ਨਵੀਂ ਦਿੱਲੀ : ਮੋਬਾਈਲ ‘ਤੇ ਅਕਸਰ ਲੋਕ ਵੀਡੀਓ ਤੇ ਫੋਟੋਆਂ ਲੈਂਦੇ ਵੇਖੇ ਜਾ ਸਕਦੇ ਹਨ। ਪਰ ਇਸ ਦੌਰਾਨ ਸਾਵਧਾਨੀ ਰਖਣੀ ਬਹੁਤ ਜ਼ਰੂਰੀ ਹੈ। ਅਜਿਹੀਆਂ ਕਈ ਘਟਨਾਵਾਂ ਸਾਹਮਣੇ ਆਈਆਂ ਹਨ, ਜਦੋਂ ਜੋਖਿਮ ਭਰੀਆਂ ਥਾਵਾਂ ‘ਤੇ ਜਾਨਲੇਵਾ ਹਾਦਸੇ ਵਾਪਰ ਗਏ। ਤਾਜ਼ਾ ਮਾਮਲਾ ਸਾਹਮਣੇ ਆਇਆ ਹੈ। ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਕੌਮੀ ਰਾਜਧਾਨੀ ਦਿੱਲੀ ਤੋਂ, ਜਿਥੇ ਕਾਂਤੀ ਨਗਰ ਫਲਾਈਓਵਰ ਦੇ ਨੇੜੇ ਰੇਲਵੇ ਟ੍ਰੈਕ ‘ਤੇ ਮੋਬਾਈਲ ਫੋਨ ‘ਤੇ ਵੀਡੀਓ ਬਣਾਉਂਦੇ ਸਮੇਂ ਦੋ ਨੌਜਵਾਨ ਰੇਲਗੱਡੀ ਦੀ ਲਪੇਟ ਵਿਚ ਆ ਗਏ।
ਦਿੱਲੀ ਪੁਲਿਸ ਨੇ ਦੱਸਆ ਕਿ ਮ੍ਰਿਤਕ ਨੌਜਵਾਨਾਂ ਦੀ ਪਛਾਣ ਬੀ.ਟੈਕ ਦੇ ਤੀਜੇ ਸਾਲ ਦੇ ਵਿਦਿਆਰਥੀ ਵੰਸ਼ ਸ਼ਰਮਾ (23) ਅਤੇ ਇੱਕ ਸੇਲਜ਼ਮੈਨ (20) ਵਜੋਂ ਹੋਈ ਹੈ। ਦੋਵੇਂ ਦਿੱਲੀ ਦੇ ਕਾਂਤੀ ਨਗਰ ਐਕਸਟੈਂਸ਼ਨ ਦੇ ਰਹਿਣ ਵਾਲੇ ਸਨ। ਪੁਲਿਸ ਮੁਤਾਬਕ ਇਹ ਘਟਨਾ 22 ਫਰਵਰੀ ਦੀ ਹੈ ਅਤੇ ਪੁਲਿਸ ਨੂੰ ਸ਼ਾਮ ਕਰੀਬ 4.35 ਵਜੇ ਸ਼ਾਹਦਰਾ ਪੁਲਿਸ ਸਟੇਸ਼ਨ, ਪੁਰਾਣੀ ਦਿੱਲੀ ਰੇਲਵੇ ਸਟੇਸ਼ਨ ‘ਤੇ ਸੂਚਨਾ ਮਿਲੀ।
ਸੂਚਨਾ ਤੋਂ ਬਾਅਦ ਮੌਕੇ ‘ਤੇ ਪਹੁੰਚੀ ਪੁਲਿਸ ਪਾਰਟੀ ਨੇ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਪੁਲਿਸ ਨੇ ਦੱਸਿਆ ਕਿ ਲਾਸ਼ਾਂ ਨੂੰ ਜੀਟੀਬੀ ਹਸਪਤਾਲ ਦੇ ਮੁਰਦਾਘਰ ਵਿੱਚ ਭੇਜ ਦਿੱਤਾ ਗਿਆ ਹੈ ਅਤੇ ਪੋਸਟਮਾਰਟਮ ਲਈ ਜੀਟੀਬੀ ਹਸਪਤਾਲ ਦੇ ਮੁਰਦਾਘਰ ਵਿੱਚ ਸੁਰੱਖਿਅਤ ਰੱਖਿਆ ਗਿਆ ਹੈ।
ਇਹ ਵੀ ਪੜ੍ਹੋ : ‘ਅੱਲਾਹ ਸਾਨੂੰ PM ਮੋਦੀ ਦੇ ਦਵੇ, ਜੋ ਸਾਡਾ ਦੇਸ਼ ਠੀਕ ਕਰਨ’- ਪਾਕਿਸਤਾਨੀ ਲੋਕਾਂ ਦੀ ਵੀਡੀਓ ਵਾਇਰਲ
ਪੁਲਿਸ ਨੇ ਕਿਹਾ, “ਪੁੱਛਗਿੱਛ ਕਰਨ ‘ਤੇ ਪਤਾ ਲੱਗਾ ਕਿ ਮ੍ਰਿਤਕ ਮੋਬਾਈਲ ‘ਤੇ ਛੋਟੀਆਂ ਫਿਲਮਾਂ ਦੀ ਸ਼ੂਟਿੰਗ ਕਰਦੇ ਸਨ ਅਤੇ ਲਾਈਵ ਵੀਡੀਓ ਬਣਾਉਣ ਲਈ ਰੇਲਵੇ ਟ੍ਰੈਕ ‘ਤੇ ਆਉਂਦੇ ਸਨ। ਉਨ੍ਹਾਂ ਦੇ ਮੋਬਾਈਲ ਵੀ ਟਰੈਕ ‘ਤੇ ਮਿਲੇ ਹਨ।” ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: