ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਫਲੈਗਸ਼ਿਪ ਮਾਸਿਕ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਦੇ 100 ਐਪੀਸੋਡ ਪੂਰੇ ਹੋਣ ਦੇ ਇਤਿਹਾਸਕ ਪਲ ਨੂੰ ਮਨਾਉਣ ਲਈ, ਐਨਆਈਡੀ ਫਾਊਂਡੇਸ਼ਨ, ਨਵੀਂ ਦਿੱਲੀ, ਭਾਰਤ ਨੇ ਨਿਊਜ਼ੀਲੈਂਡ ਵਿਖੇ ਭਾਰਤੀ ਹਾਈ ਕਮਿਸ਼ਨ ਦੇ ਸਹਿਯੋਗ ਨਾਲ 30 ਅਪ੍ਰੈਲ 2023 ਨੂੰ ਆਕਲੈਂਡ ਦੇ ਮਹਾਤਮਾ ਗਾਂਧੀ ਕੇਂਦਰ ਵਿੱਚ ਮਨ ਕੀ ਬਾਤ ਦਾ ਇੱਕ ਵਿਸ਼ੇਸ਼ ਪ੍ਰਸਾਰਣ ਕਰਵਾਇਆ।
ਇਸ ਇਤਿਹਾਸਕ ਪਲ ਮੌਕੇ ਨਿਊਜ਼ੀਲੈਂਡ ਵਿਖੇ ਭਾਰਤ ਦੀ ਹਾਈ ਕਮਿਸ਼ਨਰ ਨੀਤਾ ਭੂਸ਼ਣ, ਨਿਊਜ਼ੀਲੈਂਡ ਵਿਖੇ ਭਾਰਤ ਦੇ ਆਨਰੇਰੀ ਕੌਂਸਲਰ ਭਵ ਢਿੱਲੋਂ, ਐਨਆਈਡੀ ਫਾਊਂਡੇਸ਼ਨ ਦੇ ਮੁੱਖ ਸਰਪ੍ਰਸਤ ਸਤਨਾਮ ਸਿੰਘ ਸੰਧੂ, ਅਤੇ ਸਹਿ-ਸੰਸਥਾਪਕ ਹਿਮਾਨੀ ਸੂਦ ਹਾਜ਼ਰ ਸਨ। ਇਸ ਤੋਂ ਇਲਾਵਾ ਇਸ ਸਮਾਗਮ ਵਿੱਚ ਭਾਰਤੀ ਡਾਇਸਪੋਰਾ ਦੇ ਵਪਾਰੀਆਂ, ਉੱਦਮੀਆਂ, ਵੱਖ-ਵੱਖ ਧਾਰਮਿਕ ਭਾਈਚਾਰਿਆਂ ਦੇ ਪ੍ਰਤਿਨਿਧੀਆਂ ਅਤੇ ਹੋਰ ਵਿਦੇਸ਼ੀ ਭਾਰਤੀਆਂ ਸਮੇਤ ਲਗਭਗ 1000 ਤੋਂ ਵੱਧ ਸਰੋਤੇ ਸ਼ਾਮਲ ਹੋਏ।
ਇਸ ਮੌਕੇ ਭਾਰਤੀ ਮੂਲ ਦੀਆਂ ਔਰਤਾਂ ਨੇ ਮਿਲ ਕੇ ਵਿਦੇਸ਼ ਵਿੱਚ ਦੇਸ਼ ਭਗਤੀ ਦੇ ਰੰਗ ਭਰਦੀਆਂ ਹੋਇਆ ਦੇਸ਼ ਦੇ ਪ੍ਰਤੀ ਪਿਆਰ ਦੀ ਭਾਵਨਾ ਦਾ ਪ੍ਰਦਰਸ਼ਨ ਕੀਤਾ। ਇਸ ਮੌਕੇ ਗੁਜਰਾਤੀ ਮੂਲ ਦੀ 100 ਸਾਲਾਂ ਰਮੀਬੇਨ ਵਿਸ਼ੇਸ਼ ਤੌਰ ‘ਤੇ ਇਸ ਇਤਿਸਾਹਿਕ ਪ੍ਰੋਗਰਾਮ ਦਾ ਗਵਾਹ ਬਣੀ। ਉਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਇੱਕ ਦ੍ਰਿੜ ਨੇਤਾ ਅਤੇ ਭਾਰਤ ਮਾਂ ਦਾ ਸੱਚਾ ਪੁੱਤਰ ਕਿਹਾ।
ਇਸ ਮੌਕੇ ਤੇ ਸਾਰਾ ਹਾਲ ਭਾਰਤ ਮਾਤਾ ਦੀ ਜੈ ਅਤੇ ਵੰਦੇ ਮਾਤਰਮ ਦੇ ਨਾਅਰਿਆਂ ਨਾਲ ਗੂੰਜ ਉਠਿਆ। ਇਸ ਦੌਰਾਨ ਇਨ੍ਹਾਂ ਔਰਤਾਂ ਨੇ ‘ਮਨ ਕੀ ਬਾਤ’ ਦੇ 100 ਐਪੀਸੋਡ ਪੂਰੇ ਕਰਨ ‘ਤੇ ਪ੍ਰਧਾਨ ਮੰਤਰੀ ਮੋਦੀ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੀ ਚੰਗੀ ਸਿਹਤ ਦੀ ਕਾਮਨਾ ਕੀਤੀ। ਪ੍ਰੋਗਰਾਮ ਵਿੱਚ ਮੌਜੂਦ ਲੋਕਾਂ ਵਿੱਚ ਇੱਕ ਵੱਖਰਾ ਹੀ ਉਤਸ਼ਾਹ ਅਤੇ ਖੁਸ਼ੀ ਦੇਖਣ ਨੂੰ ਮਿਲੀ। ਇਸ ਦੌਰਾਨ ਸਾਰਾ ਹਾਲ “ਮੋਦੀ ਹੈ ਤੋ ਮੁਮਕਿਨ ਹੈ” ਅਤੇ “ਵੰਦੇ ਮਾਤਰਮ” ਦੇ ਨਾਅਰਿਆਂ ਨਾਲ ਗੂੰਜ ਉਠਿਆ।
ਇਸ ਇਤਿਹਾਸਕ ਮੌਕੇ ‘ਤੇ ਮੌਜੂਦ ਭਾਰਤੀ ਮੂਲ ਦੇ ਲੋਕਾਂ ਨੂੰ ਦੇਖ ਕੇ ਸਾਫ਼ ਤੌਰ ‘ਤੇ ਸਮਝਿਆ ਜਾ ਸਕਦਾ ਸੀ ਕਿ ਇਹ ਲੋਕ ਭਾਰਤ ਨਾਲ ਜੁੜੇ ਹੋਏ ਹਨ ਅਤੇ ਮੋਦੀ ਜੀ ਦੇ ਵਿਕਸਿਤ ਭਾਰਤ ਦੇ ਨਿਰਮਾਣ ਦੇ ਟੀਚੇ ਨੂੰ ਲੈ ਕੇ ਆਸ਼ਾਵਾਦੀ ਹਨ।
ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਨਿਊਜ਼ੀਲੈਂਡ ਵਿੱਚ ਭਾਰਤੀ ਹਾਈ ਕਮਿਸ਼ਨਰ ਨੀਤਾ ਭੂਸ਼ਣ ਨੇ ਕਿਹਾ, “ਪ੍ਰਧਾਨ ਮੰਤਰੀ ਮੋਦੀ ਦੀ ਨਾ ਸਿਰਫ਼ ਭਾਰਤ ਵਿੱਚ ਸਗੋਂ ਪੂਰੀ ਦੁਨੀਆ ਵਿੱਚ ਬਹੁਤ ਵੱਡੀ ਫੈਨ ਫਾਲੋਇੰਗ ਹੈ। ਭਾਰਤ ਦੇ ਦੌਰੇ ‘ਤੇ ਆਏ ਇਟਲੀ ਦੇ ਪ੍ਰਧਾਨ ਮੰਤਰੀ ਨੇ ਪੀਐਮ ਮੋਦੀ ਨੂੰ ‘ਕਿਸੇ ਵੀ ਦੇਸ਼ ਦਾ ਸਭ ਤੋਂ ਬੇਬਾਕ ਪ੍ਰਧਾਨ ਮੰਤਰੀ’ ਦੱਸਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਰਤ ਦੇ ਹੁਣ ਤੱਕ ਦੇ ਸਭ ਤੋਂ ਦੂਰਦਰਸ਼ੀ ਅਤੇ ਗਤੀਸ਼ੀਲ ਨੇਤਾਵਾਂ ਵਿੱਚੋਂ ਇੱਕ ਹਨ। ਮੋਦੀ ਜੀ ਦੇਸ਼ ਦੇ ਨਾਗਰਿਕਾਂ ਦਾ ਮਾਰਗਦਰਸ਼ਨ ਕਰਦੇ ਹਨ। ਲੋਕ ਉਨ੍ਹਾਂ ਨੂੰ ‘ਮਨ ਕੀ ਬਾਤ’ ਪ੍ਰੋਗਰਾਮ ਰਾਹੀਂ ਸੁਣਨ ਦੀ ਉਡੀਕ ਕਰਦੇ ਹਨ।
ਉਨ੍ਹਾਂ ਅੱਗੇ ਕਿਹਾ ‘ਮਨ ਕੀ ਬਾਤ’ ਦਾ ਹਰ ਐਪੀਸੋਡ ਭਾਰਤ ਅਤੇ ਭਾਰਤੀਆਂ ਨੂੰ ਸਮਰਪਿਤ ਹੈ। ਪ੍ਰਧਾਨ ਮੰਤਰੀ ਮੋਦੀ ਆਪਣੀਆਂ ਕਹਾਣੀਆਂ ਅਤੇ ਤਜ਼ਰਬਿਆਂ ਰਾਹੀਂ ਡਾਇਸਪੋਰਾ ਨੂੰ ਆਪਣੇ ਦੇਸ਼ ਨਾਲ ਜੋੜਦੇ ਹਨ। ਅੱਜ ਵਿਸ਼ਵ ਵਿੱਚ ਸਭ ਤੋਂ ਤੇਜ਼ੀ ਨਾਲ ਵਧ ਰਹੀ ਅਰਥਵਿਵਸਥਾ ਅਤੇ ਸਭ ਤੋਂ ਵੱਧ ਨੌਜਵਾਨਾਂ ਦੀ ਆਬਾਦੀ ਵਾਲਾ ਦੇਸ਼ ਦੇ ਰੂਪ ਵਿੱਚ ਭਾਰਤ ਦੀ ਇਕ ਨਵੀ ਤਸਵੀਰ ਦੁਨੀਆਂ ਵਿੱਚ ਬਣ ਰਹੀ ਹੈ।
ਇਸ ਮੌਕੇ ਐਨ.ਆਈ.ਡੀ. ਫਾਊਂਡੇਸ਼ਨ ਦੇ ਮੁੱਖ ਸਰਪ੍ਰਸਤ ਸਤਨਾਮ ਸਿੰਘ ਸੰਧੂ ਨੇ ਕਿਹਾ, “ਇਹ ਪ੍ਰੋਗਰਾਮ ਸਿਰਫ ‘ਮਨ ਕੀ ਬਾਤ’ ਨਹੀਂ ਹੈ, ਸਗੋਂ ‘ਜਨ ਕੀ ਬਾਤ’ ਵੀ ਹੈ ਕਿਉਂਕਿ ਇਹ ਹਰ ਇੱਕ ਦੇ ਦਿਲ ਦੀ ਗੱਲ ਕਰਦਾ ਹੈ। ਇਸ ਪ੍ਰੋਗਰਾਮ ਦੀ ਪਹੁੰਚ ਭਾਰਤ ਦੇ ਹਰ ਕੋਨੇ ਤੱਕ ਹੈ, ਇਸ ਲਈ ਇਸ ਨੂੰ ਨੂੰ ‘ਕਨ-ਕਨ ਕੀ ਬਾਤ’ ਵੀ ਕਿਹਾ ਜਾ ਸਕਦਾ ਹੈ। ਦੁਨੀਆ ਦੇ 150 ਦੇਸ਼ਾਂ ਵਿੱਚ ਇਸ ਦਾ ਪ੍ਰਸਾਰਣ ਕੀਤਾ ਜਾ ਰਿਹਾ ਹੈ। ਇਹ ਦੇਸ਼ ਲਈ ਮਾਣ ਵਾਲੀ ਗੱਲ ਹੈ ਕਿ ਸੰਯੁਕਤ ਰਾਸ਼ਟਰ ਦੇ ਹੈੱਡਕੁਆਰਟਰ ‘ਤੇ ਵੀ ‘ਮਨ ਕੀ ਬਾਤ’ ਦਾ ਪ੍ਰਸਾਰਣ ਹੋਇਆ ਹੈ। ਪਿਛਲੇ 9 ਸਾਲਾਂ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਨੂੰ ਨਵੀਆਂ ਉਚਾਈਆਂ ‘ਤੇ ਪਹੁੰਚਾਇਆ ਹੈ।
ਉਨ੍ਹਾਂ ਕਿਹਾ ਕਿ ਅੱਜ ਦੁਨੀਆ ਦਾ ਹਰ ਦੇਸ਼ ਭਾਰਤ ਵੱਲ ਉਮੀਦ ਅਤੇ ਮਾਣ ਨਾਲ ਦੇਖ ਰਿਹਾ ਹੈ। ਉਹਨਾਂ ਨੇ 140 ਕਰੋੜ ਭਾਰਤੀਆਂ ਨੂੰ ਇੱਕ ਧਾਗੇ ਵਿੱਚ ਪਿਰੋਣ , ਰਾਸ਼ਟਰਵਾਦ ਅਤੇ ਦੇਸ਼ ਭਗਤੀ ਦੀ ਭਾਵਨਾ ਨੂੰ ਜਗਾ ਕੇ ਵਿਕਾਸ ਲਈ ਪ੍ਰੇਰਿਤ ਕਰਨ ਦਾ ਔਖਾ ਕੰਮ ਵੀ ਕਰ ਦਿੱਤਾ ਹੈ। ‘ਮਨ ਕੀ ਬਾਤ’ ਰਾਹੀਂ ਪੀਐਮ ਮੋਦੀ ਨੇ ਭਾਰਤ ਦੇ ਲੋਕਾਂ ਨੂੰ ਨਾ ਸਿਰਫ ਵੱਡੇ ਸੁਪਨੇ ਦੇਖਣ ਲਈ ਪ੍ਰੇਰਿਤ ਕੀਤਾ ਸਗੋਂ ਸੁਪਨਿਆਂ ਨੂੰ ਸਾਕਾਰ ਕਰਨ ਦਾ ਮੰਤਰ ਵੀ ਦਿੱਤਾ ਹੈ। ‘ਮਨ ਕੀ ਬਾਤ’ ਦਾ 100ਵਾਂ ਐਪੀਸੋਡ ਦੇਖਣ ਲਈ ਗੁਜਰਾਤ ਦੀ 100 ਸਾਲ ਦੀ ਰਮੀਬੇਨ ਦਾ ਸਾਡੇ ਨਾਲ ਹੋਣਾ ਸਾਡੇ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਰਮੀਬੇਨ ਨੇ 100 ਸਾਲਾਂ ਦੇ ਦੌਰਾਨ ਭਾਰਤ ਦੀ ਅਸਲ ਤਬਦੀਲੀ ਦੇਖੀ ਹੈ।
ਨਿਊਜ਼ੀਲੈਂਡ ਦੇ ਸਾਬਕਾ ਉਪ ਪ੍ਰਧਾਨ ਮੰਤਰੀ ਅਤੇ ਨਿਊਜ਼ੀਲੈਂਡ ਫਸਟ ਦੇ ਚੇਅਰਮੈਨ ਵਿੰਸਟਨ ਪੀਟਰਸ, ਜੋ ਕਿ ਨਿਊਜ਼ੀਲੈਂਡ ਦੇ ਸਾਬਕਾ ਵਿਦੇਸ਼ ਮੰਤਰੀ ਵੀ ਰਹਿ ਚੁੱਕੇ ਹਨ, ਨੇ ‘ਮਨ ਕੀ ਬਾਤ’ ਦੇ 100ਵੇ ਐਪੀਸੋਡ ਪੂਰੇ ਹੋਣ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਧਾਈ ਦਿੰਦਿਆਂ ਹੋਇਆ ਕਿਹਾ, ”ਮੈਨੂੰ ਇਸ ਸਮਾਗਮ ਦਾ ਹਿੱਸਾ ਬਣਨ ਤੇ ਮਾਣ ਹੈ। ਉਨ੍ਹਾਂ ਕਿਹਾ ਕਿ ‘ਮਨ ਕੀ ਬਾਤ’ ਆਮ ਲੋਕਾਂ ਨਾਲ ਜੁੜਨ ਅਤੇ ਰਾਸ਼ਟਰ ਨਿਰਮਾਣ ਲਈ ਵਿਚਾਰ ਸਾਂਝੇ ਕਰਨ ਲਈ ਇੱਕ ਪਲੇਟਫਾਰਮ ਵਜੋਂ ਕੰਮ ਕਰਨ ਲਈ ਇੱਕ ਮਹੱਤਵਪੂਰਨ ਸੰਕਲਪ ਹੈ। ਇਹ ਇੱਕ ਵਿਲੱਖਣ ਤਰੀਕਾ ਹੈ ਜਿਸ ਰਾਹੀਂ ਦੇਸ਼ ਦਾ ਨੇਤਾ ਸਿੱਧੇ ਤੌਰ ‘ਤੇ ਦੇਸ਼ ਦੇ ਨਾਗਰਿਕਾਂ ਨਾਲ ਆਪਣੇ ਵਿਚਾਰ ਅਤੇ ਪਹਿਲਕਦਮੀਆਂ ਨੂੰ ਸਾਂਝਾ ਕਰਦਾ ਹੈ।
