2015 ਵਿਚ ਯਮਨ ਨੇ ਇਕ ਮਿਲੀਅਨ ਬੈਰਲ ਤੇਲ ਨਾਲ ਭਰੇ ਇਕ ਸੁਪਰ ਟੈਂਕਰ ਵੇਸਲ ਨੂੰ ਰੈੱਡ ਸੀ ਯਾਨੀ ਲਾਲ ਸਾਗਰ ਵਿਚ ਛੱਡ ਦਿੱਤਾ ਸੀ। ਹੁਣ 8 ਸਾਲ ਬਾਅਦ ਸੰਯੁਕਤ ਰਾਸ਼ਟਰ ਸੰਘ ਯਾਨੀ ਯੂਐੱਨ ਨੇ ਕਿਹਾ ਕਿ ਇਹ ਵੈਸਲ ਕਿਸੇ ਵੀ ਸਮੇਂ ਜਾਂ ਤਾਂ ਫਟ ਜਾਵੇਗਾ ਜਾਂ ਡੁੱਬ ਜਾਵੇਗਾ। ਇਸ ਨਾਲ ਯਮਨ ਸਣੇ 4 ਦੇਸ਼ਾਂ ਨੂੰ ਕਾਫੀ ਨੁਕਸਾਨ ਹੋਣ ਦੀ ਸ਼ੰਕਾ ਹੈ। ਯਮਨ ਵਿਚ ਯੂਐੱਨ ਦੇ ਚੀਫ ਡੇਵਿਡ ਗ੍ਰੇਸਲੀ ਨੇ ਕਿਹਾ ਕਿ ਅਸੀਂ ਨਹੀਂ ਚਾਹੁੰਦੇ ਕਿ ਰੈੱਡ ਸੀ ਵੀ ਬਲੈਕ ਸੀ ਵਿਚ ਬਦਲ ਜਾਵੇ, ਪਰ ਅਜਿਹਾ ਹੀ ਹੋਵੇਗਾ।
ਸਾਫੇਰ ਨੂੰ 1976 ਵਿਚ ਇਕ ਜਾਪਾਨੀ ਕੰਪਨੀ ਹਿਟਾਚੀ ਜੇਸੋਨ ਨੇ ਬਣਾਇਆ ਸੀ। ਇਹ ਵੈਸਲ 362 ਮੀਟਰ ਲੰਬਾ ਹੈ ਤੇ ਉਸ ਦਾ ਭਾਰ 4 ਲੱਖ 640 ਟਨ ਹੈ। ਸਾਲ 1988 ਵਿਚ ਯਮਨ ਦੀ ਇਕ ਕੰਪਨੀ ਨੇ ਇਸ ਨੂੰ ਸਟੋਰੇਜ ਸ਼ਿਪ ਵੇਸਲ ਵਿਚ ਬਦਲ ਦਿੱਤਾ ਸੀ ਤੇ ਇਸ ਵਿਚ ਤੇਲ ਰੱਖਣਾ ਸ਼ੁਰੂ ਕਰ ਦਿੱਤਾ।
ਸਾਲ 2015 ਵਿਚ ਯਮਨ ਵਿਚ ਹੂਤੀ ਵਿਦਰੋਹੀਆਂ ਤੇ ਸਾਊਦੀ ਦੇ ਸਮਰਥਨ ਵਾਲੀ ਸਰਕਾਰ ਵਿਚ ਗ੍ਰਹਿ ਯੁੱਧ ਛਿੜ ਗਿਆ ਜਿਸ ਦੇ ਬਾਅਦ ਯਮਨ ਦੇ ਸਮੁੰਦਰ ਤਟ ਵਾਲਾ ਇਲਾਕਾ ਹੂਤੀ ਵਿਦਰੋਹੀਆ ਦੇ ਕਬਜ਼ੇ ਵਿਚ ਆ ਗਿਆ। ਇਲਾਕਾ ਕਬਜ਼ੇ ਵਿਚ ਆਉਂਦੇ ਹੀ ਵਿਦਰੋਹੀਆਂ ਨੇ ਸਭ ਤੋਂ ਪਹਿਲਾਂ ਸਰੀ ਲੋਕਲ ਤੇ ਇੰਟਰਨੈਸ਼ਨਲ ਸੰਸਥਾਵਾਂ ਦੇ ਇਲਾਕੇ ਵਿਚ ਦਾਖਲੇ ‘ਤੇ ਪਾਬੰਦੀ ਲਗਾ ਦਿੱਤੀ। ਰੱਖ-ਰਖਾਅ ਵਿਚ ਕਮੀ ਵਿਚ ਖਰਾਬ ਹੋ ਰਹੇ ਸਾਫੇਰ ਨੂੰ ਠੀਕ ਕਰਨ ਲਈ ਹੂਤੀ ਵਿਦਰੋਹੀਆਂ ਨੇ ਯੂਐੱਨ ਨੂੰ ਵੀ ਇਜਾਜ਼ਤ ਨਹੀਂ ਦਿੱਤੀ।
ਅਕਤੂਬਰ 2019 ਵਿਚ ਹਾਮ ਅਖਦਾਰ ਨਾਂ ਦੀ ਯਮਨ ਦੀ ਇਕ ਸੰਸਥਾ ਨੇ ਇਸ ਸਟੋਰੇਜ ਵੈਲ ਨੂੰ ਲੈ ਕੇ ਆਪਣੀ ਰਿਪੋਰਟ ਛਾਪੀ। ਇਸ ਵਿਚ ਦੱਸਿਆ ਗਿਆ ਕਿ ਇਸ ਵੈਸਲ ਤੋਂ ਤੇਲ ਠੀਕ ਹੋ ਸਕਦਾ ਹੈ ਜਿਸ ਨਾਲ ਸਮੁੰਦਰ ਵਿਚ ਰਹਿਣ ਵਾਲੇ ਜੀਵਾਂ ਨੂੰ ਖਤਰਾ ਹੈ। ਰਿਪੋਰਟ ਦੇ ਬਾਅਦ ਯੂਐੱਨ ਨੇ ਦੋਵੇਂ ਪਾਰਟੀਆਂ ਨੂੰ ਗੱਲਬਾਤ ਲਈ ਬੁਲਾਇਆ।
2020 ਵਿਚ ਬੀਬੀਸੀ ਨੇ ਰਿਪੋਰਟ ਕੀਤਾ ਕਿ ਸਟੋਰੇਜ ਵੈਸਲ ਦੇ ਇੰਜਣ ਰੂਮ ਵਿਚ ਸਮੁੰਦਰ ਦਾ ਪਾਣੀ ਜਾ ਰਿਹਾ ਹੈ ਜਿਸ ਨਾਲ ਜਹਾਜ਼ ਵਿਚ ਧਮਾਕਾ ਹੋ ਸਕਦਾ ਹੈ। ਇਸ ਦੇ ਬਾਅਦ ਯੂਐੱਨ ਰਨੇ ਚੇਤਾਵਨੀ ਦਿੱਤੀ ਕਿ ਇਸ ਦੇ ਫਟਣ ਦਾ ਖਤਰਾ ਹੈ। ਉਦੋਂ ਤੋਂ ਇਸ ਨੂੰ ਲਾਲ ਸਾਗਰ ਦਾ ਟਾਈਮ ਬੰਬ ਵੀ ਕਿਹਾ ਜਾਂਦਾ ਹੈ।
ਇਹ ਵੀ ਪੜ੍ਹੋ : ਯੂਕੇ ਵਿਚ ਰਹਿੰਦੇ ਪੰਜਾਬੀਆਂ ਲਈ ਖ਼ੁਸ਼ਖਬਰੀ ! ਅੰਮ੍ਰਿਤਸਰ ਤੋਂ ਲੰਡਨ ‘ਚ ਸਿੱਧੀ ਫਲਾਈਟ ਸ਼ੁਰੂ
ਯੂਐੱਨ ਨੇ ਹੁਣ ਆਖਰੀ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਤੁਰੰਤ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਇਸ ਨਾਲ ਹੋਏ ਨੁਕਸਾਨ ਦਾ ਭਰਪਾਈ ਨਾਮੁਮਕਿਨ ਹੋਵੇਗੀ। ਤੇਲ ਲੀਕ ਹੋਣ ਦੇ ਬਾਅਦ 2 ਹਫਤਿਆਂ ਵਿਚ ਸਾਊਦੀ ਜਿਬੂਤੀ, ਇਰਿਟ੍ਰੀਆ ਤੱਕ ਵੀ ਪਹੁੰਚ ਜਾਵੇਗਾ। ਸਮੁੰਦਰ ਵਿਚ ਫੈਲੇ ਤੇਲ ਦੀ ਵਜ੍ਹਾ ਨਾਲ ਮੱਛੀਆਂ ਦੀਆਂ 1000 ਦੁਰਲੱਭ ਜਾਤੀਆਂ ਤੇ 365 ਤਰ੍ਹਾਂ ਦੇ ਕੋਰਲ ਰੀਫ ਖਤਮ ਹੋ ਜਾਣਗੇ।
ਇਸ ਨਾਲ ਸਮੁੰਦਰ ਵਿਚ ਫੈਲਿਆ ਪ੍ਰਦੂਸ਼ਣ 30 ਸਾਲ ਤੱਕ ਰਹੇਗਾ। ਸਮੁੰਦਰ ਦੇ ਰਸਤੇ ਜੰਗ ਨਾਲ ਪ੍ਰਭਾਵਿਤ ਯਮਨ ਦੇ ਇਲਾਕਿਆਂ ਵਿਚ ਯੂਐੱਨ ਜੋ ਮਦਦ ਭੇਜ ਰਿਹਾ ਹੈ, ਉਹ ਵੀ ਰੁਕ ਜਾਵੇਗੀ ਜਿਸ ਨਾਲ 60 ਲੱਖ ਲੋਕਾਂ ਦੀ ਜ਼ਿੰਦਗੀ ‘ਤੇ ਅਸਰ ਪਵੇਗਾ।
ਵੀਡੀਓ ਲਈ ਕਲਿੱਕ ਕਰੋ -: