ਨਵੀਂ ਦਿੱਲੀ : ਜੀਐਸਟੀ ਇੰਟੈਲੀਜੈਂਸ ਵੱਲੋਂ ਕੀਤੀ ਗਈ ਕਾਰਵਾਈ ਵਿੱਚ ਕਾਨਪੁਰ ਦੇ ਪਰਫਿਊਮ ਦੇ ਵੱਡੇ ਵਪਾਰੀ ਪਿਊਸ਼ ਜੈਨ ਦੇ ਘਰੋਂ 257 ਕਰੋੜ ਰੁਪਏ ਦੀ ਨਕਦੀ ਅਤੇ ਗਹਿਣੇ ਬਰਾਮਦ ਹੋਏ ਹਨ। ਹੁਣ ਕੇਂਦਰੀ ਜਾਂਚ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਵੀ ਇਸ ਅਰਬਪਤੀ ਵਪਾਰੀ ਖਿਲਾਫ ਸ਼ਿਕੰਜਾ ਕੱਸਦੀ ਨਜ਼ਰ ਆ ਰਹੀ ਹੈ।
ਇੰਨੀ ਵੱਡੀ ਰਕਮ ਦੀ ਬਰਾਮਦਗੀ ਨੂੰ ਲੋਕਾਂ ਨੇ ਅਖਬਾਰਾਂ ਅਤੇ ਨਿਊਜ਼ ਚੈਨਲਾਂ ਰਾਹੀਂ ਦੇਖਿਆ। ਨੋਟਾਂ ਦੀਆਂ ਥੱਦੀਆਂ ਲੱਗੀਆਂ ਹੋਈਆਂ ਸਨ। ਇਸ ਤੋਂ ਬਾਅਦ ਇੱਕ ਸਵਾਲ ਘੁੰਮ ਰਿਹਾ ਹੈ ਕਿ ਹੁਣ ਇੰਨੇ ਪੈਸੇ ਦਾ ਕੀ ਹੋਵੇਗਾ? ਕੀ ਸਰਕਾਰੀ ਵਿਭਾਗ ਸਾਰਾ ਪੈਸਾ ਜ਼ਬਤ ਕਰੇਗਾ ਜਾਂ ਕੁਝ ਹੋਰ ਹੋਵੇਗਾ? ਅਸੀਂ ਤੁਹਾਨੂੰ ਇਸ ਬਾਰੇ ਜਾਣਕਾਰੀ ਦੇ ਰਹੇ ਹਾਂ।
ਮਾਮਲੇ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਅਜਿਹੇ ਮਾਮਲੇ ਵਿੱਚ ਦੋ ਹਾਲਾਤ ਹੋ ਸਕਦੇ ਹਨ। ਸਭ ਤੋਂ ਪਹਿਲਾਂ ਬਰਾਮਦ ਕੀਤੇ ਗਏ ਪੈਸਿਆਂ ਵਿੱਚੋਂ 60 ਫੀਸਦੀ ਟੈਕਸ ਕੱਟਿਆ ਜਾ ਸਕਦਾ ਹੈ ਅਤੇ ਬਾਕੀ ਕਾਰੋਬਾਰੀ ਪਿਊਸ਼ ਜੈਨ ਨੂੰ ਵਾਪਸ ਕੀਤਾ ਜਾ ਸਕਦਾ ਹੈ। ਅਜਿਹਾ ਇਸ ਲਈ ਕਿਉਂਕਿ ਜੋ ਵੀ ਪੈਸਾ ਵਸੂਲਿਆ ਗਿਆ ਹੈ, ਉਹ ਟੈਕਸ ਅਦਾ ਕੀਤੇ ਬਿਨਾਂ ਹੀ ਵਸੂਲਿਆ ਗਿਆ ਹੈ। ਪਰ ਪਿਊਸ਼ ਜੈਨ ਨੂੰ ਇਹ ਸਾਬਤ ਕਰਨਾ ਹੋਵੇਗਾ ਕਿ ਉਸ ਨੇ ਸਿਰਫ ਟੈਕਸ ਨਾ ਦੇ ਕੇ ਇੰਨਾ ਪੈਸਾ ਇਕੱਠਾ ਕੀਤਾ ਹੈ। ਇਸ ਦਾ ਮਤਲਬ ਹੈ ਕਿ ਕਰੀਬ 155 ਕਰੋੜ ਰੁਪਏ ਦੀ ਕਟੌਤੀ ਕਰਨ ਤੋਂ ਬਾਅਦ ਕਾਰੋਬਾਰੀ ਨੂੰ ਕਰੀਬ 102 ਕਰੋੜ ਰੁਪਏ ਵਾਪਿਸ ਮਿਲਣਗੇ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
ਪਰ ਇੱਕ ਹੋਰ ਸਥਿਤੀ ਵੀ ਪੈਦਾ ਹੁੰਦੀ ਹੈ ਯਾਨੀ ਜੇਕਰ ਪੀਯੂਸ਼ ਜੈਨ ਇਹ ਸਾਬਤ ਨਹੀਂ ਕਰ ਪਾਉਂਦਾ ਕਿ ਜੋ ਪੈਸਾ ਅਤੇ ਗਹਿਣੇ ਜਾਂ ਹੋਰ ਜਾਇਦਾਦ ਉਸ ਕੋਲ ਹੈ, ਉਹ ਉਸ ਨੇ ਆਪਣੇ ਕਾਰੋਬਾਰ ਤੋਂ ਕਮਾਏ ਹਨ ਅਤੇ ਟੈਕਸ ਨਾ ਭਰ ਕੇ ਹੀ ਉਸ ਨੂੰ ਇਕੱਠਾ ਕੀਤਾ ਗਿਆ ਹੈ, ਤਾਂ ਉਸ ਵਿਰੁੱਧ ਅਪਰਾਧਿਕ ਧਾਰਾਵਾਂ ਤਹਿਤ ਕਾਰਵਾਈ ਕੀਤੀ ਜਾ ਸਕਦੀ ਹੈ। ਅਜਿਹੇ ‘ਚ ਉਸ ਨੂੰ ਪੈਸੇ ਵਾਪਸ ਨਹੀਂ ਮਿਲਣਗੇ। ਭਾਵ ਜੇਕਰ ਇਹ ਪੈਸਾ ਕਿਸੇ ਗੈਰ-ਕਾਨੂੰਨੀ ਤਰੀਕੇ ਨਾਲ ਇਕੱਠਾ ਕੀਤਾ ਗਿਆ ਹੋਵੇਗਾ, ਤਾਂ ਸਾਰਾ ਪੈਸਾ ਜ਼ਬਤ ਹੋ ਜਾਵੇਗਾ। ਦੱਸ ਦੇਈਏ ਕਿ ਪਿਊਸ਼ ਜੈਨ 40 ਤੋਂ ਵੱਧ ਕੰਪਨੀਆਂ ਦੇ ਮਾਲਕ ਹਨ। ਕਨੌਜ ਵਿੱਚ ਪਿਊਸ਼ ਦੀ ਪਰਫਿਊਮ ਫੈਕਟਰੀ, ਕੋਲਡ ਸਟੋਰੇਜ ਅਤੇ ਪੈਟਰੋਲ ਪੰਪ ਵੀ ਹੈ। ਪਿਊਸ਼ ਜੈਨ ਪਰਫਿਊਮ ਦਾ ਸਾਰਾ ਕਾਰੋਬਾਰ ਮੁੰਬਈ ਤੋਂ ਕਰਦਾ ਹਨ। ਪਰਫਿਊਮ ਵੀ ਮੁੰਬਈ ਤੋਂ ਹੀ ਵਿਦੇਸ਼ ਭੇਜਿਆ ਜਾਂਦਾ ਹੈ।