ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਰਕਾਰ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਗਲਤ ਜਾਣਕਾਰੀਆਂ ਫੈਲਾਉਣ ਵਾਲੇ ਯੂਟਿਊਬ ਚੈਨਲਾਂ ਖਿਲਾਫ ਸਖਤ ਕਦਮ ਚੁੱਕਦੇ ਹੋਏ 22 ਯੂਟਿਊਬ ਚੈਨਲਾਂ ਨੂੰ ਬਲਾਕ ਕਰ ਦਿੱਤਾ ਹੈ।
ਸੂਚਨਾ ਤੇ ਪ੍ਰਸਾਰਣ ਮੰਤਰਾਲੇ ਨੇ ਮੰਗਲਵਾਰ ਨੂੰ ਕਿਹਾ ਕਿ ਉਸ ਨੇ ਭਾਰਤ ਦੀ ਰਾਸ਼ਟਰੀ ਸੁਰੱਖਿਆ, ਵਿਦੇਸ਼ੀ ਸਬੰਧਾਂ ਅਤੇ ਜਨਤਕ ਵਿਵਸਥਾ ਨਾਲ ਜੁੜੀਆਂ ਗਲਤ ਜਾਣਕਾਰੀਆਂ ਫੈਲਾਉਣ ਲਈ 22 ਯੂਟਿਊਬ ਚੈਨਲਾਂ ਨੂੰ ਬਲਾਕ ਕਰ ਦਿੱਤਾ ਹੈ। 22 ਚੈਨਲਾਂ ਵਿੱਚੋਂ 18 ਭਾਰਤੀ ਯੂਟਿਊਬ ਨਿਊਜ਼ ਚੈਨਲ ਹਨ ਅਤੇ ਚਾਰ ਪਾਕਿਸਤਾਨ ਆਧਾਰਿਤ ਯੂਟਿਊਬ ਨਿਊਜ਼ ਚੈਨਲ ਹਨ।
ਇਸ ਤੋਂ ਪਹਿਲਾਂ ਜਨਵਰੀ ਵਿੱਚ ਮੋਦੀ ਸਰਕਾਰ ਨੇ 35 ਯੂਟਿਊਬ ਚੈਨਲਾਂ ਨੂੰ ਬਲਾਕ ਕੀਤਾ ਸੀ। 20 ਜਨਵਰੀ ਨੂੰ ਮੰਤਰਾਲਾ ਨੂੰ ਮਿਲੀ ਖੁਫੀਆ ਸੂਚਨਾ ਦੇ ਆਧਾਰ ‘ਤੇ 35 ਯੂਟਿਊਬ ਚੈਨਲ, 2 ਇੰਸਟਾਗ੍ਰਾਮ ਅਕਾਊਂਟ, 2 ਵੈੱਬਸਾਈਟਾਂ ਤੇ ਇੱਕ ਫੇਸਬੁੱਕ ਅਕਾਊਂਟ ਨੂੰ ਬਲਾਕ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ। ਇਹ ਸਾਰੇ ਅਕਾਊਂਟ ਪਾਕਿਸਤਾਨ ਤੋਂ ਚਲਾਏ ਜਾ ਰਹੇ ਸਨ ਤੇ ਝੂਠੀਆਂ ਭਾਰਤ ਵਿਰੋਧੀ ਖਬਰਾਂ ਤੇ ਹੋਰ ਸਮੱਗਰੀ ਫੈਲਾਉਂਦੇ ਸਨ।
ਪਿਛਲੇ ਸਾਲ ਦਸੰਬਰ ਵਿੱਚ ਖੁਫੀਆ ਏਜੰਸੀਆਂ ਨਾਲ ਇੱਕ ਸਾਂਝੀ ਕੋਸ਼ਿਸ਼ ਵਿੱਚ 20 ਯੂਟਿਊਬ ਚੈਨਲ ਤੇ ਦੋ ਵੈੱਬਸਾਈਟਾਂ ਨੂੰ ਬਲਾਕ ਕਰਨ ਦੇ ਹੁਕਮ ਦਿੱਤੇਗਏ ਸਨ। ਇਹ ਚੈਨਲਸ ਵੀ ਭਾਰਤ ਵਿਰੋਧੀ ਝੂਠੀਆਂ ਤੇ ਫਰਜ਼ੀ ਖਬਰਾਂ ਫੈਲਾ ਰਹੇ ਸਨ।
ਵੀਡੀਓ ਲਈ ਕਲਿੱਕ ਕਰੋ -:
“ਐਂਟੀ ਕਰੱਪਸ਼ਨ ਨੰਬਰ ‘ਤੇ ਪਹਿਲੀ ਸ਼ਿਕਾਇਤ, ਹੁਣ ਆਊ ਨਾਇਬ ਤਹਿਸੀਲਦਾਰ ਦੀ ਸ਼ਾਮਤ, ਦੇਖੋ ਕਿਵੇਂ ਲਈ ਰਿਸ਼ਵਤ”
ਉਦੋਂ ਸੂਚਨਾ ਤੇ ਪ੍ਰਸਾਰਣ ਮੰਤਰਾਲਾ ਨੇ ਕਿਹਾ ਸੀ ਕਿ ਇਨ੍ਹਾਂ ਚੈਨਲਾਂ ਦਾ ਇਸੇਤਮਾਲ ਕਸ਼ਮੀਰ, ਭਾਰਤੀ ਫੌਜ, ਭਾਰਤ ਵਿੱਚ ਘੱਟਗਿਣਤੀ ਭਾਈਚਾਰਿਆਂ, ਰਾਮ ਮੰਦਰ ਆਦਿ ਵਰਗੇ ਵਿਸ਼ਿਆਂ ‘ਤੇ ਗਲਤ ਸਮੱਗਰੀ ਪੋਸਟ ਕਰਨ ਲਈ ਕੀਤਾ ਜਾ ਰਿਹਾ ਸੀ।