ਅਮਰੀਕਾ ਦੇ ਨਿਊਯਾਰਕ ਵਿੱਚ ਕੁਈਨਜ਼ ਵਿੱਚ ਇੱਕ ਸਿੱਖ ਬਜ਼ੁਰਗ ਸੈਲਾਨੀ ਤੇ 2 ਹੋਰਨਾਂ ‘ਤੇ ਹਮਲੇ ਕਰਨ ਦੇ ਦੋਸ਼ ਵਿੱਚ ਇੱਕ 19 ਸਾਲਾਂ ਦੇ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸ ਖਿਲਾਫ਼ ਹੇਟ ਕ੍ਰਾਈਮ (ਨਫਰਤੀ ਅਪਰਾਧ) ਦਾ ਦੋਸ਼ ਲਾਇਆ ਗਿਆ ਹੈ। ਇਨ੍ਹਾਂ ਵਿੱਚੋਂ ਇੱਕ ਹਮਲਾ ਇਸੇ ਮਹੀਨੇ ਇੱਕ ਬਜ਼ੁਰਗ ਸਿੱਖ ਸੈਲਾਨੀ ‘ਤੇ ਹੋਇਆ ਸੀ, ਜਿਸ ਨੂੰ ਭਾਰਤ ਦੇ ਕੌਂਸਲੇਟ ਜਨਰਲ ਦੂਤਘਰ ਨੇ ਬਹੁਤ ਪ੍ਰੇਸ਼ਾਨ ਕਰਨ ਵਾਲਾ ਦੱਸਦੇ ਹੋਏ ਇਸ ਦੀ ਸਖਤ ਨਿੰਦਾ ਕੀਤੀ ਸੀ।
ਪੁਲਿਸ ਨੇ ਲੁੱਟ, ਮਾਰਕੁੱਟ, ਸ਼ੋਸ਼ਣ ਤੇ ਹੇਟ ਕ੍ਰਾਈਮ ਦੇ ਦੋਸ਼ਾਂ ਵਿੱਚ ਬ੍ਰਾਊਂਸਵਿਲੇ ਦੇ ਵਰਨਨ ਡਗਲਸ ਨੂੰ ਬਰੁਕਲਿਨ ਵਿੱਚ ਵੀਰਵਾਰ ਨੂੰ ਗ੍ਰਿਫਤਾਰ ਕੀਤਾ ਸੀ। ਡਗਲਸ ਨੇ ਕਥਿਤ ਤੌਰ ‘ਤੇ ਤਿੰਨ ਮਾਰਚ ਨੂੰ 70 ਸਾਲਾਂ ਨਿਰਮਲ ਸਿੰਘ ਦੇ ਮੂੰਹ ‘ਤੇ ਮੁੱਕਾ ਮਾਰ ਦਿੱਤਾ ਸੀ। ਇਸ ਤੋਂ ਬਾਅਦ ਹਮਲਾਵਰ ਉਥੋਂ ਭੱਜ ਗਿਆ ਸੀ। ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਨਿਊਯਾਰਕ ਪੁਲਿਸ ਵਿਭਾਗ ਦੀ ਹੇਟ ਕ੍ਰਾਈਮ ਟਾਸਕਫੋਰਸ ਨੇ ਜਾਂਚ ਸ਼ੁਰੂ ਕੀਤੀ ਸੀ।
ਨਿਰਮਲ ਸਿੰਘ ਭਾਰਤ ਤੋਂ ਨਿਊਯਾਰਕ ਸਿਟੀ ਘੁੰਮਣ ਆਏ ਸਨ। ਇਸ ਹਮਲੇ ਵਿੱਚ ਉਨ੍ਹਾਂ ਦੀ ਨੱਕ ਦੀ ਹੱਡੀ ਟੁੱਟ ਗਈ ਸੀ ਤੇ ਉਨ੍ਹਾਂ ਚਿਹਰੇ ‘ਤੇ ਸੱਟ ਆਈ ਸੀ। ਸੋਸ਼ਲ ਮੀਡੀਆ ‘ਤੇ ਸਾਹਮਣੇ ਆਈ ਉਨ੍ਹਾਂ ਦੀਆਂ ਤਸਵੀਰਾਂ ਵਿੱਚ ਉਨ੍ਹਾਂ ਦੀ ਦਸਤਾਰ, ਚਿਹਰੇ ਤੇ ਕੱਪੜਿਆਂ ‘ਤੇ ਖੂਨ ਸਾਫ਼ ਵੇਖਿਆ ਜਾ ਸਕਦਾ ਹੈ। ਨਿਊਯਾਰਕ ਵਿੱਚ ਭਾਰਤ ਦੇ ਕੌਂਸਲੇਟ ਜਨਰਲ ਦੂਤ ਘਰ ਨੇ ਇਸ ਹਮਲੇ ਦੀ ਸਖਤ ਨਿੰਦਾ ਕੀਤੀ ਤੇ ਕਿਹਾ ਕਿ ਅਸੀਂ ਜਾਂਚ ਕਰ ਰਹੀ ਪੁਲਿਸ ਦੇ ਸੰਪਰਕ ਵਿੱਚ ਹਾਂ।
ਵੀਡੀਓ ਲਈ ਕਲਿੱਕ ਕਰੋ -:
“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”
ਇਸ ਹਮਲੇ ਮਗਰੋਂ ਨਿਰਮਲ ਸਿੰਘ ਨੇ ਭਾਰਤ ਪਰਤਣ ਦਾ ਫੈਸਲਾ ਲਿਆ ਹੈ। ਪੁਲਿਸ ਮੁਤਾਬਕ ਗ੍ਰਿਫ਼ਤਾਰ ਕੀਤਾ ਗਿਆ ਦੋਸ਼ੀ ਇਸੇ ਹਫਤੇ ਵਾਂਗ ਇਲਾਕੇ ਵਿੱਚ ਦੋ ਸਿੱਖ ਵਿਅਕਤੀਆਂ ‘ਤੇ ਹੋਏ ਹਮਲੇ ਵਿੱਚ ਵੀ ਸ਼ਾਮਲ ਰਿਹਾ ਸੀ। ਇਸ ਮਾਮਲੇ ਵਿੱਚ ਇੱਕ ਹੋਰ ਦੋਸ਼ੀ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਦੋਵਾਂ ਨੇ ਦੋ ਸਿੱਖਾਂ ‘ਤੇ ਹਮਲਾ ਕੀਤਾ ਸੀ ਤੇ ਉਨ੍ਹਾਂ ਦੀ ਦਸਤਾਰ ਲਾਹ ਦਿੱਤੀ ਸੀ, ਮਾਰਕੁੱਟ ਕੀਤੀ ਸੀ ਤੇ ਉਨ੍ਹਾਂ ਦੇ ਪੈਸੇ ਲੁੱਟ ਲਏ ਸਨ।