10ਵੀਂ ਪਾਸ ਕਰ ਚੁੱਕੇ ਨੌਜਵਾਨਾਂ ਲਈ ਚੰਗੀ ਖਬਰ ਹੈ। ਗ੍ਰਾਮੀਣ ਡਾਕ ਸੇਵਕ ਤੋਂ ਇਲਾਵਾ ਇੰਡੀਆ ਪੋਸਟ ਨੇ 38,926 ਭਰਤੀਆਂ ਕੱਢੀਆਂ ਹਨ, ਜਿਸ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ।
ਚਾਹਵਾਨ ਉਮੀਦਵਾਰ ਇੰਡੀਆ ਪੋਸਟ ਦੀ ਇਸ ਭਰਤੀ ਲਈ ਅਰਜ਼ੀ ਦੇਣ ਲਈ ਅਧਿਕਾਰਤ ਸਾਈਟ indiapostgdsonline.gov.in ‘ਤੇ ਜਾ ਕੇ ਅਪਲਾਈ ਕਰ ਸਕਦੇ ਹਨ। ਚਾਹਵਾਨ ਉਮੀਦਵਾਰ ਇਸ ਭਰਤੀ ਲਈ 5 ਜੂਨ 2022 ਤੱਕ ਅਪਲਾਈ ਕਰ ਸਕਦੇ ਹਨ। ਇਨ੍ਹਾਂ ਅਹੁਦਿਆਂ ‘ਤੇ ਭਰਤੀ ਲਈ ਅਰਜ਼ੀਆਂ ਦੀ ਪ੍ਰਕਿਰਿਆ 2 ਮਈ ਨੂੰ ਸ਼ੁਰੂ ਹੋਈ ਸੀ।
ਇੰਡੀਆ ਪੋਸਟ ਵਿੱਚ ਬ੍ਰਾਂਚ ਪੋਸਟ ਮਾਸਟਰ, ਅਸਿਸਟੈਂਟ ਬ੍ਰਾਂਚ ਪੋਸਟ ਮਾਸਟਰ ਤੇ ਡਾਕ ਸੇਵਕ ਦੀਆਂ 38,926 ਅਸਾਮੀਆਂ ‘ਤੇ ਭਰਤੀ ਕੀਤੀ ਜਾਵੇਗੀ। ਇਨ੍ਹਾਂ ਦੇ ਵੇਰਵੇ ਹੇਠ ਲਿਖੇ ਮੁਤਾਬਕ ਹਨ
ਵਿੱਦਿਅਕ ਯੋਗਤਾ
ਇਸ ਭਰਤੀ ਮੁਹਿੰਮ ਲਈ, ਉਮੀਦਵਾਰ ਨੇ ਮਾਨਤਾ ਪ੍ਰਾਪਤ ਬੋਰਡ ਤੋਂ 10ਵੀਂ ਜਮਾਤ ਜਾਂ ਇਸ ਦੇ ਬਰਾਬਰ ਦੀ ਪ੍ਰੀਖਿਆ ਪਾਸ ਕੀਤੀ ਹੋਣੀ ਚਾਹੀਦੀ ਹੈ।
ਉਮਰ
ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰਨ ਵਾਲੇ ਉਮੀਦਵਾਰ ਦੀ ਉਮਰ 18 ਤੋਂ 40 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ। ਸਰਕਾਰੀ ਨਿਯਮਾਂ ਅਨੁਸਾਰ ਰਾਖਵੀਂ ਸ਼੍ਰੇਣੀ ਦੇ ਉਮੀਦਵਾਰਾਂ ਨੂੰ ਉਪਰਲੀ ਉਮਰ ਹੱਦ ਵਿੱਚ ਛੋਟ ਦਿੱਤੀ ਜਾਵੇਗੀ।
ਤਨਖਾਹ
ਬ੍ਰਾਂਚ ਪੋਸਟ ਮਾਸਟਰ ਪੋਸਟਾਂ ‘ਤੇ ਚੁਣੇ ਗਏ ਉਮੀਦਵਾਰਾਂ ਨੂੰ 12,000 ਰੁਪਏ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਵੇਗੀ, ਜਦਕਿ ਹੋਰ ਅਸਾਮੀਆਂ ਲਈ ਉਮੀਦਵਾਰਾਂ ਨੂੰ 10,000 ਰੁਪਏ ਪ੍ਰਤੀ ਮਹੀਨਾ ਤੱਕ ਦੀ ਤਨਖਾਹ ਦਿੱਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਅਰਜ਼ੀ ਦੀ ਫੀਸ
ਅਰਜ਼ੀ ਦੇਣ ਲਈ ਉਮੀਦਵਾਰ ਨੂੰ 100 ਰੁਪਏ ਫੀਸ ਅਦਾ ਕਰਨੀ ਪਵੇਗੀ।
ਯੋਗ ਉਮੀਦਵਾਰ 5 ਜੂਨ 2022 ਤੱਕ ਅਧਿਕਾਰਤ ਸਾਈਟ indiapostgdsonline.gov.in ‘ਤੇ ਜਾ ਕੇ ਭਾਰਤੀ ਪੋਸਟ ਦੀ ਇਸ ਭਰਤੀ ਲਈ ਆਨਲਾਈਨ ਅਰਜ਼ੀ ਦੇ ਸਕਦੇ ਹਨ।