ਪੰਜਾਬ-ਹਿਮਾਚਲ ਸਰਹੱਦ ‘ਤੇ ਸ਼ਨੀਵਾਰ ਦੁਪਹਿਰ ਨੂੰ ਪੰਜਾਬ-ਹਿਮਾਚਲ ਸਰਹੱਦ ‘ਤੇ ਸਥਿਤ ਆਰਟੀਓ ਬੈਰੀਅਰ ‘ਤੇ ਪੁਲਿਸ ਨੇ ਚੰਡੀਗੜ੍ਹ ਨੰਬਰ ਦੀ ਇਕ ਲਗਜ਼ਰੀ ਗੱਡੀ ‘ਚੋਂ 2 ਕਰੋੜ ਰੁਪਏ ਦੀ ਨਕਦੀ ਬਰਾਮਦ ਕੀਤੀ ਹੈ। ਗੱਡੀ ਦੇ ਡਰਾਈਵਰਾਂ ਮੁਤਾਬਕ ਉਹ ਚੰਡੀਗੜ੍ਹ ਤੋਂ ਜੰਮੂ-ਕਸ਼ਮੀਰ ਜਾ ਰਿਹਾ ਸੀ। ਹਾਲਾਂਕਿ ਉਕਤ ਵਿਅਕਤੀ ਨਕਦੀ ਸਬੰਧੀ ਕੋਈ ਤਸੱਲੀਬਖਸ਼ ਜਵਾਬ ਨਹੀਂ ਦੇ ਸਕੇ, ਜਿਸ ਦੇ ਚੱਲਦਿਆਂ ਦਮਤਲ ਪੁਲਿਸ ਨੇ ਗੱਡੀ ਅਤੇ ਨਕਦੀ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਸਾਰੀ ਨਕਦੀ 500 ਅਤੇ 2000 ਦੇ ਨੋਟਾਂ ਵਿੱਚ ਹੈ। ਮਸ਼ੀਨ ਰਾਹੀਂ ਪੁਲਿਸ ਨੇ ਵੀਡੀਓਗ੍ਰਾਫੀ ਕੀਤੀ ਅਤੇ ਨਕਦੀ ਦੀ ਗਿਣਤੀ ਕੀਤੀ। ਮੌਕੇ ’ਤੇ ਪੁੱਜੇ ਐੱਸ.ਪੀ. ਨੂਰਪੁਰ ਅਸ਼ੋਕ ਰਤਨਾ ਨੇ ਦੱਸਿਆ ਕਿ ਚੋਣਾਂ ਦੇ ਮੱਦੇਨਜ਼ਰ ਆਰਟੀਓ ਬੈਰੀਅਰ ’ਤੇ ਨਾਕਾ ਲਾਇਆ ਸੀ। ਪੁਲਿਸ ਨੇ ਜਲੰਧਰ ਸਾਈਡ ਤੋਂ ਆ ਰਹੀ ਇੱਕ ਇਸੂਜ਼ੂ ਕਾਰ ਨੂੰ ਰੋਕਿਆ।
ਇਹ ਵੀ ਪੜ੍ਹੋ : ਸਹੁਰੇ ਨਾ ਜਾਣ ‘ਤੇ ਪਤੀ ਨੇ ਪਤਨੀ ‘ਤੇ ਪੈਟਰੋਲ ਛਿੜਕ ਕੇ ਲਾਈ ਅੱਗ, ਸੱਸ ਵੀ ਜਿਊਂਦੀ ਸਾੜੀ
ਜਦੋਂ ਉਸ ਦੀ ਡਿੱਗੀ ਦੀ ਤਲਾਸ਼ੀ ਲਈ ਗਈ ਤਾਂ ਉਸ ਵਿੱਚੋਂ ਗੱਤੇ ਦੀ 2 ਪੇਟੀਆਂ ਮਿਲੀਆਂ, ਜਿਸ ਵਿੱਚੋਂ 2 ਕਰੋੜ ਰੁਪਏ ਦੀ ਨਕਦੀ ਬਰਾਮਦ ਹੋਈ ਹੈ। ਉਨ੍ਹਾਂ ਕਿਹਾ ਕਿ ਇਹ ਨਾਕਾ ਚੋਣ ਕਮਿਸ਼ਨ ਦੀਆਂ ਹਦਾਇਤਾਂ ’ਤੇ ਲਾਇਆ ਗਿਆ ਸੀ। 10 ਲੱਖ ਤੋਂ ਵੱਧ ਦੀ ਨਕਦੀ ਮਿਲਣ ‘ਤੇ ਉੱਚ ਅਧਿਕਾਰੀਆਂ ਨੂੰ ਦੇਣ ਦੀ ਹਿਦਾਇਤਾਂ ਹਨ।
ਵੀਡੀਓ ਲਈ ਕਲਿੱਕ ਕਰੋ -:
“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ ! “
ਉਸ ਨੇ ਦੱਸਿਆ ਕਿ ਗੱਡੀ ਦਾ ਡਰਾਈਵਰ ਚੰਡੀਗੜ੍ਹ ਦਾ ਵਸਨੀਕ ਹੈ ਅਤੇ ਜੰਮੂ ਜਾ ਰਿਹਾ ਸੀ। ਉਹ ਨਕਦੀ ਸਬੰਧੀ ਕੋਈ ਦਸਤਾਵੇਜ਼ ਪੇਸ਼ ਨਹੀਂ ਕਰ ਸਕਿਆ। ਐਸਪੀ ਨੇ ਦੱਸਿਆ ਕਿ ਇਸ ਮਾਮਲੇ ਦੀ ਸੂਚਨਾ ਚੋਣ ਕਮਿਸ਼ਨ ਅਤੇ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਦੇ ਦਿੱਤੀ ਗਈ ਹੈ। ਇਨਕਮ ਟੈਕਸ ਵਿਭਾਗ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ। ਜਾਂਚ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।