ਗੁਜਰਾਤ ਦੀ ਇੱਕ ਅਦਾਲਤ ਨੇ ਮੰਗਲਵਾਰ ਨੂੰ 2002 ਦੇ ਗੋਧਰਾ ਦੰਗਿਆਂ ਦੇ ਇੱਕ ਮਾਮਲੇ ਵਿੱਚ ਸਾਰੇ 22 ਦੋਸ਼ੀਆਂ ਨੂੰ ਬਰੀ ਕਰ ਦਿੱਤਾ। ਉਨ੍ਹਾਂ ‘ਤੇ ਦੋ ਬੱਚਿਆਂ ਸਮੇਤ 17 ਲੋਕਾਂ ਦੇ ਕਤਲ, ਲਾਸ਼ਾਂ ਨੂੰ ਸਾੜਨ ਅਤੇ ਦੰਗੇ ਭੜਕਾਉਣ ਦਾ ਦੋਸ਼ ਸੀ। ਇਹ ਕਤਲੇਆਮ ਪੰਚਮਹਾਲ ਦੇ ਹਲੋਲ ਵਿੱਚ ਹੋਇਆ ਸੀ, ਜਿਸ ‘ਚ ਪੁਲਿਸ ਨੇ 22 ਲੋਕਾਂ ਨੂੰ ਦੋਸ਼ੀ ਬਣਾਇਆ ਸੀ, ਜਿਨ੍ਹਾਂ ‘ਚੋਂ 8 ਦੋਸ਼ੀਆਂ ਦੀ ਇਸ ਮਾਮਲੇ ਦੀ ਸੁਣਵਾਈ ਦੌਰਾਨ ਹੀ ਮੌਤ ਹੋ ਚੁੱਕੀ ਹੈ।
ਮਾਮਲੇ ਦੇ ਦੋਸ਼ੀ ਬਣਾ ਗਏ ਲੋਕਾਂ ਦੇ ਵਕੀਲ ਗੋਪਾਲ ਸਿੰਘ ਸੋਲੰਕੀ ਨੇ ਕਿਹਾ ਕਿ ਜਸਟਿਸ ਹਰਸ਼ ਤ੍ਰਿਵੇਦੀ ਦੀ ਬੈਂਚ ਨੇ ਸਾਰੇ 22 ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਹੈ। ਸੈਸ਼ਨ ਕੋਰਟ ਨੇ ਸਬੂਤਾਂ ਦੀ ਘਾਟ ਕਾਰਨ ਸਾਰਿਆਂ ਨੂੰ ਬੇਕਸੂਰ ਕਰਾਰ ਦਿੱਤਾ ਹੈ। ਇਸ ਮਾਮਲੇ ਦੀ ਸੁਣਵਾਈ ਹਲਕਾ ਕਸਬੇ ਦੀ ਇੱਕ ਅਦਾਲਤ ਵਿੱਚ ਹੋਈ।
ਪੀੜਤ ਧਿਰ ਦੇ ਵਕੀਲ ਨੇ ਅਦਾਲਤ ਵਿੱਚ ਕਿਹਾ ਕਿ 28 ਫਰਵਰੀ 2002 ਨੂੰ ਪੰਚਮਹਾਲ ਜ਼ਿਲ੍ਹੇ ਦੇ ਹਲੋਲ ਵਿੱਚ 17 ਲੋਕਾਂ ਦਾ ਕਤਲ ਕੀਤਾ ਗਿਆ ਸੀ, ਜਿਸ ਵਿੱਚ ਦੋ ਬੱਚੇ ਵੀ ਸ਼ਾਮਲ ਸਨ। ਇਸ ਤੋਂ ਬਾਅਦ ਦੋਸ਼ੀਆਂ ਨੇ ਸਬੂਤ ਮਿਟਾਉਣ ਦੀ ਨੀਅਤ ਨਾਲ ਲਾਸ਼ਾਂ ਨੂੰ ਵੀ ਸਾੜ ਦਿੱਤਾ। ਇਹ ਕਤਲੇਆਮ 27 ਫਰਵਰੀ 2002 ਨੂੰ ਸਾਬਰਮਤੀ ਐਕਸਪ੍ਰੈਸ ਦੀ ਇੱਕ ਬੋਗੀ ਨੂੰ ਅੱਗ ਲਾਉਣ ਤੋਂ ਇੱਕ ਦਿਨ ਬਾਅਦ ਕੀਤਾ ਗਿਆ ਸੀ।
ਇਸ ਕਤਲੇਆਮ ਤੋਂ ਬਾਅਦ ਪੁਲਿਸ ਨੇ ਕਤਲ ਅਤੇ ਦੰਗਾ ਕਰਨ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਸੀ। 2004 ਵਿੱਚ, ਇੱਕ ਹੋਰ ਪੁਲਿਸ ਇੰਸਪੈਕਟਰ ਨੇ ਇੱਕ ਤਾਜ਼ਾ ਕੇਸ ਦਰਜ ਕੀਤਾ ਅਤੇ ਦੰਗਿਆਂ ਵਿੱਚ ਸ਼ਾਮਲ ਹੋਣ ਲਈ 22 ਲੋਕਾਂ ਨੂੰ ਗ੍ਰਿਫਤਾਰ ਕੀਤਾ।
ਇਹ ਵੀ ਪੜ੍ਹੋ : ਹੁਣ ਮਿਡ-ਡੇ-ਮੀਲ ‘ਚ ਰੋਜ਼ ਬਦਲੇਗਾ ਮੇਨਿਊ, ਹਫ਼ਤੇ ‘ਚ ਇੱਕ ਵਾਰ ਬੱਚਿਆਂ ਨੂੰ ਮਿਲੇਗੀ ਖੀਰ
ਦੋਸ਼ੀਆਂ ਦੇ ਵਕੀਲ ਸੋਲੰਕੀ ਨੇ ਕਿਹਾ ਕਿ ਇਸਤਗਾਸਾ ਪੱਖ ਦੋਸ਼ੀਆਂ ਖ਼ਿਲਾਫ਼ ਸਬੂਤ ਇਕੱਠੇ ਨਹੀਂ ਕਰ ਸਕਿਆ। ਇੱਥੋਂ ਤੱਕ ਕਿ ਉਸ ਦੇ ਗਵਾਹ ਵੀ ਮੁਕਰ ਗਏ। ਬਚਾਅ ਪੱਖ ਦੇ ਵਕੀਲ ਨੇ ਕਿਹਾ ਕਿ ਪੀੜਤਾਂ ਦੀਆਂ ਲਾਸ਼ਾਂ ਕਦੇ ਨਹੀਂ ਮਿਲੀਆਂ। ਪੁਲਿਸ ਨੇ ਨਦੀ ਦੇ ਕੰਢੇ ਤੋਂ ਕੁਝ ਹੱਡੀਆਂ ਬਰਾਮਦ ਕੀਤੀਆਂ ਸਨ। ਹਾਲਾਂਕਿ ਇਹ ਸਾਬਤ ਨਹੀਂ ਹੋ ਸਕਿਆ ਕਿ ਹੱਡੀਆਂ ਪੀੜਤਾਂ ਦੀਆਂ ਹਨ।
ਵੀਡੀਓ ਲਈ ਕਲਿੱਕ ਕਰੋ -: