ਪੰਜਾਬ ਦੇ ਬਠਿੰਡਾ ਜ਼ਿਲ੍ਹੇ ਵਿੱਚ ਬੰਬ ਧਮਾਕੇ ਦੀ ਧਮਕੀ ਮਿਲੀ ਹੈ। ਪੁਲਿਸ ਨੂੰ 6 ਚਿੱਠੀਆਂ ਮਿਲੀਆਂ ਹਨ, ਜਿਸ ਵਿਚ 7 ਜੂਨ ਨੂੰ ਹੋਏ ਧਮਾਕਿਆਂ ਬਾਰੇ ਲਿਖਿਆ ਗਿਆ ਹੈ। ਇਹ ਖ਼ਬਰ ਸਿਆਸੀ ਆਗੂਆਂ, ਅਫ਼ਸਰਾਂ ਅਤੇ ਕਾਰੋਬਾਰੀਆਂ ਤੱਕ ਪਹੁੰਚਾ ਦਿੱਤੀ ਗਈ ਹੈ। ਇੱਕ ਕਾਪੀ ਅਸਲੀ ਹੈ ਅਤੇ ਬਾਕੀ ਫੋਟੋ ਕਾਪੀਆਂ ਹਨ। ਦੂਜੇ ਪਾਸੇ ਚਿੱਠੀ ਮਿਲਣ ਤੋਂ ਬਾਅਦ ਪੁਲਿਸ ਮਹਿਕਮੇ ਵਿੱਚ ਹੜਕੰਪ ਮੱਚ ਗਿਆ।
ਐੱਸਐੱਸਪੀ ਗੁਰਨੀਤ ਖੁਰਾਣਾ ਨੇ ਤੁਰੰਤ ਐਕਸ਼ਨ ਮੋਡ ਵਿੱਚ ਆਉਂਦੇ ਹੋਏ ਪੂਰੇ ਜ਼ਿਲ੍ਹੇ ਦੇ ਥਾਣਿਆਂ ਨੂੰ ਹਾਈ ਅਲਰਟ ‘ਤੇ ਰੱਖ ਦਿੱਤਾ ਹੈ। ਹਰ ਨੁੱਕਰ ਦੀ ਤਲਾਸ਼ੀ ਲੈਣ ਦੇ ਨਿਰਦੇਸ਼ ਦਿੱਤੇ ਗਏ ਹਨ। ਹਰ ਖੇਤਰ, ਵਾਹਨ ਅਤੇ ਵਿਅਕਤੀ ਦੀ ਜਾਂਚ ਕੀਤੀ ਜਾਵੇਗੀ। ਹਰ ਗਤੀਵਿਧੀ ‘ਤੇ ਨਜ਼ਰ ਰੱਖਣ ਲਈ ਕਿਹਾ ਗਿਆ। ਇਸ ਦੇ ਨਾਲ ਹੀ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇ ਉਨ੍ਹਾਂ ਨੂੰ ਕੋਈ ਸ਼ੱਕੀ ਚੀਜ਼ ਮਿਲਦੀ ਹੈ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਵੇ।
ਇਹ ਵੀ ਪੜ੍ਹੋ : ‘…ਚੌਥੀ ਪਾਸ ਰਾਜਾ ਦਾ ਰਾਜਮਹਿਲ ਹਿਲ ਜਾਏਗਾ’- ਸਿਸੋਦੀਆ ਨੇ ਜੇਲ੍ਹ ‘ਚ ਕਵਿਤਾ ਲਿਖ ਕੇ ਵਿੰਨ੍ਹਿਆ PM ਮੋਦੀ ‘ਤੇ ਨਿਸ਼ਾਨਾ
ਐਸਐਸਪੀ ਮੁਤਾਬਕ ਪੋਸਟਮੈਨ ਰਾਹੀਂ ਚਿੱਠੀਆਂ ਮਿਲੀਆਂ ਹਨ। ਇਨ੍ਹਾਂ ‘ਚ 10 ਥਾਵਾਂ ਦੇ ਨਾਂ ਲਿਖੇ ਹੋਏ ਹਨ ਅਤੇ ਲਿਖਿਆ ਹੈ ਕਿ 7 ਜੂਨ ਨੂੰ ਇਨ੍ਹਾਂ 10 ਥਾਵਾਂ ‘ਤੇ ਧਮਾਕੇ ਹੋਣਗੇ। ਮਾਲ ਪਹੁੰਚਾ ਦਿੱਤਾ ਗਿਆ ਹੈ ਹੁਣ ਬਠਿੰਡਾ ਨੂੰ ਰੱਬ ਹੀ ਬਚਾ ਸਕਦਾ ਹੈ। ਜੇ ਕੋਈ ਰੋਕ ਸਕਦਾ ਹੈ ਤਾਂ ਰੋਕੋ। ਅਸੀਂ ਪੰਜਾਬ ਵਿੱਚ ਹਿੰਦੂਆਂ ਤੇ ਮੁਸਲਮਾਨਾਂ ਨੂੰ ਨਹੀਂ ਰਹਿਣ ਦੇਵਾਂਗੇ। ਚਿੱਠੀ ਵਿੱਚ ਕਿਹਾ ਗਿਆ ਹੈ ਕਿ ਬੰਬ ਧਮਾਕੇ ਡਰੋਨ ਨਾਲ ਜਾਂ ਰਿਮੋਟ ਨਾਲ ਕਰਾਂਗੇ। ਅੰਮ੍ਰਿਤਸਰ ਬੰਬ ਧਮਾਕੇ ਤਾਂ ਟ੍ਰੇਲਰ ਸੀ ਫਿਲਮ ਤਾਂ ਬਾਕੀ ਹੈ।
ਵੀਡੀਓ ਲਈ ਕਲਿੱਕ ਕਰੋ -: