ਜ਼ਿਲ੍ਹਾ ਬਟਾਲਾ ਦੇ ਕਸਬਾ ਘੁਮਾਣ ਦੇ ਨੇੜੇ ਪੈਂਦੇ ਪਿੰਡ ਪੁਰਾਣਾ ਬੱਲੜਵਾਲ ਵਿਖੇ ਅੱਜ ਤੜਕੇ ਹੀ ਵੱਡੀ ਵਾਰਦਾਤ ਸਾਹਮਣੇ ਆਈ ਹੈ। ਮਾਮੂਲੀ ਵਿਵਾਦ ਵਿਚ ਇੱਕ ਧਿਰ ਵੱਲੋਂ ਅੰਨ੍ਹੇਵਾਹ ਗੋਲੀਆਂ ਚਲਾਉਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਦੁਖਦ ਖਬਰ ਇਹ ਹੈ ਕਿ ਇਸ ਵਾਰਦਾਤ ਵਿਚ ਇਕੋ ਹੀ ਪਰਿਵਾਰ ਦੇ 4 ਜੀਆਂ ਦੀ ਮੌਤ ਹੋ ਗਈ ਹੈ ਤੇ ਦੋ ਨੌਜਵਾਨ ਜ਼ਖ਼ਮੀ ਹੋ ਗਏ ਹਨ। ਜ਼ਖਮੀ ਹੋਏ ਨੌਜਵਾਨਾਂ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਸਥਿਤੀ ਗੰਭੀਰ ਹੋਣ ਕਾਰਨ ਜ਼ਖਮੀਆਂ ਨੂੰ ਬਟਾਲਾ ਤੋਂ ਅੰਮ੍ਰਿਤਸਰ ਸਿਵਲ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਗਿਆ ਹੈ।
ਅੱਜ ਸਵੇਰੇ ਕਰੀਬ 6 ਵਜੇ ਇਹ ਘਟਨਾ ਵਾਪਰੀ। ਪਿੰਡ ਦੇ ਹੀ ਕੁਝ ਲੋਕਾਂ ‘ਤੇ ਅੰਨ੍ਹੇਵਾਹ ਗੋਲੀਬਾਰੀ ਕਰ ਦਿੱਤੀ , ਜਿਸ ਵਿਚ 2 ਵਿਅਕਤੀ ਜਿਨ੍ਹਾਂ ‘ਚ ਸੁਖਵਿੰਦਰ ਸਿੰਘ ਪੁੱਤਰ ਮੰਗਲ ਸਿੰਘ ਅਤੇ ਮੰਗਲ ਸਿੰਘ ਪੁੱਤਰ ਉਜਾਗਰ ਸਿੰਘ (ਦੋਵੇਂ ਪਿਉ ਪੁੱਤ) ਦੀ ਮੌਕੇ ‘ਤੇ ਮੌਤ ਹੋ ਗਈ। ਪੁਲਿਸ ਨੂੰ ਪੂਰੀ ਵਾਰਦਾਤ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ ਤੇ ਜਾਂਚ ਕੀਤੀ ਜਾ ਰਹੀ ਹੈ।
ਜਾਣਕਾਰੀ ਅਨੁਸਾਰ ਪੁਰਾਣਾ ਬੱਲੜਵਾਲ ਦਾ ਇੱਕ ਪਰਿਵਾਰ ਜੋ ਸਵੇਰੇ ਖੇਤਾਂ ਚ ਕੰਮ ਕਰ ਰਿਹਾ ਸੀ, ਉਨ੍ਹਾਂ ਉਤੇ ਸੋਨੀ ਪੁੱਤਰ ਦੀਦਾਰ ਸਿੰਘ ਅਤੇ ਜੋਤੀ ਪੁੱਤਰ ਦੀਦਾਰ ਸਿੰਘ ਵੱਲੋ ਅੰਨ੍ਹੇਵਾਹ ਗੋਲੀਆਂ ਚਲਾਈਆਂ ਗਈਆਂਂ ਹਨ, ਜਿਸ ਨਾਲ ਮੌਕੇ ਤੇ ਹੀ ਮੰਗਲ ਸਿੰਘ(70) ਪੁੱਤਰ ਉਜਾਗਰ ਸਿੰਘ , ਸੁਖਵਿੰਦਰ ਸਿੰਘ (40)ਪੁੱਤਰ ਮੰਗਲ ਸਿੰਘ , ਜਸਬੀਰ ਸਿੰਘ (35) ਪੁੱਤਰ ਮੰਗਲ ਸਿੰਘ, ਬੱਬਨਦੀਪ ਸਿੰਘ( 21)ਪੁੱਤਰ ਜਸਬੀਰ ਸਿੰਘ ਵਾਸੀਅਨ ਬਲੜਵਾਲ ਦੀ ਮੌਤ ਹੋ ਗਈ ਜਦਕਿ ਜ਼ਖਮੀਆਂ ‘ਚ ਜਰਮਨ ਸਿੰਘ ਪੁੱਤਰ ਸੁਖਵਿੰਦਰ ਸਿੰਘ ਜਸ਼ਨਪ੍ਰੀਤ ਸਿੰਘ ਪੁੱਤਰ ਹਰਜਿੰਦਰ ਸਿੰਘ ਦੋਵਾਂ ਦੀ ਹਾਲਤ ਨਾਜ਼ੁਕ ਬਣੀ ਹੈ ,ਜਿਨ੍ਹਾਂ ਨੂੰ ਪਹਿਲਾਂ ਬਟਾਲਾ ਦੇ ਸਿਵਲ ਹਸਪਤਾਲ ਚ ਦਾਖ਼ਲ ਕਰਾਇਆ ਗਿਆ ਸੀ ਪਰ ਉਥੋਂ ਉਨ੍ਹਾਂ ਦੀ ਹਾਲਤ ਨੂੰ ਦੇਖਦਿਆਂ ਉਨ੍ਹਾਂ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ ।
ਇਹ ਵੀ ਪੜ੍ਹੋ : ਸਿੱਧੂ ਨੇ ਆਖਿਰ ਭਰ ਹੀ ਦਿੱਤਾ 8.67 ਲੱਖ ਦਾ ਬਕਾਇਆ ਬਿੱਲ, ਨਵਜੋਤ ਕੌਰ ਸਿੱਧੂ ਨੇ ਪੈਂਡਿੰਗ ਬਿੱਲ ਦਾ ਦਿੱਤਾ ਸਪੱਸ਼ਟੀਕਰਨ