ਨਿਊਜ਼ੀਲੈਂਡ ਵਿੱਚ ਅਹਿਮਦੀਆ ਮੁਸਲਿਮ ਭਾਈਚਾਰੇ ਦੇ ਇੱਕ ਨੁਮਾਇੰਦੇ ਨੇ ਕਿਹਾ, “ਪ੍ਰਧਾਨ ਮੰਤਰੀ ਮੋਦੀ ਦੇ ‘ਮਨ ਕੀ ਬਾਤ’ ਦੇ 100ਵੇਂ ਐਪੀਸੋਡ ਦੇ ਪ੍ਰਸਾਰਣ ਦਾ ਹਿੱਸਾ ਬਣਨਾ ਅਤੇ ਉਨ੍ਹਾਂ ਦੀ ਅਗਵਾਈ ਵਿੱਚ ਇੱਕ ਰਾਸ਼ਟਰ ਦੇ ਰੂਪ ਵਿੱਚ ਭਾਰਤ ਦੇ ਵਿਕਾਸ ਬਾਰੇ ਸਿੱਖਣਾ ਇੱਕ ਸਨਮਾਨ ਦੀ ਗੱਲ ਹੈ। ਪ੍ਰਧਾਨ ਮੰਤਰੀ ਮੋਦੀ ਨੇ ਰੇਡੀਓ ਪ੍ਰੋਗਰਾਮ ਰਾਹੀਂ,ਭਾਰਤ ਦੇ ਨਾਗਰਿਕਾਂ ਨਾਲ ਰਾਸ਼ਟਰ ਲਈ ਮਹੱਤਵਪੂਰਨ ਮੁੱਦਿਆਂ ‘ਤੇ ਗੱਲਬਾਤ ਕੀਤੀ ਹੈ ਅਤੇ ਹਰੇਕ ਨੂੰ ਦੇਸ਼ ਦੀ ਤਰੱਕੀ ਵਿੱਚ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ ਹੈ। ਇਸ ਮੌਕੇ ‘ਤੇ ਮਲਿਆਲੀ ਭਾਈਚਾਰੇ ਦੀ ਦੇਵੀ ਸ਼ੋਭਨਾ ਨੇ ਕਿਹਾ, “ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਭਾਰਤੀ ਔਰਤਾਂ ਸਸ਼ਕਤ ਹਨ। ਆਪਣੇ ਰੇਡੀਓ ਪ੍ਰੋਗਰਾਮਾਂ ਰਾਹੀਂ ਭਾਰਤ ਵਿੱਚ ਸਮਾਜ ਦੇ ਸਾਰੇ ਵਰਗਾਂ ਨਾਲ ਗੱਲਬਾਤ ਕਰਕੇ, ਉਹਨਾਂ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਇੱਕ ਚੰਗਾ ਨੇਤਾ ਹੀ ਮਹੱਤਵਪੂਰਨ ਤਬਦੀਲੀਆਂ ਕਰ ਕੇ ਦੇਸ਼ ਨੂੰ ਵਿਕਾਸ ਵੱਲ ਲੈਕੇ ਜਾ ਸਕਦਾ ਹੈ।“
ਇਹ ਵੀ ਪੜ੍ਹੋ : ਪਾਵਰਕਾਮ ਦੀਆਂ ਘਟੀਆਂ ਮੁਸ਼ਕਲਾਂ, ਦਫ਼ਤਰਾਂ ਦਾ ਸਮਾਂ ਬਦਲਣ ਨਾਲ ਰੋਜ਼ ਬਚੇਗੀ 250 ਮੇਗਾਵਾਟ ਬਿਜਲੀ
ਐਸੋਸੀਏਸ਼ਨ ਆਫ ਕੰਜ਼ਿਊਮਰ ਐਕਟ ਐਂਡ ਟੈਕਸਪੇਅਰਜ਼ ਨਿਊਜ਼ੀਲੈਂਡ ਦੇ ਮੈਂਬਰ ਰਾਹੁਲ ਚੋਪੜਾ ਨੇ ਕਿਹਾ, “ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ‘ਮਨ ਕੀ ਬਾਤ’ ਦੇ 100ਵੇਂ ਐਪੀਸੋਡ ਦਾ ਪੂਰਾ ਹੋਣਾ ਇੱਕ ਇਤਿਹਾਸਕ ਪਲ ਹੈ, ਇਸ ਨੇ ਨਾ ਸਿਰਫ ਸਰਕਾਰ ਅਤੇ ਨਾਗਰਿਕਾਂ ਨੂੰ ਸਗੋਂ ਦੁਨੀਆ ਭਰ ਦੇ ਭਾਰਤੀ ਡਾਇਸਪੋਰਾ ਨੂੰ ਵੀ ਆਪਸ ਵਿਚ ਜੋੜਿਆ ਹੈ।
ਦਾਊਦੀ ਬੋਹਰਾ ਮੁਸਲਿਮ ਭਾਈਚਾਰੇ ਦੀ ਨੁਮਾਇੰਦਾ ਅਤੇ ਆਕਲੈਂਡ ਵਿੱਚ ਬੁਰਹਾਨੀ ਬੁਰਹਾਨੀ ਮਹਿਲਾ ਸੰਘ ਦੀ ਸਕੱਤਰ, ਤਜ਼ਨੀਮ ਨੇ ਕਿਹਾ, “ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਮਾਸਿਕ ਰੇਡੀਓ ਪ੍ਰੋਗਰਾਮ ਰਾਹੀਂ ਮਹਿਲਾ ਸਸ਼ਕਤੀਕਰਨ ‘ਤੇ ਜ਼ੋਰ ਦਿੱਤਾ ਹੈ ਅਤੇ ਵੱਖ-ਵੱਖ ਖੇਤਰਾਂ ਵਿੱਚ ਭਾਰਤੀ ਔਰਤਾਂ ਦੀਆਂ ਪ੍ਰਾਪਤੀਆਂ ਨੂੰ ਮਾਨਤਾ ਅਤੇ ਸਨਮਾਨ ਦਿੱਤਾ ਹੈ। ਨਿਊਜ਼ੀਲੈਂਡ ਦੇ ਦਾਊਦੀ ਬੋਹਰਾ ਮੁਸਲਮਾਨ ਭਾਈਚਾਰੇ ਦੇ ਨੁਮਾਇੰਦੇ ਸ਼ਬੀਰ ਰਾਜਕੋਟਵਾਲਾ ਨੇ ਕਿਹਾ ਕਿ ‘ਮਨ ਕੀ ਬਾਤ’ ਰਾਹੀਂ ਪ੍ਰਧਾਨ ਮੰਤਰੀ ਮੋਦੀ ਨੇ ਵੱਖ-ਵੱਖ ਭਾਈਚਾਰਿਆਂ ਅਤੇ ਦੇਸ਼ਵਾਸੀਆਂ ਨਾਲ ਜੁੜ ਕੇ ਸੰਪਰਕ ਕੀਤਾ ਅਤੇ ਸਾਰਿਆਂ ਵਿੱਚ ਬਰਾਬਰੀ ਨੂੰ ਯਕੀਨੀ ਬਣਾਇਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਈ-ਕਾਮਰਸ ਚੈਨਲ ਖੋਲ੍ਹ ਕੇ ਦਾਊਦੀ ਬੋਹਰਾ ਮੁਸਲਮਾਨ ਭਾਈਚਾਰੇ ਲਈ ਕਾਰੋਬਾਰ ਦੇ ਲਿਹਾਜ਼ ਨਾਲ ਬਹੁਤ ਕੁਝ ਕੀਤਾ ਹੈ ਜਿਸ ਦੇ ਨਤੀਜੇ ਵਜੋਂ ਭਾਈਚਾਰੇ ਦੀ ਆਰਥਿਕ ਤਰੱਕੀ ਹੋਈ ਹੈ।
ਵੀਡੀਓ ਲਈ ਕਲਿੱਕ ਕਰੋ -: