ਅਫਰੀਕੀ ਦੇਸ਼ ਕੀਨੀਆ ‘ਚ ਇਕ ਈਸਾਈ ਪਾਦਰੀ ਦੇ ਕਹਿਣ ‘ਤੇ 29 ਲੋਕਾਂ ਨੇ ਭੁੱਖੇ ਰਹਿ ਕੇ ਸਮੂਹਿਕ ਖੁਦਕੁਸ਼ੀ ਕਰ ਲਈ। ਪੁਲਿਸ ਨੇ ਕਿਲਫੀ ਸੂਬੇ ਦੇ ਸ਼ਾਕਾਹੋਲਾ ਜੰਗਲ ਤੋਂ ਉਨ੍ਹਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ।
ਰਿਪੋਰਟ ਮੁਤਾਬਕ ਗੁੱਡ ਨਿਊਜ਼ ਇੰਟਰਨੈਸ਼ਨਲ ਚਰਚ ਦੇ ਪਾਦਰੀ ਨੇ ਇਨ੍ਹਾਂ ਲੋਕਾਂ ਨੂੰ ਕਿਹਾ ਸੀ ਕਿ ਜੇ ਉਹ ਭੁੱਖੇ ਰਹਿ ਕੇ ਆਪਣੇ ਆਪ ਨੂੰ ਦਫ਼ਨ ਕਰ ਲੈਂਦੇ ਹਨ, ਤਾਂ ਉਹ ਯਿਸੂ ਨੂੰ ਮਿਲਣਗੇ ਅਤੇ ਸਵਰਗ ਜਾਣਗੇ। ਹੁਣ ਤਿੰਨ ਦਿਨਾਂ ਤੋਂ ਇਨ੍ਹਾਂ ਲੋਕਾਂ ਦੀਆਂ ਲਾਸ਼ਾਂ ਨੂੰ ਕੱਢਣ ਦਾ ਕੰਮ ਚੱਲ ਰਿਹਾ ਹੈ।
ਕੀਨੀਆ ਦੀ ਪੁਲਿਸ ਨੇ ਇੱਕ ਹੀ ਪਰਿਵਾਰ ਦੇ 5 ਲੋਕਾਂ ਨੂੰ ਇੱਕ ਕਬਰ ਵਿੱਚੋਂ ਬਾਹਰ ਕੱਢਿਆ ਹੈ, ਜੋ ਯਿਸੂ ਨੂੰ ਇਕੱਠੇ ਮਿਲਣਾ ਚਾਹੁੰਦੇ ਸਨ। ਪੁਲਿਸ ਨੂੰ ਹੁਣ ਤੱਕ 65 ਕਬਰਾਂ ਮਿਲ ਚੁੱਕੀਆਂ ਹਨ। ਇਨ੍ਹਾਂ ਵਿੱਚੋਂ ਲੋਕਾਂ ਨੂੰ ਕੱਢਣ ਦਾ ਕੰਮ ਚੱਲ ਰਿਹਾ ਹੈ।
ਪੁਲਿਸ ਨੂੰ ਲੱਗਦਾ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਹੋਰ ਵੀ ਵਧ ਸਕਦੀ ਹੈ। ਪੁਲਿਸ ਇਸ ਉਮੀਦ ਵਿੱਚ ਕਬਰ ਪੁੱਟ ਰਹੀ ਹੈ ਕਿ ਸ਼ਾਇਦ ਕੋਈ ਅਜੇ ਵੀ ਜ਼ਿੰਦਾ ਹੈ। ਹਾਲਾਂਕਿ ਉਨ੍ਹਾਂ ਹੱਥ ਸਿਰਫ ਮਰੇ ਹੋਏ ਲੋਕਾਂ ਦੀਆਂ ਲਾਸ਼ਾਂ ਲੱਗ ਰਹੀਆਂ ਹਨ, ਇਨ੍ਹਾਂ ਵਿੱਚ ਕਈ ਬੱਚੇ ਵੀ ਸ਼ਾਮਲ ਹਨ।
ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਨੇ ਪਾਲ ਮੈਕੇਂਜੀ ਨਾਮ ਦੇ ਪਾਦਰੀ ਨੂੰ ਗ੍ਰਿਫਤਾਰ ਕਰ ਲਿਆ ਹੈ। ਹਾਲਾਂਕਿ, ਉਹ ਲਗਾਤਾਰ ਕਹਿ ਰਿਹਾ ਹੈ ਕਿ ਉਸਨੇ ਲੋਕਾਂ ਨੂੰ ਖੁਦਕੁਸ਼ੀ ਲਈ ਪ੍ਰੇਰਿਤ ਨਹੀਂ ਕੀਤਾ। ਉਸ ਦਾ ਕਹਿਣਾ ਹੈ ਕਿ ਉਸ ਨੇ 2019 ਵਿੱਚ ਹੀ ਚਰਚ ਨੂੰ ਬੰਦ ਕਰ ਦਿੱਤਾ ਸੀ। ਹਾਲਾਂਕਿ ਪੁਲਿਸ ਨੇ ਉਸ ਨੂੰ ਜ਼ਮਾਨਤ ‘ਤੇ ਰਿਹਾਅ ਕਰਨ ਤੋਂ ਇਨਕਾਰ ਕਰ ਦਿੱਤਾ ਹੈ।
ਇਹ ਵੀ ਪੜ੍ਹੋ : ਸਪੇਨ : ਪੀਜ਼ਾ ਕੁਕਿੰਗ ਟਰਿੱਕ ਦਿਖਾਉਂਦੇ ਰੈਸਟੋਰੈਂਟ ‘ਚ ਲੱਗੀ ਅੱਗ, ਕਸਟਮਰ ਸਣੇ 2 ਮਰੇ, ਕਈ ਫੱਟੜ
ਰਿਪੋਰਟ ਮੁਤਾਬਕ ਪੁਲਿਸ ਹੁਣ ਸਾਰੀਆਂ ਲਾਸ਼ਾਂ ਤੋਂ ਡੀਐਨਏ ਸੈਂਪਲ ਇਕੱਠੇ ਕਰ ਰਹੀ ਹੈ। ਤਾਂ ਕਿ ਇਹ ਸਾਬਤ ਕੀਤਾ ਜਾ ਸਕੇ ਕਿ ਲੋਕ ਭੁੱਕੇ ਰਹਿਣ ਕਾਰਨ ਮਰੇ ਹਨ।
ਵੀਡੀਓ ਲਈ ਕਲਿੱਕ ਕਰੋ -: