ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਦੇ ਬੇਰੋਜ਼ਗਾਰ ਨੌਜਵਾਨਾਂ ਲਈ ਵੱਡਾ ਐਲਾਨ ਕੀਤਾ ਹੈ। 10 ਦਿਨਾਂ ਵਿੱਚ 20,000 ਨੌਕਰੀਆਂ ‘ਤੇ ਭਰਤੀ ਸ਼ੁਰੂ ਹੋ ਜਾਵੇਗੀ। ਕੈਬਨਿਟ ਮੰਤਰੀ ਨਰਿੰਦਰ ਕੌਰ ਭਰਾਜ ਨੇ ਇਸ ਬਾਰੇ ਜਾਣਕਾਰੀ ਦਿੱਤੀ।
ਮੰਤਰੀ ਨਰਿੰਦਰ ਕੌਰ ਭਰਾਜ ਨੇ ਦੱਸਿਆ ਕਿ ਸਿੱਖਿਆ ਵਿਭਾਗ ਵਿੱਚ 10300, ਸਿਹਤ ਵਿਭਾਗ ਵਿਭਾਗ ‘ਚ 4837 ਤੇ ਬਿਜਲੀ ਮਹਿਕਮੇ ‘ਚ 1690 ਭਰਤੀਆਂ ਕੀਤੀਆਂ ਜਾਣਗੀਆਂ।
ਇਸ ਤੋਂ ਇਲਾਵਾ ਹਾਇਰ ਐਜੂਕੇਸ਼ਨ ‘ਚ 997, ਟੈਕਨੀਕਲ ਐਜੂਕੇਸ਼ਨ ‘ਚ 990, ਪੇਂਡੂ ਵਿਕਾਸ ‘ਚ 803, ਮੈਡੀਕਲ ਐਜੂਕੇਸ਼ਨ ‘ਚ 319, ਹਾਊਸਿੰਗ ‘ਚ 280, ਪਸ਼ੂ ਪਾਲਣ ‘ਚ 250, ਵਾਟਰ ਸਪਲਾਈ ‘ਚ 158, ਆਬਕਾਰੀ ‘ਚ 176, ਫੂਡ ਸਪਲਾਈ ‘ਚ 197, ਵਾਟਰ ਰਿਸੋਰਸ ‘ਚ 197, ਜੇਲ੍ਹ ਮਹਿਕਮੇ ‘ਚ 148, ਸੋਸ਼ਲ ਸਕਿਓਰਿਟੀ ‘ਚ 82 ਤੇ ਸੋਸ਼ਲ ਜਸਟਿਸ ‘ਚ 45 ਨੌਕਰੀਆਂ ਕੱਢੀਆਂ ਗਈਆਂ ਹਨ, ਜਿਥੇ ਨਵੀਆਂ ਭਰਤੀਆਂ ਕੀਤੀਆਂ ਜਾਣਗੀਆਂ।
ਵੀਡੀਓ ਲਈ ਕਲਿੱਕ ਕਰੋ -:
“ਐਂਟੀ ਕਰੱਪਸ਼ਨ ਨੰਬਰ ‘ਤੇ ਪਹਿਲੀ ਸ਼ਿਕਾਇਤ, ਹੁਣ ਆਊ ਨਾਇਬ ਤਹਿਸੀਲਦਾਰ ਦੀ ਸ਼ਾਮਤ, ਦੇਖੋ ਕਿਵੇਂ ਲਈ ਰਿਸ਼ਵਤ”
ਦੱਸ ਦੇਈਏ ਕਿ ਪੰਜਾਬ ਵਿੱਚ ਬੇਰੋਜ਼ਗਾਰੀ ਦਾ ਮਸਲਾ ਹੱਲ ਕਰਨਾ ਸੀ.ਐੱਮ. ਮਾਨ ਦਾ ਚੋਣਾਂ ਤੋਂ ਪਹਿਲਾਂ ਕੀਤੇ ਗਏ ਵਾਅਦਿਆਂ ਵਿੱਚੋਂ ਇੱਕ ਵਾਅਦਾ ਸੀ। ਮੁੱਖ ਮੰਤਰੀ ਭਗਵੰਤ ਮਾਨ ਨੇ ਸਰਕਾਰ ਬਣਦਿਆਂ ਹੀ 25000 ਅਸਾਮੀਆਂ ‘ਤੇ ਭਰਤੀਆਂ ਦਾ ਐਲਾਨ ਕੀਤਾ ਸੀ ਤੇ ਹੁਣ ਮਾਨ ਸਰਾਕਰ ਇਸ ਨੂੰ ਅਮਲੀ ਜਾਮਾ ਪਹਿਨਾ ਰਹੀ ਹੈ।