ਵਿਦੇਸ਼ ਜਾਣ ਦਾ ਰੁਝਾਨ ਰੁਕਣ ਦਾ ਨਾਂ ਨਹੀਂ ਲੈ ਰਿਹਾ। ਇਸੇ ਚੱਕਰ ਵਿਚ ਕਈ ਲੋਕ ਠੱਗੀ ਦਾ ਸ਼ਿਕਾਰ ਹੋ ਰਹੇ ਹਨ। ਅਜਿਹਾ ਹੀ ਇਕ ਮਾਮਲਾ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਰੁਕਣੇ ਵਾਲਾ ਤੋਂ ਸਾਹਮਣੇ ਆਇਆ ਹੈ ਜਿਥੋਂ ਦਾ ਰਹਿਣ ਵਾਲੇ ਨਿਸ਼ਾਨ ਸਿੰਘ ਠੱਗੀ ਦਾ ਸ਼ਿਕਾਰ ਹੋਇਆ।
ਮੁਲਜ਼ਮ ਵਿਪਨਪ੍ਰੀਤ ਕੌਰ ਪਤਨੀ ਪਲਵਿੰਦਰ ਸਿੰਘ ਤੇ ਪਲਵਿੰਦਰ ਸਿੰਘ ਪੁੱਤਰ ਸੁਲਕਸ਼ਣ ਸਿੰਘ ਵਾਸੀ ਗਲੀ ਨੰਬਰ 3, ਕਰਤਾਰ ਨਗਰ ਛੇਹਰਟਾ ਅੰਮ੍ਰਿਤਸਰ ਨੇ 24.50 ਲੱਖ ਰੁਪਏ ਦੀ ਠੱਗੀ ਕੀਤੀ ਹੈ। ਵਿਪਨਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਆਪਣੀ ਧੀ ਨੂੰ ਵਿਦੇਸ਼ ਭੇਜਣ ਦੀ ਚਾਹਤ ਵਿਚ ਮੁਲਜ਼ਮਾਂ ਦੇ ਝਾਂਸੇ ਵਿਚ ਫਸ ਗਿਆ।
ਉਨ੍ਹਾਂ ਨੇ ਮੁਲਜ਼ਮ ਦੇ ਖਾਤੇ ਵਿਚ ਕੁੱਲ 24 ਲੱਖ 50 ਹਜ਼ਾਰ ਰੁਪਏ ਭੁਗਤਾਨ ਕਰ ਦਿੱਤੇ ਪਰ ਮੁਲਜ਼ਮ ਨੇ ਨਾ ਤਾਂ ਉਨ੍ਹਾਂ ਦੀ ਧੀ ਨੂੰ ਵਿਦੇਸ਼ ਭੇਜਿਆ ਤੇ ਨਾ ਹੀ ਉਸ ਦੇ ਪੈਸੇ ਵਾਪਸ ਕਰ ਰਿਹਾ ਹੈ। ਜਿਸ ਦੀ ਸ਼ਿਕਾਇਤ ਉਨ੍ਹਾਂ ਨੇ ਫਿਰੋਜ਼ਪੁਰ ਪੁਲਿਸ ਨੂੰ 21 ਅਪ੍ਰੈਲ 2023 ਨੂੰ ਕੀਤੀ ਸੀ ਜਿਸ ‘ਤੇ ਪੁਲਿਸ ਵੱਲੋਂ ਮੁਕੱਦਮਾ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਤੇਜ਼ ਰਫਤਾਰ ਪ੍ਰਾਈਵੇਟ ਬੱਸ ਨੇ ਜੁਗਾੜੂ ਬਾਈਕ ਰੇਹੜੀ ਨੂੰ ਮਾਰੀ ਟੱਕਰ, ਮੋਹਾਲੀ ਜਾ ਰਹੇ 3 ਵਿਅਕਤੀਆਂ ਦੀ ਮੌ.ਤ
ਥਾਣਾ ਮੱਲਾਂਵਾਲ ਦੇ ਏਐੱਸਆਈ ਦਰਸ਼ਨ ਸਿੰਘ ਨੇ ਦੱਸਿਆਕਿ ਉਕਤ ਸ਼ਿਕਾਇਤ ਦੀ ਜਾਂਚ ਦੇ ਬਾਅਦ ਮੁਲਜ਼ਮ ਜੋੜੇ ਖਿਲਾਫ ਧੋਖਾਦੇਹੀ ਸਣੇ ਹੋਰ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। ਹਾਲਾਂਕਿ ਅਜੇ ਮੁਲਜ਼ਮਾਂ ਦੀ ਗ੍ਰਿਫਤਾਰੀ ਬਾਕੀ ਹੈ।
ਵੀਡੀਓ ਲਈ ਕਲਿੱਕ ਕਰੋ : –