ਤੁਰਕੀਏ ਤੇ ਸੀਰੀਆ ਵਿੱਚ ਸੋਮਵਾਰ ਨੂੰ ਆਏ ਭੂਚਾਲ ਵਿੱਚ ਮੌਤਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਲਾਸ਼ਾਂ ਦੇ ਮਿਲਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਜਾਣਕਾਰੀ ਮੁਤਾਬਕ ਹੁਣ ਤੱਕ 4900 ਲੋਕ ਮੌਤ ਦੀ ਗੂੜੀ ਨੀਂਦੇ ਸੌਂ ਚੁੱਕੇ ਹਨ। ਇਸੇ ਵਿਚਾਲੇ ਤੁਰਕੀਏ ਵਿੱਚ ਭੂਚਾਲ ਦਾ 5ਵਾਂ ਝਟਕਾ ਮਹਿਸੂਸ ਕੀਤਾ ਗਿਆ।
ਯੂਰਪੀਅਨ ਮੈਡੀਟੇਰੇਨੀਅਨ ਸੀਸਮੋਲਾਜੀਕਲ ਸੈਂਟਰ ਨੇ ਕਿਹਾ ਕਿ ਮੰਗਲਵਾਰ ਨੂੰ 5.7 ਤੀਬਰਤਾ ਦਾ ਭੂਚਾਲ ਆਇਆ ਹੈ। ਇਸ ਤੋਂ ਪਹਿਲਾਂ ਸਵੇਰੇ 5.6 ਤੀਬਰਤਾ ਵਾਲਾ ਚੌਥਾ ਭੂਚਾਲ ਦਾ ਝਟਕਾ ਮਹਿਸੂਸ ਕੀਤਾ ਗਿਆ ਸੀ।
ਰਿਪੋਰਟਾਂ ਮੁਤਾਬਕ ਤੁਰਕੀ ਅਤੇ ਸੀਰੀਆ ਵਿੱਚ ਪਹਿਲੇ ਭੂਚਾਲ ਮਗਰੋਂ 100 ਤੋਂ ਵੱਧ ਵਾਰ ਆਫਟਰਸ਼ਾਕ ਮਹਿਸੂਸ ਹੋਏ। ਇਸ ਵਿੱਚ ਤਿੰਨ ਆਫਟਰਸ਼ਾਕ ਦੀ ਤੀਬਰਤਾ 7.5, 6 ਅਤੇ 5.8 ਰਹੀ। ਆਫਟਰਸ਼ਾਕ ਕਈ ਵਾਰ ਬਹੁਤ ਤਾਕਤਵਰ ਹੁੰਦੇ ਹਨ। ਇਹ ਉਸੇ ਫਾਲਟ ‘ਤੇ ਹੋ ਸਕਦਾ ਹੈ ਜਿਥੇ ਮੁੱਖ ਭੂਚਾਲ ਆਉਂਦਾ ਹੈ ਜਾਂ ਆਲੇ-ਦੁਆਲੇ ਦੇ ਫਾਲਟ ‘ਤੇ ਹੋ ਸਕਦੇ ਹਨ। ਖਦਸ਼ਾ ਹੈ ਕਿ ਇਨ੍ਹਾਂ ਆਫਟਰਸ਼ਾਕ ਦਾ ਸਿਲਸਿਲਾ ਅਗਲੇ ਇੱਕ ਹਫਤੇ ਤੱਕ ਜਾਰੀ ਰਹਿ ਸਕਦਾ ਹੈ ਹਾਲਾਂਕਿ ਇਨ੍ਹਾਂ ਦੀ ਸਮਰੱਥਾ ਹੌਲੀ-ਹੌਲੀ ਘਟ ਰਹੀ ਹੈ।
ਇਹ ਵੀ ਪੜ੍ਹੋ : ਤੁਰਕੀ ‘ਚ ਭੂਚਾਲ ਤੋਂ ਪਹਿਲਾਂ ਰਾਤੀਂ ਪੰਛੀਆਂ ਨੇ ਕੀਤਾ ਸੀ ਅਲਰਟ! ਅਜੀਬ ਹਰਕਤਾਂ ਕਰਦੇ ਦਿਸੇ (ਵੀਡੀਓ)
ਦੂਜੇ ਪਾਸੇ ਭਾਰਤ ਨੇ ਤੁਰਕੀ ਲਈ ਮਦਦ ਦੇ ਹੱਥ ਵਧਾਏ ਹਨ। ਸਪੈਸ਼ਲ਼ ਜਹਾਜ਼ C-17 ਗਲੋਬਮਾਸਟਰ ਤੋਂ ਐੱਨ.ਡੀ.ਆਰ.ਐੱਫ. ਦੇ 51 ਜਵਾਨ ਤੁਰਕੀ ਪਹੁੰਚ ਗਏ ਹਨ। ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਲਿਖਿਆ ਕਿ 50 ਤੋਂ ਵੱਧ ਜਵਾਨਾਂ ਨਾਲ ਪਹਿਲੀ ਭਾਰਤੀ C17 ਉਡਾਨ ਤੁਰਕੀ ਦੇ ਅਡਾਨਾ ਏਅਰਪੋਰਟ ਪਹੁੰਚ ਗਿਆ ਹੈ। ਇਸ ਵਿੱਚ ਰੈਸਕਿਊ ਕਰਨ ਵਾਲੇ ਜਵਾਨ, ਟ੍ਰੇਂਡ ਡਾਗ ਸਕਵਾਡ, ਡ੍ਰਿਲਿੰਗ ਮਸ਼ੀਨ, ਰਾਹਤ ਸਮੱਗਰੀ, ਦਵਾਈਆਂ ਅਤੇ ਹੋਰ ਜ਼ਰੂਰੀ ਸਹੂਲਤਾਂ ਮੌਜੂਦ ਹਨ।
ਵੀਡੀਓ ਲਈ ਕਲਿੱਕ ਕਰੋ -: