ਕੈਨੇਡਾ ਵਿੱਚ ਹੋਈਆਂ ਅਲਬਰਟਾ ਦੀ ਸੂਬਾਈ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਮੂਲ ਦੇ ਚਾਰ ਆਗੂ ਚੁਣੇ ਗਏ ਹਨ। ਕੈਲਗਰੀ ਅਤੇ ਐਡਮਿੰਟਨ ਵਿੱਚ ਕੁੱਲ 15 ਪੰਜਾਬ ਮੂਲ ਦੇ ਉਮੀਦਵਾਰਾਂ ਨੇ ਚੋਣ ਲੜੀ ਸੀ, ਜਿਨ੍ਹਾਂ ਵਿੱਚੋਂ ਚਾਰ ਨੇ ਜਿੱਤ ਹਾਸਲ ਕੀਤੀ ਹੈ। ਇਨ੍ਹਾਂ ਵਿੱਚ ਰਾਜਨ ਸਾਹਨੀ, ਪਰਮੀਤ ਸਿੰਘ ਬੋਪੋਰਾ, ਜਸਵੀਰ ਦਿਓਲ ਅਤੇ ਗੁਰਿੰਦਰ ਬਰਾੜ ਸ਼ਾਮਲ ਹਨ।
ਯੂਨਾਈਟਿਡ ਕੰਜ਼ਰਵੇਟਿਵ ਪਾਰਟੀ (UCP) ਦੇ ਮੌਜੂਦਾ ਕੈਬਨਿਟ ਮੰਤਰੀ ਰਾਜਨ ਸਾਹਨੀ ਕੈਲਗਰੀ ਨਾਰਥ ਵੈਸਟ ਤੋਂ ਜਿੱਤ ਗਏ ਹਨ। ਸਾਹਨੀ ਨੇ ਨਿਊ ਡੈਮੋਕ੍ਰੇਟਿਕ ਪਾਰਟੀ (NDP) ਦੇ ਮਾਈਕਲ ਸਮਿਥ ਨੂੰ ਹਰਾਇਆ। NDP ਦੇ ਮੌਜੂਦਾ ਵਿਧਾਇਕ ਜਸਵੀਰ ਦਿਓਲ ਐਡਮਿੰਟਨ ਮੀਡੋਜ਼ ਤੋਂ ਮੁੜ ਜਿੱਤਣ ਵਿੱਚ ਕਾਮਯਾਬ ਰਹੇ। NDP ਦੇ ਪਰਮੀਤ ਸਿੰਘ ਬੋਪੋਰਾਏ ਨੇ ਕੈਲਗਰੀ ਫਾਲਕਨਰਿਜ ਤੋਂ ਮੌਜੂਦਾ ਯੂਸੀਪੀ ਵਿਧਾਇਕ ਦਵਿੰਦਰ ਤੂਰ ਨੂੰ ਹਰਾਇਆ। ਕੈਲਗਰੀ ਨਾਰਥ ਈਸਟ ਵਿੱਚ NDP ਦੇ ਗੁਰਿੰਦਰ ਬਰਾੜ ਨੇ UCP ਦੇ ਇੰਦਰ ਗਰੇਵਾਲ ਨੂੰ ਹਰਾਇਆ।
ਇਹ ਵੀ ਪੜ੍ਹੋ : ਜੰਮੂ-ਕਸ਼ਮੀਰ : ਸਾਂਬਾ ‘ਚ BSF ਜਵਾਨਾਂ ਨੇ ਇੱਕ ਪਾਕਿਸਤਾਨੀ ਘੁਸਪੈਠੀਏ ਨੂੰ ਕੀਤਾ ਢੇਰ
ਇਹ ਚੋਣ ਗੁਰਿੰਦਰ ਸਿੰਘ ਗਿੱਲ ਕੈਲਗਰੀ ਕਰਾਸ ਅਤੇ ਗੁਰਿੰਦਰ ਬਰਾੜ ਕੈਲਗਰੀ ਨਾਰਥ ਈਸਟ ਵੱਲੋਂ ਲੜੀ ਗਈ। ਅਲਬਰਟਾ ਤੋਂ ਅਮਨ ਸੰਧੂ, ਕੈਲਗਰੀ ਕਰਾਸ ਗਰੀਨ ਪਾਰਟੀ ਤੋਂ ਜੀਵਨ ਮਾਂਗਟ ਅਤੇ ਬ੍ਰਹਮ ਲੱਡੂ ਚੋਣ ਮੈਦਾਨ ਵਿੱਚ ਸਨ। ਆਪਣੇ ਸਿਆਸੀ ਕਰੀਅਰ ਤੋਂ ਪਹਿਲਾਂ, ਰਾਜਨ ਸਾਹਨੀ ਨੇ ਤੇਲ ਅਤੇ ਗੈਸ ਉਦਯੋਗ ਵਿੱਚ 20 ਸਾਲਾਂ ਤੋਂ ਵੱਧ ਸਮੇਂ ਤੱਕ ਕੰਮ ਕੀਤਾ। ਰਾਜਨ ਸਾਹਨੀ ਨੇ ਕਿਹਾ ਕਿ ਉਹ ਵਿਕਾਸ ਲਈ ਸਖ਼ਤ ਮਿਹਨਤ ਕਰਨਗੇ।
ਵੀਡੀਓ ਲਈ ਕਲਿੱਕ ਕਰੋ -: