਲੱਗੇ ਹਨ। ਲੋਕਾਂ ਦੀ ਜਾਨ ਬਚਾਉਣਾ ਸਾਡੀ ਪਹਿਲ ਹੈ। ਸਾਰੇ ਸ਼ਰਧਾਲੂਆਂ ਦੀ ਕੁਸ਼ਲਤਾ ਦੀ ਕਾਮਨਾ ਕਰਦਾ ਹਾਂ।
ਵੀਡੀਓ ਲਈ ਕਲਿੱਕ ਕਰੋ -: