ਕੋਰੋਨਾ ਨੇ ਇਕ ਵਾਰ ਫਿਰ ਤੋਂ ਰਫਤਾਰ ਫੜ ਰਹੀ ਹੈ। ਰੋਜ਼ਾਨਾ ਵੱਡੀ ਗਿਣਤੀ ਵਿਚ ਕੇਸ ਸਾਹਮਣੇ ਆ ਰਹੇ ਹਨ। ਪਿਛਲੇ 24 ਘੰਟਿਆਂ ਵਿਚ ਕੋਰੋਨਾ ਦੇ 17336 ਨਵੇਂ ਮਾਮਲੇ ਸਾਹਮਣੇ ਆਏ ਹਨ। ਦੇਸ਼ ਵਿਚ ਐਕਟਿਵ ਮਰੀਜ਼ਾਂ ਦੀ ਗਿਣਤੀ 88,284 ਹੋ ਗਈ ਹੈ।
ਦਿੱਲੀ ਦੀ ਗੱਲ ਕੀਤੀ ਜਾਵੇ ਤਾਂ ਇਥੇ ਵੀ ਕੋਰੋਨਾ ਦਾ ਕਹਿਰ ਵਧ ਰਿਹਾ ਹੈ। ਦਿੱਲੀ ਵਿਚ ਬੀਤੇ ਵੀਰਵਾਰ ਨੂੰ ਕੋਰੋਨਾ ਦੇ 1934 ਨਵੇਂ ਮਾਮਲੇ ਸਾਹਮਣੇ ਆਏ ਹਨ। ਸੂਬੇ ਵਿਚ ਸੰਕਰਮਣ ਦਰ 8.10 ਫੀਸਦੀ ਰਹੀ। ਰਾਹਤ ਦੀ ਗੱਲ ਇਹ ਰਹੀ ਕਿ ਕਿਸੇ ਕੋਰੋਨਾ ਸੰਕਰਮਿਤ ਦੀ ਮੌਤ ਨਹੀਂ ਹੋਈ। ਦਿੱਲੀ ਵਿਚ ਵੀਰਵਾਰ ਨੂੰ 23,879 ਸੈਂਪਲ ਦੀ ਟੈਸਟਿੰਗ ਕੀਤੀ ਗਈ। ਦਿੱਲੀ ਵਿਚ ਹੁਣ ਤੱਕ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 26,242 ਹੈ।
ਦੇਸ਼ ਵਿਚ ਪਿਛਲੇ ਕੋਰੋਨਾ ਕਾਰਨ ਜਾਨ ਗੁਆਉਣ ਵਾਲਿਆਂ ਦੀ ਗਿਣਤੀ 5 ਲੱਖ 24 ਹਜ਼ਾਰ 954 ਤੱਕ ਪਹੁੰਚ ਚੁੱਕੀ ਹੈ। ਕੋਰੋਨਾ ਨੂੰ ਮਾਤ ਦੇ ਕੇ ਸਿਹਤ ਮੰਦ ਹੋ ਚੁੱਕੇ ਲੋਕਾਂ ਦਾ ਅੰਕੜਾ ਵੀ ਹੁਣ 4 ਕਰੋੜ 27 ਲੱਖ 49 ਹਜ਼ਾਰ 56 ਹੋ ਚੁੱਕਾ ਹੈ। ਕੋਰੋਨਾ ਵਾਇਰਸ ਦੇ ਨਵੇਂ ਮਾਮਲਿਆਂ ਵਿਚ ਆਈ ਤੇਜ਼ੀ ਨਾਲ ਐਕਟਿਵ ਕੇਸਾਂ ਵਿਚ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ।
ਗੌਰਤਲਬ ਹੈ ਕਿ ਕੋਰੋਨਾ ਵਾਇਰਸ ਦੀ ਰਫਤਾਰ ਹਰ ਰੋਜ਼ ਤੇਜ਼ ਹੁੰਦੀ ਜਾ ਰਹੀ ਹੈ। ਅਜੇ ਇਕ ਦਿਨ ਪਹਿਲਾਂ ਦੇਸ਼ ਵਿਚ ਕੋਰੋਨਾ ਵਾਇਰਸ ਤੋਂ ਸੰਕਰਮਣ ਦੇ 13313 ਨਵੇਂ ਮਾਮਲੇ ਸਾਹਮਣੇ ਆਏ ਸਨ।
ਇਹ ਵੀ ਪੜ੍ਹੋ : ਅੰਮ੍ਰਿਤਸਰ : ਉਧਾਰ ਦਿੱਤੇ ਪੈਸੇ ਵਾਪਸ ਮੰਗੇ ਤਾਂ ਸਿੱਖ ਬੰਦੇ ਨੂੰ ਕੇਸਾਂ ਤੋਂ ਫੜ ਘੜੀਸਿਆ, ਜੁੱਤੀ ‘ਚ ਪਿਲਾਇਆ ਪਾਣੀ
ਯੂਪੀ ਦੀ ਰਾਜਧਾਨੀ ਲਖਨਊ ਵਿਚ 166 ਲੋਕ ਕੋਰੋਨਾ ਪਾਜੀਟਿਵ ਪਾਏ ਗਏ ਹਨ। ਪਿਛਲੇ 24 ਘੰਟਿਆਂ ਵਿਚ ਕੋਰੋਨਾ ਦੇ 102 ਮਰੀਜ਼ਾਂ ਨੇ ਸੰਕਰਮਣ ਨੂੰ ਮਾਤ ਵੀ ਦਿੱਤੀ ਹੈ। ਲਖਨਊ ਵਿਚ ਐਕਟਿਵ ਕੇਸ ਹੁਣ 816 ਤੱਕ ਪਹੁੰਚ ਗਏ ਹਨ। ਦੇਸ਼ ਵਿਚ ਇੱਕ ਦਿਨ ਪਹਿਲਾਂ ਸਾਹਮਣੇ ਆਏ ਕੋਰੋਨਾ ਦੇ ਨਵੇਂ ਮਾਮਲੇ ਪੰਜ ਸੂਬਿਆਂ ਤੋਂ ਸਾਹਮਣੇ ਆਏ ਸਨ। ਕੋਰੋਨਾ ਦੇ ਨਵੇਂ ਕੇਸ ਦੇ ਮਾਮਲੇ ਵਿਚ ਕੇਰਲ ਸਭ ਤੋਂ ਉਪਰ ਰਿਹਾ ਸੀ। ਕੇਰਲ ਦੇ ਬਾਅਦ ਮਹਾਰਾਸ਼ਟਰ, ਦਿੱਲੀ, ਤਾਮਿਲਨਾਡੂ ਤੇ ਉੱਤਰ ਪ੍ਰਦੇਸ਼ ਦੇ ਨੰਬਰ ਸੀ।
ਵੀਡੀਓ ਲਈ ਕਲਿੱਕ ਕਰੋ -: