ਪੰਜਾਬ ਕਾਂਗਰਸ ਨੇ ਲੋਕ ਸਭਾ ਚੋਣਾਂ 2024 ਲਈ ਤਿਆਰੀ ਸ਼ੁਰੂ ਕਰ ਦਿੱਤੀ ਹੈ। ਕਾਂਗਰਸ ਪ੍ਰਧਾਨ ਰਾਜਾ ਵੜਿੰਗ ਵੱਲੋਂ 117 ਵਿਧਾਨ ਸਭਾ ਹਲਕਾ ਲਈ ਕੋਆਰਡੀਨੇਟਰ ਨਿਯੁਕਤ ਕਰ ਦਿੱਤੇ ਗਏ ਹਨ। ਇਸ ਬਹਾਨੇ ਕਾਂਗਰਸ ਦੀ ਕੋਸ਼ਿਸ਼ ਪਾਰਟੀ ਨੂੰ ਮਜ਼ਬੂਤ ਕਰਨ ਦੀ ਹੈ ਤਾਂ ਕਿ ਲੋਕ ਸਭਾ ਚੋਣਾਂ ਵਿਚ ਮੁਕਾਬਲਾ ਰੋਮਾਂਚਕ ਹੋ ਸਕੇ।
ਸੂਬੇ ਵਿਚ ਕਾਂਗਰਸ ਪਾਰਟੀ ਨੇ ਵਿਰੋਧੀ ਧਿਰ ਵਜੋਂ ਮੋਰਚਾ ਸੰਭਾਲਿਆ ਹੋਇਆ ਹੈ। ਪਾਰਟੀ ਹੁਣ ਹਰ ਇਸ ਮੁੱਦੇ ਨੂੰ ਗੰਭੀਰਤਾ ਨਾਲ ਚੁੱਕ ਰਹੀ ਹੈ ਜਿਸ ਨਾਲ ਸੱਤਾਧਾਰੀ ਪਾਰਟੀ ਨੂੰ ਆਸਾਨੀ ਨਾਲ ਘੇਰਿਆ ਜਾ ਕੇ। ਕਾਂਗਰਸ ਨੇਤਾ ਵਿਧਾਨ ਸਭਾ ਹਲਕੇ ਤੋਂਲੈ ਕੇ ਸੋਸ਼ਲ ਮੀਡੀਆ ਵਿਚ ਪੂਰੀ ਤਰ੍ਹਾਂ ਤੋਂ ਸਰਗਰਮ ਹਨ। ਪਾਰਟੀ ਨੂੰ ਉਮੀਦ ਹੈ ਕਿ ਇਸ ਵਾਰ ਲੋਕ ਉਨ੍ਹਾਂ ਨਾਲ ਆਉਣਗੇ।
ਇਹ ਵੀ ਪੜ੍ਹੋ : ਗਾਇਕ ਕਮਲ ਗਰੇਵਾਲ ਤੇ ਸਟੰਟਮੈਨ ‘ਤੇ FIR, ‘ਸਰਕਾਰੀ ਬੈਨ’ ਗਾਣੇ ‘ਤੇ ਰੀਲ ਬਣਾ ਸੋਸ਼ਲ ਮੀਡੀਆ ‘ਤੇ ਕੀਤੀ ਸੀ ਅਪਲੋਡ
ਹੁਣ ਕਾਂਗਰਸ ਪਾਰਟੀ ਭਾਜਪਾ ਦੀ ਤਰ੍ਹਾਂ ਬੂਥ ਪੱਧਰ ‘ਤੇ ਕੰਮ ਕਰ ਰਹੀ ਹੈ। 20 ਬੂਥਾਂ ਉਪਰ ਇਕ ਮੰਡਲ ਪ੍ਰਧਾਨ ਤੇ ਕਮੇਟੀ ਲਗਾਈ ਜਾਵੇਗੀ ਜੋ ਕਿ ਉਸ ਇਲਾਕੇ ਦੇ ਲੋਕਾਂ ਨਾਲ ਸਿੱਧਾ ਜੁੜਨ ਦੀ ਕੋਸ਼ਿਸ਼ ਕਰੇਗੀ। ਉਸ ਖੇਤਰ ਦੀਆਂ ਸਮੱਸਿਆਵਾਂ ਨੂੰ ਸਮਝੇਗੀ। ਸਾਰੇ ਜ਼ਿਲ੍ਹਿਆਂ ਤੋਂ ਸਰਗਰਮ ਨੇਤਾਵਾਂ ਬਾਰੇ ਫੀਡਬੈਕ ਲਿਆ ਜਾ ਰਿਹਾ ਹੈ। ਉਮੀਦ ਹੈ ਜਲਦ ਹੀ ਇਸ ਨੂੰ ਆਖਰੀ ਰੂਪ ਦੇ ਦਿੱਤਾ ਜਾਵੇਗਾ।