ਨਿਊਯਾਰਕ ਦੇ ਮੈਟ੍ਰੋ ਸਟੇਸ਼ਨ ‘ਤੇ ਅੰਨ੍ਹੇਵਾਹ ਫਾਇਰਿੰਗ ਕੀਤੀ ਗਈ ਹੈ ਜਿਸ ਵਿਚ ਹੁਣ ਤੱਕ 15 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਇਸ ਹਮਲੇ ਨੂੰ ਅੱਤਵਾਦੀ ਹਮਲਾ ਦੱਸਿਆ ਜਾ ਰਿਹਾ ਹੈ। ਧਮਾਕੇ ਤੋਂ ਬਾਅਦ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਮੈਟ੍ਰੋ ਸਟੇਸ਼ਨ ‘ਤੇ ਵਿਸਫੋਟਕ ਵੀ ਮਿਲੇ ਹਨ। ਸਾਰੇ ਸਟੇਸ਼ਨ ਤੇ ਸਬ-ਵੇ ‘ਤੇ ਪੁਲਿਸ ਦੀ ਤਾਇਨਾਤੀ ਕਰ ਦਿੱਤੀ ਗਈ ਹੈ।
ਬਰੁਕਲਿਨ ਮੈਟ੍ਰੋ ਸਟੇਸ਼ਨ ‘ਤੇ ਇਹ ਅੱਤਵਾਦੀ ਹਮਲਾ ਹੋਇਆ ਹੈ। ਬਰੁਕਲਿਨ ਵਿਚ 36 ਸਟ੍ਰੀਟ ਮੈਟ੍ਰੋ ਸਟੇਸ਼ਨ ‘ਤੇ ਅੰਨ੍ਹੇਵਾਹ ਫਾਇਰਿੰਗ ਕੀਤੀ ਗਈ। ਹਮਲਾਵਰ ਕੰਸਟ੍ਰਕਸ਼ਨ ਵਰਕਰ ਦੀ ਡ੍ਰੈੱਸ ਪਹਿਨ ਕੇ ਆਇਆ ਸੀ। ਦੂਜੇ ਪਾਸੇ ਨਿਊਯਾਰਕ ਵਿਚ ਕਈ ਜਗ੍ਹਾ ਘਾਤਕ ਬੰਬ ਮਿਲਣ ਦੀ ਵੀ ਖਬਰ ਹੈ। ਹਮਲੇ ਤੋਂ ਬਾਅਦ ਅਮਰੀਕੀ ਸੁਰੱਖਿਆ ਏਜੰਸੀ ਐਕਸ਼ਨ ਵਿਚ ਆ ਗਈਆਂ ਹਨ। ਨਿਊਯਾਰਕ ਪੁਲਿਸ ਤੇ ਐੱਫਬੀਆਈ ਜਾਂਚ ਵਿਚ ਜੁਟ ਗਈ ਹੈ। ਅਮਰੀਕੀ ਸਮੇਂ ਮੁਤਾਬਕ ਸਵੇਰੇ 8.30 ਵਜੇ ਇਹ ਅੱਤਵਾਦੀ ਹਮਲਾ ਹੋਇਆ।
ਹਮਲਾਵਰ ਗੈਸ ਮਾਸਕ ਪਹਿਨ ਕੇ ਆਇਆ ਸੀ। ਨਿਊਯਾਰਕ ਦੇ ਗਵਰਨਰ ਨੇ ਇਸ ਹਮਲੇ ‘ਤੇ ਦੁੱਖ ਪ੍ਰਗਟਾਇਆ ਹੈ। ਉਨ੍ਹਾਂ ਟਵੀਟ ਕਰਕੇ ਕਿਹਾ ਕਿ ਮੈਨੂੰ ਬਰੁਕਲਿਨ ਵਿਚ ਹਮਲੇ ਦੀ ਜਾਣਕਾਰੀ ਮਿਲੀ ਹੈ। ਸੁਰੱਖਿਆ ਬਲ ਮੌਕੇ ‘ਤੇ ਮੌਜੂਦਹਨ। ਹਮਲੇ ਤੋਂ ਬਾਅਦ ਨਿਊਯਾਰਕ ਵਿਚ ਸਾਰੀਆਂ ਮੈਟਰੋ ਲਾਈਨਾਂ ਬੰਦ ਕਰ ਦਿੱਤੀਆਂ ਗਈਆਂ ਹਨ ਤੇ ਸਕੂਲਾਂ ਨੂੰ ਵੀ ਬੰਦ ਕਰਨ ਦੇ ਹੁਕਮ ਦਿੱਤੇ ਗਏ ਹਨ।
ਅਮਰੀਕੀ ਰਾਸ਼ਟਰਪਤੀ ਜੋ ਬਾਇਡੇਨ ਨੂੰ ਇਸ ਹਮਲੇ ਦੀ ਜਾਣਕਾਰੀ ਦਿੱਤੀ ਗਈ ਹੈ। ਨਿਊਯਾਰਕ ਪੁਲਿਸ ਹੈਲੀਕਾਪਟਰਾਂ ਨਾਲ ਹਮਲਾਵਰਾਂ ਦੀ ਭਾਲ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ 21 ਸਾਲ ਬਾਅਦ ਅਮਰੀਕਾ ਵਿਚ ਇਸ ਤਰ੍ਹਾਂ ਦਾ ਹਮਲਾ ਹੋਇਆ ਹੈ। FBI ਨੇ ਲੋਕਾਂ ਤੋਂ ਹਮਲਾਵਰਾਂ ਦੀ ਜਾਣਕਾਰੀ ਦੇਣ ਲਈ ਕਿਹਾ ਹੈ। ਦੂਜੇ ਪਾਸੇ ਹਮਲੇ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਜੋ ਬਾਇਡੇਨ ਦੇ ਅੱਜ ਦੇ ਸਾਰੇ ਪ੍ਰੋਗਰਾਮ ਰੱਦ ਕਰ ਦਿੱਤੇ ਗਏ ਹਨ। ਵ੍ਹਾਈਟ ਹਾਊਸ ਦੇ ਅਧਿਕਾਰੀ ਨਿਊਯਾਰਕ ਪੁਲਿਸ ਕਮਿਸ਼ਨ ਦੇ ਲਗਾਤਾਰ ਸੰਪਰਕ ਵਿਚ ਹਨ।
ਵੀਡੀਓ ਲਈ ਕਲਿੱਕ ਕਰੋ -:
“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”