ਜਲੰਧਰ ਲੋਕ ਸਭਾ ਸੀਟ ‘ਤੇ ਵੋਟਿੰਗ ਜਾਰੀ ਹੈ। 9 ਵਿਧਾਨ ਸਭਾ ਹਲਕਿਆਂ ਦੇ ਵੋਟਰ 1972 ਕੇਂਦਰਾਂ ‘ਤੇ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਵੋਟ ਪਾਉਣਗੇ। ਸਵੇਰੇ 11.00 ਵਜੇ ਤੱਕ 17.07 ਫੀਸਦੀ ਵੋਟਿੰਗ ਹੋਈ। ਸੀ.ਐੱਮ. ਮਾਨ ਨੇ ਇਸ ਨੂੰ ਹੌਂਸਲਾ ਵਧਾਉਣ ਵਾਲੀ ਵੋਟਿੰਗ ਦੱਸਿਆ।
ਸੀ.ਐੱਮ. ਮਾਨ ਨੇ ਟਵੀਟ ਕਰਕੇ ਕਿਹਾ ਕਿ 11.30 ਵਜੇ ਤੱਕ ਬਹੁਤ ਹੌਂਸਲਾ ਵਧਾਉਣ ਵਾਲੀ ਵੋਟਿੰਗ ਦੀਆਂ ਰਿਪੋਰਟਾਂ ਆ ਰਹੀਆਂ ਹਨ। ਵੱਧ ਤੋਂ ਵੱਧ ਵੋਟਾਂ ਪਾ ਕੇ ਨਵੀਂ ਕਹਾਣੀ ਦੇ ਹਿੱਸੇਦਾਰ ਬਣੋ… ਵੋਟ ਪਾਉਣਾ ਸਭ ਦਾ ਜਮਹੂਰੀ ਹੱਕ ਹੈ।
ਜਲੰਧਰ ਸੈਂਟਰਲ ਦੇ ਬੂਥ ਨੰਬਰ 56,57,58,59 ਵਿੱਚ ਇੱਕ ਵਿਅਕਤੀ ਫੋਨ ਲੈ ਕੇ ਅੰਦਰ ਵੜਿਆ। ਜਦੋਂ ਘੰਟੀ ਵੱਜੀ ਤਾਂ ਪੰਜਾਬ ਪੁਲਿਸ ਦੇ ਏਐਸਆਈ ਨੇ ਉਸ ਵਿਅਕਤੀ ਨੂੰ ਝਿੜਕ ਕੇ ਬਾਹਰ ਭੇਜ ਦਿੱਤਾ। ਪੰਜਾਬ ਪੁਲਿਸ ਦੇ ਏ.ਐਸ.ਆਈ ਤਾਰਾ ਸਿੰਘ ਨੇ ਦੱਸਿਆ ਕਿ ਬੂਥ ਦੇ ਅੰਦਰ ਕੋਈ ਆਪਣਾ ਮੋਬਾਈਲ ਫ਼ੋਨ ਲੈ ਗਿਆ ਹੈ, ਜਿਸ ਨੂੰ ਉਨ੍ਹਾਂ ਨੇ ਬੂਥ ਤੋਂ ਬਾਹਰ ਕੱਢ ਦਿੱਤਾ। ਪ੍ਰਸ਼ਾਸਨ ਵੱਲੋਂ ਵੋਟਿੰਗ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ ਅਤੇ ਕਿਸੇ ਨੂੰ ਵੀ ਅੰਦਰ ਮੋਬਾਈਲ ਫ਼ੋਨ ਲੈ ਕੇ ਜਾਣ ਦੀ ਇਜਾਜ਼ਤ ਨਹੀਂ ਹੈ।
ਲੱਧੇਵਾਲੀ ਇਲਾਕੇ ਦੇ ਪੋਲਿੰਗ ਸਟੇਸ਼ਨ ਦੇ ਬੂਥ ਨੰਬਰ 149 ਦੇ ਉੱਪਰ ਵੋਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਹੀ ਮਸ਼ੀਨ ਖਰਾਬ ਹੋ ਗਈ। ਜੋ ਕਿ ਲੰਬਾ ਸਮਾਂ ਬੀਤ ਜਾਣ ਦੇ ਬਾਵਜੂਦ ਚਾਲੂ ਨਹੀਂ ਹੋ ਸਕਿਆ। ਲੰਮੀ ਲਾਈਨ ਵੇਖ ਕੇ ਕੁਝ ਵੋਟਰ ਵਾਪਸ ਪਰਤ ਗਏ।
ਇਹ ਵੀ ਪੜ੍ਹੋ : ਪੰਜਾਬ ‘ਚ 40 ਡਿਗਰੀ ਤੋਂ ਪਾਰ ਜਾਏਗਾ ਪਾਰਾ, ‘ਮੋਕਾ’ ਤੂਫਾਨ ਵਿਖਾਏਗਾ ਅਸਰ, ਬਣਨਗੇ ਮੀਂਹ ਦੇ ਆਸਾਰ
ਲੋਹੀਆਂ ‘ਚ ਬੂਥ ਨੰਬਰ-32 ‘ਤੇ ਵੋਟਿੰਗ ਮਸ਼ੀਨ ਖਰਾਬ ਹੋਣ ਕਾਰਨ ਵੋਟਿੰਗ ਪ੍ਰਕਿਰਿਆ ਥੋੜ੍ਹੀ ਦੇਰੀ ਨਾਲ ਸ਼ੁਰੂ ਹੋਈ। ਜਾਣਕਾਰੀ ਮੁਤਾਬਕ ਮਸ਼ੀਨ 10 ਮਿੰਟ ਤੱਕ ਖਰਾਬ ਹੋਣ ਕਾਰਨ ਬਾਅਦ ‘ਚ ਚਾਲੂ ਕਰ ਦਿੱਤੀ ਗਈ।
ਵੀਡੀਓ ਲਈ ਕਲਿੱਕ ਕਰੋ -: