ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਭਾਜਪਾ ਵਾਲੇ ਪਿਛਲੇ ਦੋ ਸਾਲਾਂ ਤੋਂ ਰੌਲਾ ਪਾ ਰਹੇ ਹਨ ਕਿ ਦਿੱਲੀ ‘ਚ ਸ਼ਰਾਬ ਦਾ ਘੁਟਾਲਾ ਹੋਇਆ ਹੈ। ਪਹਿਲਾਂ ਇਹ ਲੋਕ ਇਸ ਨੂੰ 100 ਕਰੋੜ ਦਾ ਘੁਟਾਲਾ ਕਹਿ ਰਹੇ ਸਨ ਤੇ ਹੁਣ ਇਸ ਨੂੰ 1100 ਕਰੋੜ ਦਾ ਘੁਟਾਲਾ ਕਹਿਣ ਲੱਗ ਪਏ ਹਨ। ਇਸ ਮਾਮਲੇ ਵਿੱਚ ਮੈਨੂੰ ਅਤੇ ਮੇਰੀ ਪਾਰਟੀ ਦੇ ਸੀਨੀਅਰ ਆਗੂਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਮਾਮਲੇ ਵਿੱਚ ਈਡੀ-ਸੀਬੀਆਈ ਨੇ ਹੁਣ ਤੱਕ 500 ਤੋਂ ਵੱਧ ਛਾਪੇ ਮਾਰੇ ਹਨ ਪਰ ਅੱਜ ਤੱਕ ਇੱਕ ਪੈਸਾ ਵੀ ਬਰਾਮਦ ਨਹੀਂ ਹੋਇਆ ਹੈ।
ਇਹ ਵੀ ਪੜ੍ਹੋ : ’70 ਸਾਲ ਤੋਂ ਵੱਧ ਉਮਰ ਦੇ ਸਾਰੇ ਬਜ਼ੁਰਗਾਂ ਹੋਵੇਗਾ ਮੁਫ਼ਤ’- PM ਮੋਦੀ ਨੇ ਪੰਜਾਬ ਰੈਲੀ ‘ਚ ਕੀਤਾ ਵਾਅਦਾ
ਸੀਐਮ ਕੇਜਰੀਵਾਲ ਨੇ ਕਿਹਾ ਕਿ ਕੱਲ੍ਹ ਇੱਕ ਇੰਟਰਵਿਊ ਵਿੱਚ ਜਦੋਂ ਪ੍ਰਧਾਨ ਮੰਤਰੀ ਮੋਦੀ ਤੋਂ ਪੁੱਛਿਆ ਗਿਆ ਸੀ ਕਿ ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਕਿਉਂ ਕੀਤਾ ਗਿਆ ਜਦੋਂ ਕਥਿਤ ਦਿੱਲੀ ਸ਼ਰਾਬ ਘੁਟਾਲੇ ਵਿੱਚ ਇੱਕ ਪੈਸਾ ਵੀ ਨਹੀਂ ਮਿਲਿਆ। ਇਸ ‘ਤੇ ਉਨ੍ਹਾਂ ਕਿਹਾ ਕਿ ਸਬੂਤ ਨਹੀਂ ਮਿਲੇ ਕਿਉਂਕਿ ਕੇਜਰੀਵਾਲ ਇਕ ਤਜਰਬੇਕਾਰ ਚੋਰ ਹੈ, ਤਾਂ ਪ੍ਰਧਾਨ ਮੰਤਰੀ ਨੇ ਕਬੂਲ ਕਰ ਲਿਆ ਕਿ ਉਨ੍ਹਾਂ ਕੋਲ ਸ਼ਰਾਬ ਘੁਟਾਲੇ ਵਿਚ ਕੋਈ ਸਬੂਤ ਨਹੀਂ ਹੈ ਅਤੇ ਇਸ ਨੂੰ ਲੁਕਾਉਣ ਲਈ ਉਨ੍ਹਾਂ ਕਿਹਾ ਕਿ ਕੇਜਰੀਵਾਲ ਇਕ ਤਜਰਬੇਕਾਰ ਚੋਰ ਹੈ।
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਜਦੋਂ ਛਾਪੇਮਾਰੀ ‘ਚ ਕੁਝ ਨਹੀਂ ਮਿਲਿਆ ਤਾਂ ਕੀ ਇਹ ਮੰਨ ਲਿਆ ਜਾਵੇ ਕਿ ਤੁਹਾਡੀ ਸੀਬੀਆਈ ਅਤੇ ਈਡੀ ਬੇਕਾਰ ਹਨ। ਜਦੋਂ ਤੁਹਾਡੇ ਕੋਲ ਕੋਈ ਸਬੂਤ ਨਹੀਂ ਤਾਂ ਅਖੌਤੀ ਘਪਲੇ ਵਿੱਚ ਫੜੇ ਗਏ ਆਗੂਆਂ ਨੂੰ ਰਿਹਾਅ ਕੀਤਾ ਜਾਵੇ।
ਵੀਡੀਓ ਲਈ ਕਲਿੱਕ ਕਰੋ -: