ਵੀਰਵਾਰ ਦੇਰ ਰਾਤ ਏਅਰਪੋਰਟ ਲਾਈਟ ਪੁਆਇੰਟ ਨੇੜੇ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ ਵਿੱਚ 10 ਸਾਲਾ ਬੱਚੇ ਅਮੇ ਵਰਮਾ ਦੀ ਮੌਤ ਹੋ ਗਈ। ਤੇਜ਼ ਰਫਤਾਰ BMW ਕਾਰ ਬੇਕਾਬੂ ਹੋ ਕੇ ਦਰੱਖਤ ਨਾਲ ਜਾ ਟਕਰਾਈ। ਇਸ ਹਾਦਸੇ ਵਿੱਚ ਅਮੇ ਵਰਮਾ ਦੇ ਪਿਤਾ ਅਵੇਕ ਵਰਮਾ ਨੂੰ ਵੀ ਗੰਭੀਰ ਸੱਟਾਂ ਲੱਗੀਆਂ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਕਾਰ ਚਾਲਕ ਅਵੇਕ ਵਰਮਾ ਵਾਸੀ ਸੈਕਟਰ 27 ਆਪਣੇ ਲੜਕੇ ਅਮੇ ਵਰਮਾ ਨਾਲ ਜ਼ੀਰਕਪੁਰ ਸਥਿਤ ਆਪਣੇ ਸਹੁਰੇ ਘਰ ਤੋਂ ਸੈਕਟਰ 27 ਸਥਿਤ ਆਪਣੇ ਘਰ ਨੂੰ ਪਰਤ ਰਿਹਾ ਸੀ। ਏਅਰਪੋਰਟ ਲਾਈਟ ਪੁਆਇੰਟ ਤੋਂ ਕਰੀਬ 30 ਮੀਟਰ ਅੱਗੇ ਉਸ ਨੇ ਕਾਰ ਦਾ ਕੰਟਰੋਲ ਗੁਆ ਦਿੱਤਾ ਅਤੇ ਇਸ ਤੋਂ ਪਹਿਲਾਂ ਕਿ ਉਹ ਕਾਰ ‘ਤੇ ਕਾਬੂ ਪਾਉਂਦਾ, ਇਹ ਸਿੱਧੀ ਦਰੱਖਤ ਨਾਲ ਟਕਰਾ ਗਈ। ਕਾਰ ਦੇ ਏਅਰਬੈਗ ਦੇ ਬਾਵਜੂਦ ਅਮੇ ਵਰਮਾ ਦੇ ਸਿਰ ‘ਤੇ ਗੰਭੀਰ ਸੱਟ ਲੱਗੀ। ਅਵੇਕ ਵਰਮਾ ਨੇ ਤੁਰੰਤ ਆਟੋ ਚਾਲਕ ਦੀ ਮਦਦ ਨਾਲ ਅਮੇ ਨੂੰ ਸੈਕਟਰ 32 ਦੇ ਹਸਪਤਾਲ ਪਹੁੰਚਾਇਆ। ਉਸ ਦੀ ਹਾਲਤ ਵਿਗੜਨ ਕਾਰਨ ਅਮੇ ਨੂੰ ਪੀਜੀਆਈ ਰੈਫਰ ਕਰ ਦਿੱਤਾ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ਮਹਾਪੰਚਾਇਤ ‘ਚ ਜਾ ਰਹੇ ਕਿਸਾਨਾਂ ਦੀ ਬੱਸ ਹੋਈ ਹਾਦਸਾ/ਗ੍ਰਸਤ, ਇਕ ਦੀ ਮੌ.ਤ, ਕਈ ਫੱ.ਟ/ੜ
ਸੈਕਟਰ 31 ਥਾਣੇ ਦੀ ਪੁਲੀਸ ਨੇ ਪਿਤਾ ਅਵੇਕ ਵਰਮਾ ਖ਼ਿਲਾਫ਼ ਲਾਪਰਵਾਹੀ ਨਾਲ ਗੱਡੀ ਚਲਾਉਣ ਦਾ ਕੇਸ ਦਰਜ ਕਰ ਲਿਆ ਹੈ। ਐਸਐਚਓ ਨੇ ਕਿਹਾ ਕਿ ਘਟਨਾ ਦੀ ਜਾਂਚ ਲਈ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾਵੇਗੀ। ਅਵੇਕ ਵਰਮਾ ਅਨੁਸਾਰ ਗੱਡੀ ਵਿੱਚ ਤਕਨੀਕੀ ਖਰਾਬੀ ਆਉਣ ਕਾਰਨ ਇਹ ਹਾਦਸਾ ਵਾਪਰਿਆ ਹੈ। ਨਵੇਂ ਸਾਲ ਦੀ ਸ਼ੁਰੂਆਤ ਵਿੱਚ ਚੰਡੀਗੜ੍ਹ ਵਿੱਚ ਸੜਕ ਹਾਦਸੇ ਕਾਰਨ ਇਹ ਤੀਜੀ ਮੌਤ ਹੈ।
ਵੀਡੀਓ ਲਈ ਕਲਿੱਕ ਕਰੋ -: