ਮੋਦੀ ਸਰਕਾਰ ਨੇ 35 ਹੋਰ ਯੂਟਿਊਬ ਚੈਨਲਾਂ ਨੂੰ ਬਲਾਕ ਕਰ ਦਿਤਾ ਹੈ। ਸੂਚਨਾ ਪ੍ਰਸਾਰਣ ਮੰਤਰਾਲੇ ਦੇ ਸੰਯੁਕਤ ਸਚਿਵ (P&A) ਵਿਕਰਮ ਸਹਾਏ ਨੇ ਕਿਹਾ ਕਿ ਕੱਲ 20 ਜਨਵਰੀ ਨੂੰ ਮੰਤਰਾਲੇ ਨੂੰ ਮਿਲੀ ਖੁਫੀਆ ਜਾਣਕਾਰੀ ਦੇ ਆਧਾਰ ਉੱਤੇ, ਅਸੀਂ 35 ਯੂਟਿਊਬ ਚੈਨਲ, 2 ਟਵਿੱਟਰ ਅਕਾਊਂਟ, 2 ਇੰਸਟਾਗ੍ਰਾਮ ਅਕਾਊਂਟ, 2 ਵੈੱਬਸਾਈਟਾਂ ਅਤੇ 1 ਫੇਸਬੁੱਕ ਅਕਾਊਂਟ ਨੂੰ ਬਲਾਕ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ।
ਇਨ੍ਹਾਂ ਸਾਰੇ ਅਕਾਊਂਟਸ ਵਿਚ ਆਮ ਗੱਲ ਇਹ ਹੈ ਕਿ ਇਹ ਪਾਕਿਸਤਾਨ ਤੋਂ ਚਲਾਏ ਜਾਂਦੇ ਹਨ ਅਤੇ ਭਾਰਤ ਵਿਰੋਧੀ ਝੂਠੀਆਂ ਖ਼ਬਰਾਂ ਤੇ ਹੋਰ ਸਮੱਗਰੀ ਫੈਲਾਉਂਦੇ ਹਨ। ਵਿਕਰਮ ਸਹਾਏ ਨੇ ਕਿਹਾ ਕਿ ਇਹ ਭਾਰਤ ਵਿਰੁੱਧ ਪ੍ਰਚਾਰ ਫੈਲਾਉਣ ਵਾਲੀ ਸੂਚਨਾ ਜੰਗ ਵਾਂਗ ਹੈ। ਖੁਫੀਆ ਏਜੰਸੀਆਂ ਵੱਲੋਂ ਲਗਾਤਾਰ ਨਿਗਰਾਨੀ ਰੱਖੀ ਜਾ ਰਹੀ ਹੈ।
ਇਸ ਤੋਂ ਪਹਿਲਾਂ 19 ਜਨਵਰੀ ਨੂੰ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਸੀ ਕਿ ਸਰਕਾਰ ਦੇਸ਼ ਦੇ ਖਿਲਾਫ ‘ਸਾਜ਼ਿਸ਼ ਕਰਨ ਵਾਲਿਆਂ’ ‘ਤੇ ਕਾਰਵਾਈ ਜਾਰੀ ਰੱਖੇਗੀ। ਉਨ੍ਹਾਂ ਨੇ ਕਿਹਾ ਸੀ, ”ਮੈਂ ਉਨ੍ਹਾਂ ਵਿਰੁੱਧ ਕਾਰਵਾਈ ਦੇ ਹੁਕਮ ਦਿੱਤੇ ਸਨ। … ਮੈਨੂੰ ਖੁਸ਼ੀ ਹੈ ਕਿ ਦੁਨੀਆ ਭਰ ਦੇ ਕਈ ਵੱਡੇ ਦੇਸ਼ਾਂ ਨੇ ਇਸ ਦਾ ਨੋਟਿਸ ਲਿਆ ਹੈ। ਯੂਟਿਊਬ ਵੀ ਅੱਗੇ ਆਇਆ ਅਤੇ ਉਨ੍ਹਾਂ ਨੂੰ ਬਲਾਕ ਕਰਨ ਦੇ ਲਈ ਕਾਰਵਾਈ ਕੀਤੀ।”
ਵੀਡੀਓ ਲਈ ਕਲਿੱਕ ਕਰੋ -:
“ਕੀ ਭਗਵੰਤ ਮਾਨ AAP ਦੀ ਬੇੜੀ ਲਾ ਸਕਣਗੇ ਪਾਰ ? ਭਗਵੰਤ ਮਾਨ ‘ਤੇ ਆਪ ਨੇ ਕਿਉਂ ਖੇਡਿਆ ਦਾਅ ? ਕੀ ਹੋਵੇਗਾ ਆਮ ਆਦਮੀ ਪਾਰਟੀ ਨੂੰ ਫਾਇਦਾ ? “
ਦੱਸ ਦੇਈਏ ਕਿ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਪਿਛਲੇ ਸਾਲ ਦਸੰਬਰ ਵਿੱਚ ਖੁਫੀਆ ਏਜੰਸੀਆਂ ਦੇ ਨਾਲ ਇੱਕ ਤਾਲਮੇਲ ਯਤਨ ਵਿੱਚ 20 ਯੂਟਿਊਬ ਚੈਨਲਾਂ ਅਤੇ ਦੋ ਵੈੱਬਸਾਈਟਾਂ ਨੂੰ ਬਲਾਕ ਕਰਨ ਦਾ ਆਦੇਸ਼ ਦਿੱਤਾ ਸੀ ਕਿਉਂਕਿ ਉਹ ਭਾਰਤ ਵਿਰੋਧੀ ਪ੍ਰਚਾਰ ਅਤੇ ਫਰਜ਼ੀ ਖ਼ਬਰਾਂ ਫੈਲਾ ਰਹੇ ਸਨ।
ਮੰਤਰਾਲੇ ਨੇ ਕਿਹਾ ਸੀ ਕਿ ਇਨ੍ਹਾਂ ਚੈਨਲਾਂ ਦੀ ਵਰਤੋਂ ਕਸ਼ਮੀਰ, ਭਾਰਤੀ ਫੌਜ, ਭਾਰਤ ਵਿਚ ਘੱਟ ਗਿਣਤੀ ਭਾਈਚਾਰਿਆਂ, ਰਾਮ ਮੰਦਰ, ਜਨਰਲ ਬਿਪਿਨ ਰਾਵਤ ਆਦਿ ਵਰਗੇ ਵਿਸ਼ਿਆਂ ‘ਤੇ ਵੰਡ ਪਾਉਣ ਵਾਲੀ ਸਮੱਗਰੀ ਨੂੰ ਤਾਲਮੇਲ ਨਾਲ ਪੋਸਟ ਕੀਤਾ ਜਾ ਰਿਹਾ ਸੀ।