ਯੂਕਰੇਨ ਤੇ ਰੂਸੀ ਫੌਜੀਆਂ ਵਿਚਾਲੇ ਜੰਗ ਦਾ 25ਵਾਂ ਦਿਨ ਹੈ। ਇਸ ਜੰਗ ਨੇ ਹੁਣ ਖਤਰਨਾਕ ਮੋੜ ਲੈ ਲਿਆ ਹੈ। ਹਥਿਆਰਾਂ ਦੀ ਕਮੀ ਨਾਲ ਜੂਝ ਰਹੇ ਰੂਸੀ ਫੌਜੀਆਂ ਨੇ ਹੁਣ ਹਾਈਪਰਸੋਨਿਕ ਮਿਜ਼ਾਇਲਾਂ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਹੈ। ਰੂਸੀ ਫੌਜੀਆਂ ਨੂੰ ਸਿਰਫ ਘੱਟ ਹਥਿਆਰ ਹੋਣ ਦੀ ਹੀ ਨਹੀਂ, ਸਗੋਂ ਫੌਜੀਆਂ ਦੀ ਘੱਟਦੀ ਗਿਣਤੀ ਦਾ ਵੀ ਡਰ ਸਤਾ ਰਿਹਾ ਹੈ।
ਪੱਛਮੀ ਦੇਸ਼ਾਂ ਨੂੰ ਡਰ ਹੈ ਕਿ ਆਪਣੇ ਫੌਜੀਆਂ ਦੀ ਜੰਗ ਵਿੱਚ ਹੋ ਰਹੀ ਲਗਾਤਾਰ ਮੌਤ ਵਿਚਾਲੇ ਰੂਸ ਕਦੇ ਵੀ ਪਰਮਾਣੂ ਹਥਿਆਰਾਂ ਦਾ ਇਸਤੇਮਾਲ ਕਰ ਸਕਦਾ ਹੈ। ਦੂਜੇ ਪਾਸੇ ਯੂਕਰੇਨ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਇਸ ਜੰਗ ਵਿੱਚ ਯੂਕਰੇਨੀ ਫੌਜੀਆਂ ਨੇ ਰੂਸ ਦੇ ਦੰਦ ਖੱਟੇ ਕਰ ਦਿੱਤੇ ਹਨ। ਹੁਣ ਤੱਕ ਇਸ ਜੰਗ ਵਿੱਚ ਰੂਸ ਦੇ 14700 ਫੌਜੀਆਂ ਦੀ ਮੌਤ ਹੋ ਚੁੱਕੀ ਹੈ।
ਸ਼ਨੀਵਾਰ ਤੋਂ ਰੂਸ ਨੇ ਯੂਕਰੇਨ ‘ਤੇ ਹਾਈਪਰਸੋਨਿਕ ਮਿਜ਼ਾਇਲਾਂ ਨਾਲ ਹਮਲਾ ਕਰਨਾ ਸ਼ੁਰੂ ਕਰ ਦਿੱਤਾ। ਹੁਣ ਤੱਕ ਰੂਸ ਇਸ ਤਰ੍ਹਾਂ ਦੀਆਂ ਦੋ ਮਿਜ਼ਾਇਲਾਂ ਦਾ ਇਸਤੇਮਾਲ ਕਰ ਚੁੱਕਾ ਹੈ। ਇਨ੍ਹਾਂ ਮਿਜ਼ਾਇਲਾਂ ਨੂੰ ਪਰਮਾਣੂ ਬੰਬ ਲਿਜਾਣ ਲਈ ਵੀ ਜਾਣਿਆ ਜਾਂਦਾ ਹੈ। ਹਾਲਾਂਕਿ ਰੂਸ ਨੇ ਅਜੇ ਪਰਮਾਣੂ ਬੰਬਾਂ ਦਾ ਇਸਤੇਮਾਲ ਸ਼ੁਰੂ ਨਹੀਂ ਕੀਤਾ ਹੈ। ਪੱਛਮੀ ਦੇਸ਼ਾਂ ਨੂੰ ਇਹ ਡਰ ਸਤਾ ਰਿਹਾ ਹੈ ਕਿ ਹਥਿਆਰਾਂ ਤੇ ਫੌਜੀਆਂ ਦੀ ਕਮੀ ਕਰਕੇ ਪੁਤਿਨ ਕੁਝ ਵੱਡਾ ਤੇ ਵਿਨਾਸ਼ਕਾਰੀ ਫੈਸਲਾ ਲੈ ਸਕਦੇ ਹਨ।
ਵੀਡੀਓ ਲਈ ਕਲਿੱਕ ਕਰੋ -:
“ਮਸ਼ਹੂਰ Youtuber “Candy Saab” ਨੇ ਪਹਿਲੀ ਵਾਰ ਕੈਮਰੇ ‘ਤੇ ਕੀਤੀਆਂ ਦਿਲ ਦੀਆਂ ਗੱਲਾਂ, ਸੁਣੋ ਤੁਹਾਡਾ ਵੀ ਹਾਸਾ ਨਹੀਂ..”
ਅੰਕੜਿਆਂ ਮੁਤਾਬਕ ਰੂਸ ਕੋਲ 6255 ਪਰਮਾਣੂ ਬੰਬ ਹਨ, ਜੋ ਦੁਨੀਆ ਵਿੱਚ ਕਿਸੇ ਵੀ ਦੇਸ਼ ਤੋਂ ਕਿਤੇ ਵੱਧ ਹਨ, ਜਦਕਿ ਅਮਰੀਕਾ ਕੋਲ 5550 ਪਰਮਾਣੂ ਬੰਬ ਹਨ। ਇਸ ਤੋਂ ਪਤਾ ਲੱਗਾ ਹੈ ਕਿ ਪਰਮਾਣੂ ਹਥਿਆਰਾਂ ਵਿੱਚ ਰੂਸ ਸਭ ‘ਤੇ ਭਾਰੀ ਹੈ।
ਦੱਸ ਦੇਈਏ ਕਿ ਯੂਕਰੇਨ ਦਾ ਦਾਅਵਾ ਹੈ ਕਿ ਹੁਣ ਤੱਕ ਰੂਸ ਦੇ 14700 ਫੌਜੀ ਮਾਰੇ ਜਾ ਚੁੱਕੇ ਹਨ। ਇਸ ਤੋਂ ਇਲਾਵਾ 96 ਏਅਰਕ੍ਰਾਫਟ, 118 ਹੈਲੀਕਾਪਟਰ, 476 ਟੈਂਕ, 21 ਯੂਏਵੀ, 1487 ਫੌਜੀ ਵਾਹਨ ਤੇ 44 ਐਂਟੀ ਏਅਰਕ੍ਰਾਫਟਾਂ ਨੂੰ ਨਸ਼ਟ ਕੀਤਾ ਜਾ ਚੁੱਕਾ ਹੈ।