ਜਗਰਾਓਂ ਦੇ ਪਿੰਡ ਸਵੱਦੀ ਦੇ ਵਾਸੀ ਉਸ ਸਮੇਂ ਹੜਕੰਪ ਮਚ ਗਿਆ, ਜਦੋਂ ਪਿੰਡ ਵਾਲਿਆਂ ਨੂੰ ਪਤਾ ਲੱਗਿਆ ਕਿ ਪਿੰਡ ਦੀਆਂ ਹੀ ਦੋ ਲੜਕੀਆਂ ਨੇ ਆਪਸ ਵਿਚ ਕਿਸੇ ਮੰਦਰ ਵਿਚ ਜਾ ਕੇ ਵਿਆਹ ਕਰਵਾ ਲਿਆ ਹੈ ਤੇ ਉਸ ਵਿਆਹ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ।
ਕਜ਼ਨ ਭੈਣਾਂ ਪ੍ਰੀਤੀ ਅਤੇ ਸੋਨਮ 23 ਜੂਨ ਨੂੰ ਪਿੰਡ ਸਵੱਦੀ ਕਲਾਂ ਤੋਂ ਘਰੋਂ ਭੱਜ ਗਈਆਂ ਸਨ। ਇਸ ਸਬੰਧ ਵਿਚ ਪ੍ਰੀਤੀ ਦੇ ਪਿਤਾ ਵੱਲੋਂ ਲੜਕੀਆਂ ਗਾਇਬ ਹੋਣ ਬਾਰੇ ਪੁਲਿਸ ਚੌਕੀ ਭੂੰਦੜੀ ਵਿਖੇ ਸ਼ਿਕਾਇਤ ਵੀ ਦਰਜ ਕਰਵਾਈ ਗਈ ਸੀ। ਇਸ ਤੋਂ ਬਾਅਦ ਉਨ੍ਹਾਂ ਦੇ ਵਿਆਹ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਤੋਂ ਬਾਅਦ ਜਦੋਂ ਉਹ ਦੋਵੇਂ ਪਿੰਡ ਪਹੁੰਚੀਆਂ ਤਾਂ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੇ ਉਨ੍ਹਾਂ ਦਾ ਸਖਤ ਵਿਰੋਧ ਕੀਤਾ। ਉਸ ਤੋਂ ਬਾਅਦ ਇਹ ਫਿਰ ਪਿੰਡ ਤੋਂ ਚਲੀ ਗਈ।
ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਵੀਡੀਓ ਵਿਚ ਉਨ੍ਹਾਂ ਨੇ ਇਕ ਮੰਦਰ ਵਿਚ ਜਾ ਕੇ ਇਕ ਦੂਸਰੇ ਨੂੰ ਹਾਰ ਪਹਿਨਾ ਕੇ ਵਿਆਹ ਕਰਵਾ ਲਿਆ। ਜਿਸ ਵਿਚ ਪ੍ਰੀਤੀ ਲੜਕਾ ਬਣੀ ਹੋਈ ਹੈ ਹੈ ਅਤੇ ਸੋਨਮ ਇਕ ਲੜਕੀ ਹੈ। ਹਾਰ ਪਹਿਨਣ ਤੋਂ ਬਾਅਦ, ਪ੍ਰੀਤੀ ਨੇ ਸੋਨਮ ਨੂੰ ਮੰਗਲਸੂਤਰ ਪਹਿਨਾਇਆ ਤੇ ਬਾਅਦ ਵਿਚ ਮਾਂਗ ਵਿਚ ਸਿੰਦੂਰ ਵੀ ਭਰਿਆ। ਇਸ ਵਿਆਹ ਦੀ ਚਸ਼ਮਦੀਦ ਸੋਨਮ ਦਾ ਭਰਾ ਬਣ ਗਿਆ ਅਤੇ ਉਸਨੇ ਬਾਕਾਇਦਾ ਮੰਦਰ ਵਿਚ ਖੜ੍ਹੇ ਹੋ ਕੇ ਸੋਨਮ ਦਾ ਕੰਨਿਆਦਾਨ ਕੀਤਾ।
ਵਾਇਰਲ ਵੀਡੀਓ ਬਾਰੇ ਪਤਾ ਚਲਦਿਆਂ ਹੀ ਪਿੰਡ ਵਾਸੀ ਵਿਆਹ ਕਰਵਾਉਣ ਵਾਲੀ ਲੜਕੀਆਂ ਦੇ ਘਰ ਗਏ ਤੇ ਉਨ੍ਹਾਂ ਨੂੰ ਲੜਕੀਆਂ ਦੇ ਇਸ ਚੁਕੇ ਕਦਮ ਬਾਰੇ ਦੱਸਿਆ, ਜਿਸ ਨੂੰ ਸੁਣ ਕੇ ਉਹ ਵੀ ਹੈਰਾਨ ਰਹਿ ਗਏ ਤੇ ਉਨ੍ਹਾਂ ਨੇ ਲੜਕੀਆਂ ਨੂੰ ਘਰ ਵਿੱਚ ਵੜਨ ਤੋਂ ਨਾਂਹ ਕਰ ਦਿਤੀ। ਇਸ ਮੌਕੇ ਲੜਕੀ ਦੀ ਮਾਂ, ਭਰਾ ਤੇ ਪਿੰਡ ਦੇ ਸਰਪੰਚ ਨੇ ਕਿਹਾ ਕਿ ਪਿੰਡ ਨੂੰ ਲੜਕੀਆਂ ਦੇ ਇਸ ਵਿਆਹ ‘ਤੇ ਪੂਰਾ ਇਤਰਾਜ ਹੈ ਤੇ ਪਿੰਡ ਦੀ ਭਲਾਈ ਤੇ ਬੇਹਤਰੀ ਲਈ ਲੜਕੀਆਂ ਨੂੰ ਪਿੰਡ ਵਿਚ ਨਹੀਂ ਆਉਣ ਦਿਤਾ ਜਾਵੇਗਾ।
ਇਹ ਵੀ ਪੜ੍ਹੋ : ਸਿੱਧੂ ਬਣੇ ਪੰਜਾਬ ਕਾਂਗਰਸ ਦੇ ਕਪਤਾਨ ਐਕਸ਼ਨ ‘ਚ ਆਏ ਕੈਪਟਨ, ਕੀ 21 ਜੁਲਾਈ ਨੂੰ ਪੰਜਾਬ ਦੇ ਸਾਰੇ MP ਅਤੇ ਵਿਧਾਇਕਾਂ ਨੂੰ ਸੱਦਿਆ ਸੱਦੇ ਲੰਚ ‘ਤੇ ?