39923 new cases in Maharashtra : ਦੇਸ਼ ਵਿੱਚ ਕੋਰੋਨਾ ਦੀ ਦੂਜੀ ਲਹਿਰ ਦਾ ਕਹਿਰ ਥੋੜ੍ਹਾ ਘੱਟਾ ਨਜ਼ਰ ਆ ਰਿਹਾ ਹੈ ਪਰ ਹਾਲਾਤ ਅਜੇ ਵੀ ਚਿੰਤਾ ਵਾਲੇ ਬਣੇ ਹੋਏ ਹਨ। ਬੀਤੇ 24 ਘੰਟਿਆਂ ਵਿੱਚ ਦੇਸ਼ ‘ਚ 3 ਲੱਖ 42 ਹਜ਼ਾਰ 896 ਕੋਰੋਨਾ ਦੇ ਮਾਮਲੇ ਸਾਹਮਣੇ ਆਏ, ਜਦਕਿ ਇਸੇ ਦੌਰਾਨ 3,997 ਮਰੀਜ਼ਾਂ ਦੀ ਮੌਤ ਹੋ ਗਈ।
ਉਥੇ ਹੀ ਕੌਮੀ ਰਾਜਧਾਨੀ ਦਿੱਲੀ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 8506 ਨਵੇਂ ਮਾਮਲੇ ਮਿਲੇ ਅਤੇ 289 ਲੋਕਾਂ ਦੀ ਮੌਤ ਹੋ ਗਈ। ਦਿੱਲੀ ਵਿੱਚ ਬੀਤੇ 24 ਘੰਟਿਆਂ ਵਿੱਚ 14140 ਲੋਕ ਹਸਪਤਾਲ ਤੋਂ ਡਿਸਚਾਰਜ ਹੋਏ, ਰਾਜਧਾਨੀ ਵਿੱਚ ਹੋਣ ਕੋਰੋਨਾ ਦੇ ਐਕਟਿਵ ਮਾਮਲਿਆਂ ਦੀ ਗਿਣਤੀ 71794 ਹੋ ਗਈ ਹੈ। ਉਥੇ ਹੀ ਇਨਫੈਕਸ਼ਨ ਦਰ ਘੱਟ ਕੇ 12.40 ਫੀਸਦੀ ‘ਤੇ ਆ ਗਈ ਹੈ। ਵੀਰਵਾਰ ਨੂੰ ਦਿੱਲੀ ਵਿੱਚ ਕੋਰੋਨਾ ਦੇ 10489 ਮਾਮਲੇ ਮਿਲੇ ਸਨ ਮਤਲਬ ਪਿਛਲੇ ਕੁਝ ਦਿਨਾਂ ਵਿੱਚ ਕੋਰੋਨਾ ਦੇ ਨਵੇਂ ਮਾਮਲਿਆਂ ਵਿੱਚ ਗਿਰਾਵਟ ਆ ਰਹੀ ਹੈ।
ਉਥੇ ਹੀ ਮਹਾਰਾਸ਼ਟਰ ਵਿੱਚ ਵੀ ਨਵੇਂ ਮਾਮਲਿਆਂ ਵਿੱਚ ਕਮੀ ਦੇਖਣ ਨੂੰ ਮਿਲੀ ਹੈ। ਇਥੇ 24 ਘੰਟਿਆਂ ਦੌਰਾਨ 39,923 ਨਵੇਂ ਮਾਮਲੇ ਮਿਲੇ ਅਤੇ 695 ਮੌਤਾਂ ਦਰਜ ਕੀਤੀਆਂ ਗਈਆਂ। ਇਸ ਦੌਰਾਨ 53,249 ਲੋਕ ਡਿਸਚਾਰਜ ਕੀਤੇ ਗਏ। ਮਹਾਰਾਸ਼ਟਰ ਵਿੱਚ ਕੁਲ 53,09,215 ਕੇਸ ਹੋ ਗਏ ਹਨ, ਹਾਲਾਂਕਿ 47,07,980 ਲੋਕ ਕੋਵਿਡ ਤੋਂ ਰਿਕਵਰ ਵੀ ਹੋਏ ਹਨ। ਸੂਬੇ ਵਿੱਚ ਕੁਲ ਮੌਤਾਂ 79,552 ਹੋਈਆਂ ਹਨ, ਐਕਟਿਵ ਮਾਮਲੇ 5,19,254 ਹੋ ਗਏ ਹਨ।
ਦੂਜੇ ਪਾਸੇ ਯੂਪੀ ਵਿੱਚ ਵੀ ਮਾਮਲੇ ਘਟੇ ਅਤੇ ਠੀਕ ਹੋਣ ਵਾਲੇ ਮਰੀਜ਼ਾਂ ਵਿੱਚ ਵਾਧਾ ਹੋਇਆ। ਯੂਪੀ ਵਿੱਚ 24 ਘੰਟਿਆਂ ਦੌਰਾਨ ਕੋਰੋਨਾ ਦੇ 15,747 ਨਵੇਂ ਮਾਮਲੇ ਸਾਹਮਣੇ ਆਏ, ਜਦਕਿ 26,000 ਮਰੀਜ਼ ਡਿਸਚਾਰਜ ਕੀਤੇ ਗਏ। ਮੌਜੂਦਾ ਸਮੇਂ ਸੂਬੇ ਵਿੱਚ ਕੁਲ 1,93,815 ਐਕਟਿਵ ਕੇਸ ਹਨ। ਬਿਹਾਰ ਵਿੱਚ ਬੀਤੇ 24 ਘੰਟਿਆਂ ਦੌਰਾਨ ਕੋਰੋਨਾ ਦੇ 7494 ਨਵੇਂ ਕੇਸ ਮਿਲੇ। ਇਸ ਦੌਰਾਨ 77 ਲੋਕਾਂ ਦੀ ਮੌਤ ਹੋ ਗਈ। ਸੂਬੇ ਵਿੱਚ ਕੁਲ ਐਕਟਿਵ ਕੇਸ 89563 ਹੋ ਗਏ ਹਨ, ਜਦਕਿ ਕੁਲ ਮੌਤਾਂ 3670 ਹੋ ਚੁੱਕੀ ਹੈ।