ਬਿਹਾਰ ਦੇ ਸਾਰਣ ਦੇ ਸੋਨੀਪੁਰ ਸਥਿਤ ਪੰਜਾਬ ਨੈਸ਼ਨਲ ਬੈਂਕ ‘ਚ ਦਿਨ-ਦਿਹਾੜੇ 5 ਬਦਮਾਸ਼ਾਂ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਬਦਮਾਸ਼ਾਂ ਨੇ ਬੈਂਕ ਦੇ 2 ਹੋਮ ਗਾਰਡ ਜਵਾਨਾਂ ਨੂੰ ਗੋਲੀ ਮਾਰ ਦਿੱਤੀ ਅਤੇ ਕਰੀਬ 12 ਲੱਖ ਰਕਮ ਲੁੱਟ ਕੇ ਫਰਾਰ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਬਦਮਾਸ਼ਾਂ ਵੱਲੋਂ ਫਾਇਰਿੰਗ ਵਿੱਚ ਇੱਕ ਦੀ ਮੌਤ ਹੋ ਗਈ ਹੈ। ਗੋਲੀ ਉਸ ਦੇ ਸਿਰ ਵਿੱਚ ਲੱਗੀ ਸੀ। ਇਕ ਹੋਰ ਦੀ ਛਾਤੀ ‘ਤੇ ਗੋਲੀ ਲੱਗੀ ਸੀ, ਉਸ ਨੂੰ ਗੰਭੀਰ ਹਾਲਤ ‘ਚ ਪਟਨਾ ਦੇ PMSH ‘ਚ ਭਰਤੀ ਕਰਵਾਇਆ ਗਿਆ ਹੈ।
ਜਾਣਕਾਰੀ ਅਨੁਸਾਰ ਘਟਨਾ ਸੋਨਪੁਰ ‘ਚ DRM ਦਫ਼ਤਰ ਨੇੜੇ ਬ੍ਰਾਂਚ ਦੀ ਹੈ। ਬੁੱਧਵਾਰ ਦੁਪਹਿਰ 12.30 ਵਜੇ ਦੇ ਕਰੀਬ ਬਦਮਾਸ਼ ਬੈਂਕ ਅੰਦਰ ਦਾਖਲ ਹੋਏ ਸਨ। ਇਹ ਸਾਰੀ ਘਟਨਾ ਬੈਂਕ ਦੇ ਅੰਦਰ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਸੀਸੀਟੀਵੀ ਅਨੁਸਾਰ ਬੈਂਕ ਵਿੱਚ ਆਮ ਵਾਂਗ ਕੰਮ ਚੱਲ ਰਿਹਾ ਹੈ। ਉਦੋਂ ਹੀ 5 ਲੜਕੇ ਬੈਂਕ ਦੇ ਅੰਦਰ ਦਾਖਲ ਹੋਏ। ਥੋੜ੍ਹੀ ਦੇਰ ਬਾਅਦ ਸਾਰਿਆਂ ਨੇ ਆਪਣੀਆਂ ਜੇਬਾਂ ਵਿੱਚੋਂ ਪਿਸਤੌਲ ਕੱਢੇ। ਜਿਉਂ ਹੀ ਗਾਰਡ ਸਰਗਰਮ ਹੋਏ ਬਦਮਾਸ਼ਾਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ : ਹਿਮਾਚਲ ਦੇ ਲਾਹੌਲ ਸਪਿਤੀ ‘ਚ ਸ਼ਰਾਬ ‘ਤੇ ਲੱਗੀ ਪਾਬੰਦੀ, ਕੀਲਾਂਗ ਪੰਚਾਇਤ ਨੇ ਲਿਆ ਫੈਸਲਾ
ਬੈਂਕ ਵਿੱਚ ਮੌਜੂਦ ਮਹਿਲਾ ਮੁਲਾਜ਼ਮ ਨੇ ਦੱਸਿਆ ਕਿ ਬੈਂਕ ਵਿੱਚ ਆਮ ਕੰਮ ਚੱਲ ਰਿਹਾ ਸੀ। ਕਰੀਬ ਸਾਢੇ 12 ਵਜੇ 5 ਵਿਅਕਤੀ ਬੈਂਕ ਅੰਦਰ ਦਾਖਲ ਹੋਏ ਸਨ। ਥੋੜੀ ਦੇਰ ਵਿਚ ਹੀ ਤੇਜ਼ ਗੋਲੀਬਾਰੀ ਸ਼ੁਰੂ ਹੋ ਗਈ। ਅਸੀਂ ਡਰੇ ਹੋਏ ਸੀ। ਲੋਕ ਰੌਲਾ ਪਾਉਣ ਲੱਗੇ। ਸਮਝ ਨਹੀਂ ਆ ਰਿਹਾ ਸੀ ਕਿ ਕੀ ਕੀਤਾ ਜਾਵੇ। ਮਾਰੇ ਗਏ ਗਾਰਡ ਦੀ ਪਛਾਣ 55 ਸਾਲਾ ਮਹੇਸ਼ ਸਾਹ ਵਜੋਂ ਹੋਈ ਹੈ। ਦੂਜਾ ਗੰਭੀਰ ਜਵਾਨ ਨਰੇਸ਼ ਰਾਏ ਹੈ। ਦੋਵੇਂ ਸੋਨਪੁਰ ਥਾਣਾ ਖੇਤਰ ਦੇ ਗੋਵਿੰਦਚੱਕ ਪਿੰਡ ਦੇ ਰਹਿਣ ਵਾਲੇ ਸਨ।
ਘਟਨਾ ਦੀ ਸੂਚਨਾ ਮਿਲਣ ‘ਤੇ ਸਾਰਣ ਦੇ SP ਗੌਰਵ ਮੰਗਲਾ ਵੀ ਮੌਕੇ ‘ਤੇ ਪਹੁੰਚ ਗਏ ਹਨ। ਘਟਨਾ ਤੋਂ ਬਾਅਦ ਪੁਲਿਸ ਟੀਮ ਨੇ ਨਾਕਾਬੰਦੀ ਕਰ ਦਿੱਤੀ ਹੈ। ਦੋਸ਼ੀਆਂ ਦੀ ਭਾਲ ਲਈ ਆਸਪਾਸ ਦੇ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਲੁੱਟ ਦੀ ਇਸ ਘਟਨਾ ਤੋਂ ਬਾਅਦ ਆਸਪਾਸ ਦੇ ਜ਼ਿਲ੍ਹਿਆਂ ਨੂੰ ਵੀ ਅਲਰਟ ਕਰ ਦਿੱਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: