ਫਿਰੋਜ਼ਪੁਰ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ਵਿੱਚ ਚੂਕ ਤੋਂ ਬਾਅਦ ਪੰਜਾਬ ਪੁਲਿਸ ਨੂੰ ਵੱਡੀ ਅਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ। ਪਰ ਹਾਲ ਹੀ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜਲੰਧਰ ਰੈਲੀ ਦੌਰਾਨ ਬਿਨਾਂ ਚੂਕ ਦੇ ਸੁਰੱਖਿਆ ਵਿਵਸਥਾ ਯਕੀਨੀ ਬਣਾਉਣ ਲਈ 14 ਪੁਲਿਸ ਕਰਮਚਾਰੀਆਂ ਨੂੰ ‘ਡੀਜੀਪੀ ਕਮੇਂਡੇਸ਼ਨ ਡਿਸਕ’ ਨਾਲ ਸਨਮਾਨਤ ਕੀਤਾ ਗਿਆ ਹੈ।
ਇਸ ਸਾਲ ਪੰਜ ਜਨਵਰੀ ਨੂੰ ਪੀ.ਐੱਮ. ਮੋਦੀ ਦੀ ਫਿਰੋਜ਼ਪੁਰ ਯਾਤਰਾ ਦੌਰਾਨ ਸੁਰੱਖਿਆ ਉਲੰਘਣਾ ਦਾ ਮਾਮਲਾ ਸਾਹਮਣੇ ਆਇਆ ਸੀ। ਦੂਜੇ ਪਾਸੇ ਪੰਜਾਬ ਪੁਲਿਸ ਨੂੰ ਅਲੋਚਨਾਵਾਂ ਦਾ ਸਾਹਮਣਾ ਕਰਨਾ ਪਿਆ ਸੀ। ਵਿਧਾਨ ਸਭਾ ਚੋਣਾਂ ਦੌਰਾਨ 14 ਫਰਵਰੀ ਨੂੰ ਪੀ.ਐੱਮ. ਮੋਦੀ ਨੇ ਜਲੰਧਰ ਰੈਲੀ ਨੂੰ ਸੰਬੋਧਤ ਕੀਤਾ ਸੀ। ਫਿਰੋਜ਼ਪੁਰ ਵਿੱਚ ਸੁਰੱਖਿਆ ਚੂਕ ਤੋੰ ਬਾਅਦ ਇਹ ਪੀ.ਐੱਮ. ਮੋਦੀ ਦੀ ਪੰਜਾਬ ਵਿੱਚ ਪਹਿਲੀ ਰੈਲੀ ਸੀ। 26 ਮਾਰਚ ਨੂੰ ਜਾਰੀ ਪੰਜਾਬ ਦੇ ਡੀਜੀਪੀ ਵੀਕੇ ਭੰਵਰਾ ਦੇ ਹੁਕਮ ਮੁਤਾਬਕ ਕੁਲ 14 ਪੁਲਸ ਮੁਲਾਜ਼ਮਾਂ ਨੂੰ ਇਹ ਐਵਾਰਡ ਦਿੱਤਾ ਗਿਆ ਹੈ।
ਜਿਨ੍ਹਾਂ ਅਧਿਕਾਰੀਆਂ ਨੂੰ ਡੀਜੀਪੀ ਕਮੇਂਡੇਸ਼ਨ ਡਿਸਕ ਨਾਲ ਸਨਮਾਨਤ ਕੀਤਾ ਗਿਆ ਹੈ, ਉਨ੍ਹਾਂ ਵਿੱਚ ਹੁਸ਼ਿਆਰਪੁਰ ਦੇ ਐੱਸ.ਐੱਸ.ਪੀ. ਧਰੁਮਨ ਨਿੰਬਾਲੇ, ਕਪੂਰਥਲਾ ਦੇ ਐੱਸ.ਐੱਸ.ਪੀ. ਦਿਆਮਾ ਹਰੀਸ਼ ਓਮਪ੍ਰਕਾਸ਼, 7ਵੀਂ ਬਟਾਲੀਅਨ ਦੇ ਕਮਾਂਡੈਂਟ ਰਾਜਪਾਲ ਸਿੰਘ ਸੰਧੂ, 27ਵੀਂ ਬਟਾਲੀਅਨ ਦੇ ਕਮਾਂਡੈਂਟ ਓਪਿੰਦਰਜੀਤ ਸਿੰਘ ਘੁੰਮਣ, ਐੱਸ.ਐੱਸ.ਪੀ. ਜਲੰਧਰ ਦਿਹਾਤੀ ਸਤਿੰਦਰ ਸਿੰਘ, ਏ.ਆਈ.ਜੀ. ਗੁਰਮੀਤ ਸਿੰਘ ਤੇ ਕਮਾਂਡੈਂਟ 80ਵੀਂ ਬਟਾਲੀਅਨ ਜਗਮੋਹਨ ਸਿੰਘ ਦਾ ਨਾਂ ਸ਼ਾਮਲ ਹੈ।
ਵੀਡੀਓ ਲਈ ਕਲਿੱਕ ਕਰੋ -:
“ਐਂਟੀ ਕਰੱਪਸ਼ਨ ਨੰਬਰ ‘ਤੇ ਪਹਿਲੀ ਸ਼ਿਕਾਇਤ, ਹੁਣ ਆਊ ਨਾਇਬ ਤਹਿਸੀਲਦਾਰ ਦੀ ਸ਼ਾਮਤ, ਦੇਖੋ ਕਿਵੇਂ ਲਈ ਰਿਸ਼ਵਤ”
ਇਸ ਤੋਂ ਇਲਾਵਾ ਏ.ਆਈ.ਜੀ. ਹਰਕਮਲਪ੍ਰੀਤ ਸਿੰਘ ਖੱਖ, ਡੀਸੀਪੀ ਜਲੰਧੜ ਜਸਕੀਰਤਜੀਤ ਸਿੰਘ ਤੇਜਾ, ਏ.ਆਈ.ਜੀ. ਰਾਜੇਸ਼ਵਰ ਸਿੰਘ ਸਿੱਧੂ, ਮਨਜੀਤ ਸਿੰਘ ਢੇਸੀ, ਏ.ਡੀ.ਸੀ.ਪੀ. ਜਲੰਧਰ ਸੁਹੈਲ ਕਾਸਿਮ ਮੀਰ, ਡੀ.ਐੱਸ.ਪੀ. ਰਾਕੇਸ਼ ਯਾਦਵ ਤੇ ਇੰਸਪੈਕਟਰ ਵਿਵੇਕ ਚੰਦਰ ਨੂੰ ਵੀ ਡੀਜੀਪੀ ਕੇਂਡੇਸ਼ਨ ਡਿਸਕ ਨਾਲ ਸਨਮਾਨਤ ਕੀਤਾ ਗਿਆ ਹੈ।